
ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਬੰਗਾ ਬਹੁਜਨ ਸਮਾਜ ਪਾਰਟੀ ਵਿਧਾਨਸਭਾ ਹਲਕਾ ਬੰਗਾ ਦੀ ਲੀਡਰਸ਼ਿਪ ਵਲੋਂ ਬਸਪਾ ਆਗੂ ਪ੍ਰਵੀਨ ਬੰਗਾ ਦੀ ਅਗਵਾਈ ਦੀ ਵਿੱਚ ਅਹੁਦੇਦਾਰ ਸਾਥੀਆਂ ਅਤੇ ਵਰਕਰਾਂ ਨਾਲ ਮਿਲ ਕੇ ਬਸਪਾ ਮਹਿਲਾਂ ਵਿੰਗ ਦੀ ਕੋਆਰਡੀਨੇਟਰ ਰਵਿੰਦਰ ਮਹਿਮੀ ਦੇ ਨਿਵਾਸ ਤੇ ਮਨਾਇਆ ਗਿਆ। ਮੌਕੇ ਤੇ ਬਸਪਾ ਆਗੂ ਪਰਵੀਨ ਬੰਗਾ ਨੇ ਲੀਡਰਸ਼ਿਪ ਤੇ ਸਮਰਥਕਾਂ ਨੂੰ ਭੈਣ ਕੁਮਾਰੀ ਮਾਇਆਵਤੀ ਦੇ ਜਨਮ ਦਿਨ ਤੇ ਵਧਾਈ ਦਿੰਦੇ ਹੋਏ ਜਨਮ ਦਿਨ ਤੇ ਭੈਣ ਜੀ ਨੰ ਤੋਹਫਾ ਦੇਣਾ ਹੈ ਤਾਂ 2027 ਵਿੱਚ ਪੰਜਾਬ ਦੀਆਂ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਨੂੰ ਸੱਤਾ ਵਿੱਚ ਬੁਥ ਪੱਧਰ ਦੇ ਜਥੇਬੰਦਕ ਢਾਂਚੇ ਨੂੰ ਮਜਬੂਤ ਕਰਨ ਦਾ ਸੰਕਲਪ ਕਰੀਏ ਤੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਾਂ ਪਾਰਟੀ ਨੂੰ ਵੀ ਆਰਥਿਕ ਤੌਰ ਤੇ ਮਜਬੂਤ ਕਰਨ ਦੇ ਲਈ ਸਮਰਥਾ ਮੁਤਾਬਕ ਆਰਥਿਕ ਸਹਯੋਗ ਕਰਨ ਦੀ ਅਪੀਲ ਕੀਤੀ ਕਿਉਂਕਿ ਬਸਪਾ ਦੂਸਰੀਆਂ ਪਾਰਟੀਆਂ ਵਾਂਗ ਕਾਰਪੋਰੇਟ ਘਰਾਣਿਆਂ ਤੋ ਪਾਰਟੀ ਫੰਡ ਦੇ ਨਾਂ ਤੇ ਪੈਸਾ ਨਹੀਂ ਲੈਂਦੀ ਇਸ ਮੌਕੇ ਬਸਪਾ ਪੰਜਾਬ ਦੇ ਜ. ਸਕੱਤਰ ਪਰਵੀਨ ਬੰਗਾ ਜੀ, ਹਲਕਾ ਬੰਗਾ ਦੇ ਪ੍ਰਧਾਨ ਮਾ ਸਤਪਾਲ ਰਟੈਂਡਾ ਜੀ, ਮਨੋਹਰ ਕਮਾਮ ਜੀ, ਚਰਨਜੀਤ ਮੰਢਾਲੀ, ਮਿਸ਼ਨਰੀ ਸਿੰਗਰ ਰੂਪ ਲਾਲ ਧੁਰ ਜੀ ਮਲਕੀਤ ਮੰਢਾਲੀ, ਜੈ ਪਾਲ ਸੁੰਡਾ, ਕੁਲਦੀਪ ਬਹਿਰਾਮ, ਹਰਜਿੰਦਰ ਲੱਦੜ, ਮਨਜੀਤ ਸੋਨੂ, ਪ੍ਰਕਾਸ਼ ਬੈਂਸ ,ਪ੍ਰਕਾਸ਼ ਫਰਾਲਾ ,ਨਿਰਮਲ ਸਲਣ , ਰਾਣਾ ਮਕੰਦਪੁਰ, ਪਰਮਜੀਤ ਮਹਿਰਮਪੁਰ ,ਹਰਮੇਲ ਰਟੈਂਡਾ, ਜਸਪਾਲ ਉੱਚਾ ਲਧਾਣਾ, ਅਵਤਾਰ ਹੀਓ, ਚੇਤੀ ਰਟੈਂਡਾ ,ਓਮ ਪ੍ਰਕਾਸ਼, ਦਿਨੇਸ਼ ਕੁਮਾਰ ਬੀਬੀ ਕਸ਼ਮੀਰ ਕੌਰ ਨਰਿੰਦਰ ਕੌਰ ਬੀਬੀ ਜਸਵੀਰ ਕੌਰ ਬੀਬੀ ਮਹਿੰਦਰ ਕੌਰ ਤੇ ਬੀਐਸਪੀ ਵਰਕਰ ਸ਼ਾਮਿਲ ਹੋਏ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



