HOME “”15 ਜਨਵਰੀ 1956″” “‘ਰਾਸ਼ਟਰੀ ਪ੍ਰਧਾਨ ਮਹਾਂਨਾਇਕ ਭੈਣ ਜੀ ਕੁਮਾਰੀ ਮਾਇਆਵਤੀ, ਜਨਮ ਦਿਨ...

“”15 ਜਨਵਰੀ 1956″” “‘ਰਾਸ਼ਟਰੀ ਪ੍ਰਧਾਨ ਮਹਾਂਨਾਇਕ ਭੈਣ ਜੀ ਕੁਮਾਰੀ ਮਾਇਆਵਤੀ, ਜਨਮ ਦਿਨ ਸਪੈਸ਼ਲ””

4
ਕਮਲੇਸ਼ ਕੁਮਾਰੀ ਕੇਨੈਡਾ

ਕਮਲੇਸ਼ ਅਹੀਰ ਕਨੇਡਾ

ਬੰਗਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਸਮਾਜਿਕ ਪਰਿਵਰਤਨ ਦੇ ਅੰਦੋਲਨ ਦੀ ਮਹਾਂ ਨਾਇਕਾ, ਸਮਾਜਿਕ ਲੋਕਤੰਤਰ ਨੂੰ ਕੇਵਲ ਸੰਵਿਧਾਨਿਕ ਧਾਰਨ ਕਰਨਾ ਹੀ ਨਹੀਂ, ਬਲਕਿ ਜੀਵਨ ਜਨ ਅਭਿਆਸ ਦੇ ਰੂਪ ਵਿਚ ਸਥਪਿਤ ਕਰਨ ਵਾਲੀ, ਅਤੇ ਇਸ ਸਮਾਜਿਕ ਲੋਕਤੰਤਰ ਦੇ ਮਾਧਿਅਮ ਤੋਂ ਭਾਰਤੀਏ ਰਾਜਨੀਤਿਕ ਲੋਕਤੰਤਰ ਨੂੰ ਵਾਸਤਵਿਕ ਅਰਥਾਂ ਨੂੰ ਸਮਝ ਸਾਰਥਿਕ ਉੱਤਰਦਾਈ ਅਤੇ ਸਮੇਂ ਦੇ ਅਨੁਸਾਰ ਬਨਾਉਣ ਵਾਲੀ ਬਸਪਾ ਦੀ ਰਾਸ਼ਟਰੀ ਪ੍ਰਧਾਨ, ਉੱਤਰ ਪ੍ਰਦੇਸ਼ ਦੀ ਰਹਿ ਚੁੱਕੀ ਚਾਰ ਵਾਰ ਮੁੱਖ ਮੰਤਰੀ, ਬਾਮ੍ਸੇਫ, ਡੀ ਐਸ ਫਾਰ, ਬਸਪਾ ਦੇ ਸੰਸ਼ਥਾਪਿਕ ਯੁੱਗਪੁਰਸ ਸ਼ੰਤ ਸਿਪਾਹੀ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੀ ਸਿਸ਼, ਆਦਰਨੀਏ ਭੈਣ ਕੁਮਾਰੀ ਮਾਇਆਵਤੀ ਜੀ ਦੇ 70 ਵੀ ਜਨਮ ਦਿਵਸ ( ਜਨ ਕਲਿਆਣਕਾਰੀ ਦਿਵਸ) ਭੈਣ ਜੀ ਅਤੇ ਬਹੁਜਨ ਸਮਾਜ ਨੂੰ ਬਹੁਤ ਬਹੁਤ ਵਧਾਈਆਂ ਹੋਵਣ। ਆਪਣੇ ਸ਼ਾਸ਼ਨ ਕਾਲ ਵਿੱਚ ਸਦੀਆ ਤੋਂ ਵੰਚਿਤ ਬਹੁਜਨ ਸਮਾਜ ਨੂੰ ਸੱਤਾ, ਸਮਾਨਤਾ ਅਤੇ ਪ੍ਰਤੀਨਿਧਤਾ ਦੇ ਕੇਂਦਰ ਨੂੰ ਦਿਖਾਉਣ ਦਾ ਜੋਂ ਇਤਿਹਾਸਿਕ ਕਾਰਜ ਨੇ ਰਚਿਆ ਹੈ, ਉਹ ਕੋਈ ਵੀ ਸਰਕਾਰਾਂ ਨਹੀਂ ਰੱਚ ਸਕੀਆ, ਜਿਹੜੀਆ 1950 ਤੋਂ ਬਹੁਜਨ ਸਮਾਜ ਦੀ ਵੋਟ ਨਾਲ ਭਾਰਤ ਵਿੱਚ ਰਾਜ ਕਰਦਿਆ ਆ ਰਹੀਆਂ ਹਨ। ਬਹੁਜਨ ਕ੍ਰਾਂਤੀਕਾਰੀਆ ਦੇ ਸੰਘਰਸ਼, ਤਿਆਗ ਅਤੇ ਬਲੀਦਾਨ ਨੂੰ ਰਾਸ਼ਟਰੀ ਯਾਦਗਾਰਾ, ਸਮਾਰਕ ਲੋਕਤੰਤਰਿਕ ਢਾਂਚੇ ਵਿੱਚ ਰਹਿ ਕੇ ਪੁਨਰ ਸਥਾਪਿਤ ਕਰ ਦਿੱਤੀਆ। ਲੋਕਤੰਤਰ ਨੂੰ ਕੇਵਲ ਮਤਦਾਨ ਦੀ ਪ੍ਰਕਿਰਿਆ ਹੀ ਨਹੀਂ ਸਮਝਿਆ, ਸਗੋ ਸਮਾਜਿਕ ਸਮਾਨਤਾ, ਆਤਮ ਸਨਮਾਨ ਅਤੇ ਨਿਆ ਦੀ ਨਿਰੰਤਰ ਪ੍ਰਕਿਰਿਆ ਦੇ ਰੂਪ ਵਿੱਚ ਪ੍ਰੀਭਾਸ਼ਿਤ ਕੀਤਾ। ਬੋਧੀਸੱਤਵ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਸੰਵਿਧਾਨਿਕ ਸੋਚ ਮੁਤਾਬਿਕ ਦੂਰ ਅੰਦੇਸ਼ੀ ਨਾਲ ਸੋਚਣ ਵਾਲੀ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੀ ਵਿਚਾਰਧਾਰਾ ਨੂੰ ਅੱਗੇ ਰੱਖ ਸੋਚਣ ਵਾਲੀ ਬਹੁਜਨ ਸਮਾਜ ਦੀ ਸ਼ੇਰਨੀ ਨੇਤਾ ਜਨ ਕਲਿਆਣ ਦੇ ਸ਼ਾਸ਼ਨ ਨੂੰ ਮੂਲ ਸਿਧਾਂਤ ਬਣਾ ਕੇ ਸਮਾਜਿਕ ਨਿਆਂ ਦੇ ਅਧੀਨ ਕੁਸ਼ਲ ਸੰਗਠਨ , ਅਨੁਸ਼ਾਸ਼ਨ ਅਤੇ ਵੈਚਾਰਿਕ ਸਪੱਸ਼ਟਤਾ ਦੇ ਮਾਧਿਅਮ ਤੋਂ ਲੋਕਤੰਤਰਿਕ ਸ਼ਕਤੀ ਦਾ ਨਿਰਮਾਣ ਕਰਕੇ ਆਪਣੇ ਅਡੋਲ ਸੰਕਲਪ ਤੇ ਖੜੀ ਰਹੀ। ਜਿੰਦਗੀ ਦੇ ਹਰ ਮੋੜ ਤੇ ਸੰਘਰਸਸ਼ੀਲ ਫੈਸਲਿਆ ਨੂੰ ਪੂਰਨ ਤੌਰ ਤੇ ਲਾਗੂ ਕਰਨ ਵਾਲੀ “” ਆਈਰਨ ਲੇਡੀ “” ਬੇਖੌਫ ਨਿਡਰ ਇਮਾਨਦਾਰੀ ਦੇ ਨਾਲ ਚਲਦੀ ਰਹੀ। ਭਾਰਤ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਦੇ ਲਈ ਸੰਵਿਧਾਨ ਦੇ ਮੁਤਾਬਿਕ ਸਮਾਨਤਾ, ਸੁਤੰਤਰਤਾ,ਧਰਮ ਨਿਰਪੱਖਤਾ,ਭਾਈਚਾਰਕ ਸਾਂਝ ਅਤੇ ਨਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ ਹਮੇਸ਼ਾ ਤਿਆਰ ਰਹੀ। ਮੇਰੇ ਸਮਾਜ ਦੀ ਆਨ ਬਾਨ ਸ਼ਾਂਨ ਆਦਰਨੀਏ ਭੈਣ ਕੁਮਾਰੀ ਮਾਇਆਵਤੀ ਜੀ ਸਮਾਜ ਨੂੰ ਇਕੱਠਾ ਕਰਨ ਅਤੇ ਉਤਸ਼ਾਹਿਤ ਕਰਨ ਲਈ ਪ੍ਰੇਰਣਾ ਸਰੋਤ ਬਣੇ, ਮੈ ਇਹੋ ਕਾਮਨਾ ਕਰਦੀ ਹਾਂ, ਅਤੇ ਆਸ ਰੱਖਦੀ ਹਾ। ਭੈਣ ਜੀ ਤੇ ਮੈਨੂੰ ਪੂਰਨ ਵਿਸ਼ਵਾਸ ਹੈ। ਸਮਾਜ ਦੀ ਵੀ ਇਕਲਾਖੀ ਡਿਊਟੀ ਬਣਦੀ ਹੈ, ਕਿ ਨਿਰਸਵਾਰਥ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਬਣਾਏ ਹੋਏ ਇਸ ਅੰਦੋਲਨ ਨੂੰ ਬਰਕਰਾਰ ਮਜ਼ਬੂਤ ਬਣਾਉਣ ਅਤੇ ਰਾਜ ਭਾਗ ਦੇ ਖੁਦ ਮਾਲਿਕ ਬਣਨ। ਸੰਵਿਧਾਨ ਤਦ ਹੀ ਬਚੇਗਾ, ਅਗਰ ਬਹੁਜਨ ਸਮਾਜ ਭਾਰਤ ਦੇਸ਼ ਦਾ ਸਾਸ਼ਕ ਬਣੇਗਾ। ਸਾਹਿਬ ਸ਼੍ਰੀ ਕਾਂਸ਼ੀ ਰਾਮ ਕੇਹਂਦੇ ਹੁੰਦੇ ਸਨ, ਕਿ ਤੁਸੀ ਭਾਰਤ ਦੇਸ਼ ਦੇ ਅਸਲੀ ਵਾਸੀ ਕੁਸ਼ ਦੇਣ ਵਾਲੇ ਬਣੋ, ਭਿਖਾਰੀ ਨਾ ਬਣੋ, ਮਾੜੀਆ ਸਰਕਾਰਾਂ ਨੇ ਤੁਹਾਨੂੰ ਆਟਾ, ਲੂਣ ਮੰਗਣ ਵਾਲੇ ਬਣਾ ਦਿੱਤਾ, ਤਾਕਿ ਤੁਸੀ ਸੋਚ ਹੋ ਨਾ ਸਕੋ, ਕਿ ਇਸ ਦੇਸ਼ ਦੇ ਤੁਸੀ ਰਾਜੇ ਹੁੰਦੇ ਸੀ, ਅਤੇ ਹੁਣ ਵੀ ਸਾਡੇ ਮਹਾਂਪੁਰਖ਼ੇ ਕ੍ਰਾਂਤੀਆਂ ਦੇ ਬਿਗਲ ਵਜ੍ਹਾ ਗਏ, ਪਰ ਅਸੀਂ ਉਨ੍ਹਾਂ ਦੀ ਸੋਚ ਤੇ ਪੂਰਾ ਨਹੀਂ ਉਤਰ ਰਹੇ। ਅਜੇ ਵੀ ਵਕਤ ਹੈ, ਇਸ ਨੂੰ ਅਜਾਈਂ ਨਾ ਖਰਾਬ ਕਰੋ। ਆਪਣੇ ਆਪ ਤੇ ਮਾਣ ਕਰਨਾ ਸਿੱਖੋ, ਤਾਂ ਕਿ ਪਤਾ ਲਗੇ ਕਿ ਅਸੀਂ ਨਿਧੜਕ ਪੁਰਖਿਆ ਦੇ ਜਾਏ ਹਾਂ। ਮਹਾਂਮਾਨਵ ਤਥਾਗਤ ਬੁੱਧ, ਸਤਿਗੁਰੂ ਰਵਿਦਾਸ ਮਹਾਰਾਜ ਜੀ, ਸਤਿਗੁਰੂ ਕਬੀਰ ਸਾਹਿਬ ਜੀ, ਸਤਿਗੁਰੂ ਨਾਮਦੇਵ ਜੀ ਅਤੇ ਕ੍ਰਾਂਤੀਆਂ ਕਰਨ ਵਾਲੇ ਸਾਰੇ ਮਹਾਂਪੁਰਖ ਭੈਣ ਜੀ ਤੇ ਆਪਣਾ ਆਸ਼ੀਰਵਾਦ ਬਣਾਈ ਰੱਖਣ। ਕੁਦਰਤ ਭੈਣ ਜੀ ਨੂੰ ਹੋਰ ਐਨਰਜੀ ਬਕਸ਼ੇ, ਨਿਰੋਗ ਰਹਿਣ ਅਤੇ ਲੰਬੀ ਉਮਰ ਦੀ ਆਸ ਰੱਖਦੀ ਹਾ। ਇਕ ਵਾਰ ਫੇਰ ਸਤਿਕਾਰ ਸਹਿਤ ਭੈਣ ਦੇ ਜਨ ਕਲਿਆਣ ਦਿਵਸ ਤੇ ਬਹੁਤ ਬਹੁਤ ਵਧਾਈਆਂ ਹੋਣ। ਰਾਜ ਭਾਗ ਨਾਲ ਸਭ ਦੇ ਭਾਗ ਬਦਲ ਜਾਂਦੇ ਹਨ, ਇਸ ਲਈ ਰਾਜੇ ਬਣੋ, ਆਪਣੇ ਇਤਿਹਾਸ ਨੂੰ ਜਾਣੋ, ਅਤੇ ਨਵੇਂ ਜਮਾਨੇ ਦੇ ਨਾਲ ਤੇਜ ਰਫਤਾਰ ਨੂੰ ਸਮਝੋ, ਨਵਾ ਗਿਆਨ ਪ੍ਰਾਪਤ ਕਰੋ, ਵਦੀਆ ਸਿੱਖਿਆ ਅਤੇ ਹੁਨਰਮੰਦ ਬਣੋ। ਅੱਜ ਦੇ ਸਮੇਂ ਦੀ ਇਹੋ ਮੰਗ ਹੈ। ਬਹੁਜਨ ਸਮਾਜ ਨੂੰ 15 ਜਨਵਰੀ ਦੀਆ ਬਹੁਤ ਬਹੁਤ ਵਧਾਈਆਂ ਹੋਣ।
ਜੈ ਭੀਮ ਨਮੋ ਬੁੱਧਾਏ ਪ੍ਰਬੁੱਧ ਭਾਰਤ।
ਬਸਪਾ ਜ਼ਿੰਦਾਬਾਦ, ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਅਮਰ ਹਨ, ਭੈਣ ਜੀ ਜ਼ਿੰਦਾਬਾਦ।
ਕਮਲੇਸ਼ ਕੁਮਾਰੀ ਕੇਨੈਡਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬੰਗਾ ਵਿਖੇ ਭੈਣ ਕੁਮਾਰੀ ਮਾਇਆਵਤੀ ਜੀ ਦਾ 70 ਵਾਂ ਜਨਮ ਦਿਨ ਬੰਗਾ ਵਿਖੇ ਬਸਪਾ ਆਗੂ ਪ੍ਰਵੀਨ ਬੰਗਾ ਦੀ ਅਗਵਾਈ ਵਿੱਚ ਮਨਾਇਆ
Next articleਗੁਰਮੀਤ ਕੌਰ ਖਟਕੜ ਨਮਿੱਤ ਸਤਿਕਾਰ ਸਮਾਗਮ 18 ਜਨਵਰੀ ਨੂੰ।