ਟਰੈਕਟਰ, ਕਾਰਾਂ, ਦਰਜਨਾਂ ਮੋਟਰਸਾਇਕਲ ਨਾਲ ਖਿਡਾਰੀਆਂ ਦੇ ਹੋਏ ਸਨਮਾਨ ।
ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਨੂੰ ਦੁਨੀਆਂ ਭਰ ਵਿੱਚ ਪ੍ਫੁਲਿਤ ਕਰਨ ਵਾਲੇ ਥਿਆੜਾ ਪਰਿਵਾਰ ਵਲੋਂ ਰਾਇਲ ਕਿੰਗ ਯੂ ਐਸ ਏ ਦੇ ਬੈਨਰ ਹੇਠ ਛੇਵਾਂ ਸ੍ਰੀ ਨਨਕਾਣਾ ਸਾਹਿਬ ਕਬੱਡੀ ਕੱਪ ਡਿਜਕੋਟ ਵਿੱਚ ਕਰਵਾਇਆ ਗਿਆ। ਕਬੱਡੀ ਦੇ ਜਨੂੰਨੀ ਦੀਵਾਨੇ ਸ੍ ਸਰਬਜੀਤ ਸਿੰਘ ਸੱਬਾ ਥਿਆੜਾ ਦੀ ਅਗਵਾਈ ਵਿੱਚ ਇਸ ਕਬੱਡੀ ਕੱਪ ਦਾ ਬਜਟ ਕਰੋੜਾਂ ਰੁਪਏ ਵਿੱਚ ਸੀ। ਜਿੱਥੇ ਖਿਡਾਰੀਆਂ ਦੇ ਸ੍ ਮਹਿੰਦਰ ਸਿੰਘ ਥਿਆੜਾ ਹਰਖੋਵਾਲ ਯੂਬਾ ਸਿਟੀ ਅਮਰੀਕਾ ਦੇ ਪਰਿਵਾਰ ਵਲੋਂ ਦਿਲ ਖੋਲ੍ਹ ਕੇ ਮਾਣ ਸਨਮਾਨ ਕੀਤੇ ਗਏ। ਨਿਊਜੀਲੈਂਡ ਵਿਸ਼ਵ ਕਬੱਡੀ ਕੱਪ ਜਿੱਤਣ ਵਾਲੀ ਰਾਇਲ ਕਿੰਗ ਯੂ ਐਸ ਏ ਟੀਮ ਦੇ ਕਪਤਾਨ ਬਿਲਾਲ ਅਸਲਮ ਗਿੱਲ ਨੂੰ ਕਾਰ, ਬਿਲਾਲ ਮੋਹਸਿਨ ਢਿੱਲੋਂ ਨੂੰ ਟਰੈਕਟਰ ਅਤੇ ਲਗਪਗ ਚਾਲੀ ਦੇ ਕਰੀਬ ਖਿਡਾਰੀਆਂ ਨੂੰ ਮੋਟਰਸਾਇਕਲ ਅਤੇ ਹੋਰਨਾਂ ਨੂੰ ਨਕਦ ਰੂਪ ਵਿੱਚ ਇਨਾਮ ਦਿੱਤੇ ਗਏ। ਇਸ ਕਬੱਡੀ ਕੱਪ ਵਿੱਚ ਛੇ ਟੀਮਾਂ ਨੇ ਭਾਗ ਲਿਆ ਜਿੰਨਾ ਵਿੱਚ ਮੁਜਮੰਲ ਬੂਟਾ ਰਾਇਲ ਕਿੰਗ ਯੂ ਐਸ ਏ ਨੂੰ ਤੀਹ ਲੱਖ ਰੁਪਏ ਅਤੇ ਸੈਕਿੰਡ ਟੀਮ ਬਦੇਸਾ ਰਾਇਲ ਬੈਲਜੀਅਮ ਕਲੱਬ ਨੂੰ ਵੀਹ ਲੱਖ ਰੁਪਏ ਦਿੱਤੇ ਗਏ। ਬੈਸਟ ਰੇਡਰ ਰਾਣਾ ਹੈਦਰ ਜਾਫੀ ਸੌਕਤ ਸੱਪਾਂ ਵਾਲਾ ਨੂੰ ਤਿੰਨ ਤਿੰਨ ਲੱਖ ਰੁਪਏ ਨਾਲ ਸਨਮਾਨਿਤ ਕੀਤਾ ਗਿਆ। ਤੀਜੇ ਚੌਬਾ ਸਥਾਨ ਉੱਤੇ ਰਹਿਣ ਵਾਲੀਆ ਟੀਮਾਂ ਨੂੰ ਚਾਰ ਚਾਰ ਲੱਖ ਰੁਪਏ ਅਤੇ ਪੰਜਵੇਂ ਛੇਵੇਂ ਸਥਾਨ ਉੱਤੇ ਰਹਿਣ ਵਾਲਿਆਂ ਨੂੰ ਤਿੰਨ ਤਿੰਨ ਲੱਖ ਰੁਪਏ ਨਾਲ ਸਨਮਾਨਿਤ ਕੀਤਾ ਗਿਆ। ਕਬੱਡੀ ਕੱਪ ਦੌਰਾਨ ਕਬੱਡੀ ਦੇ ਧੱਕੜ ਪ੍ਮੋਟਰ ਸੱਬਾ ਥਿਆੜਾ, ਜੂਨੀਅਰ ਥਿਆੜਾ, ਹਰਮਨ ਥਿਆੜਾ, ਬਖਸਿੰਦਰ ਕੌਰ ਥਿਆੜਾ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਕੱਪ ਦੌਰਾਨ ਸੱਬਾ ਥਿਆੜਾ ਨੇ ਦੁਨੀਆਂ ਭਰ ਦੀ ਕਬੱਡੀ ਨੂੰ ਦੱਸ ਦਿੱਤਾ ਕਿ ਉਹ ਕਬੱਡੀ ਵਿੱਚ ਵਨ ਮੈਨ ਆਰਮੀ ਹਨ। ਕਬੱਡੀ ਕੱਪ ਦੌਰਾਨ ਨੈਸਨਲ ਕਬੱਡੀ ਐਸੋਸੀਏਸ਼ਨ ਆਫ਼ ਬੀ ਸੀ ਕਮਲਜੀਤ ਨੀਟੂ ਕੰਗ, ਨੈਸਨਲ ਕਬੱਡੀ ਫੈਡਰੇਸ਼ਨ ਆਫ ਓਨਟਾਰੀਓ ਦਾ ਵੀ ਉਨ੍ਹਾਂ ਨਾਲ ਸਾਥ ਰਿਹਾ। ਸੱਬਾ ਥਿਆੜਾ ਨੇ ਦੱਸਿਆ ਕਿ ਕਬੱਡੀ ਪੰਜਾਬੀਆਂ ਦੀ ਮਾਤਭੂਮੀ ਵਿੱਚੋਂ ਉਪਜੀ ਖੇਡ ਹੈ। ਅੱਜ ਕਲ ਕਬੱਡੀ ਵਿੱਚ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਹਲਕੀ ਰਾਜਨੀਤੀ ਹੋ ਰਹੀ ਹੈ ਪਰ ਉਹ ਕਬੱਡੀ ਲਈ ਕੁਝ ਚੰਗਾ ਕਰਨਾ ਚਾਹੁੰਦੇ ਹਨ। ਇਸ ਲਈ ਸਭ ਦੇ ਸਾਥ ਦੀ ਲੋੜ ਹੈ ਲੱਤਾਂ ਖਿਚਣ ਦੀ ਨਹੀਂ। ਇਸ ਮੌਕੇ ਮੁੱਖ ਮਹਿਮਾਨ ਵਜੋਂ ਏਸ਼ੀਆ ਕਬੱਡੀ ਦੇ ਜਰਨਲ ਸਕੱਤਰ ਮੁਹੰਮਦ ਰਾਣਾ ਸਰਵਰ ਨੇ ਵਿਸੇਸ ਤੌਰ ਤੇ ਸਿਰਕਤ ਕੀਤੀ। ਇਸ ਮੌਕੇ ਕੋਚ ਸਿੰਦੂ ਸਵੱਦੀ ਨੇ ਦੱਸਿਆ ਕਿ ਇਹ ਕਬੱਡੀ ਕੱਪ ਆਪਣੇ ਆਪ ਵਿੱਚ ਇੱਕ ਬਹੁਤ ਹੀ ਇਤਿਹਾਸਕ ਟੂਰਨਾਮੈਂਟ ਸੀ। ਜਿਸ ਨੂੰ ਕਰਾਉਣ ਲਈ ਸੱਬਾ ਥਿਆੜਾ ਨੇ ਆਪਣਾ ਭਰਪੂਰ ਯੋਗਦਾਨ ਪਾਇਆ ਹੈ। ਕਬੱਡੀ ਵਿੱਚ ਉਨ੍ਹਾਂ ਦੇ ਨੇਕ ਯਤਨਾਂ ਦੀ ਸਲਾਘਾ ਕਰਨੀ ਬਣਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly