HOME ਸਰਹਿੰਦ ਫਤਿਹ 

ਸਰਹਿੰਦ ਫਤਿਹ 

1
ਹਰਪ੍ਰੀਤ ਕੌਰ
(ਸਮਾਜ ਵੀਕਲੀ)
ਚੱਪੜਚਿੜੀ ਦਾ ਮੈਦਾਨ, ਵਜ਼ੀਰ ਖਾਨ ਹੋਇਆ ਢੇਰ।
ਜੜੋਂ ਹਿੱਲਿਆ ਮੁਗਲ ਰਾਜ, ਗਰਜਿਆ ਬੱਬਰ ਸ਼ੇਰ।
ਬੱਬਰ ਸ਼ੇਰ ਨੂੰ ਸੀ ਦਸ਼ਮੇਸ਼ ਪਿਤਾ ਦਾ ਥਾਪੜਾ।
 ਬੰਦਾ ਸਿੰਘ ਬਹਾਦਰ ਨੇ ਮੁਗਲਾਂ ਦੀਆਂ ਵਧੀਕੀਆਂ ਦਾ ਕਰਨਾ ਸੀ ਟਾਕਰਾ ।
ਜਿਗਰਾ ਸੀ ਵਿਸ਼ਾਲ,  ਹਿੰਮਤ ਸੀ ਬੇਮਿਸਾਲ।
ਸੂਰਜ ਦਾ ਸੀ ਜਲੌਅ, ਤੇਗ ਦਾ ਸੀ ਵਹਾਅ ਸ਼ਾਨਦਾਰ।
ਦੁਸ਼ਮਣ ਦਲਾਂ ਨੂੰ ਭਾਜੜਾਂ ਪੈਣ ਉੱਧਰ।
ਸੂਰਮਗਤੀ ਦੇ ਜੌਹਰ ਦਿਖਾਏ ਜਿੱਧਰ।
ਮੁਗਲ ਫੌਜ ਸਵਾ ਲੱਖ,ਦਸ਼ਮੇਸ਼ ਪਿਤਾ ਦਾ ਸਿੰਘ ਇੱਕ ਯੋਧਾ।
ਖੰਡੇ ਬਾਟੇ ‘ਚੋਂ ਪੀ ਅੰਮ੍ਰਿਤ, ਵਾਹੁੰਦਾ ਰਿਹਾ ਇਹ ਸ਼ਮਸ਼ੀਰ ਯੋਧਾ।
ਮੁਗਲਾਂ ਦੇ ਹੌਸਲੇ ਪਸਤ ਹੋ ਗਏ,ਜਦ ਬੰਦੇ ਦਾ ਖੰਡਾ ਖੜਕਿਆ।
ਸਿੰਘਾਂ ਦੀ ਬਹਾਦਰੀ, ਸਿੰਘਾਂ ਦਾ ਬਲਦਾਨ ਤੇ ਜਾਹੋ ਜਲਾਲ ਦੇਖੋ।
ਹੁੰਦੇ ਕਿਵੇਂ ਦੇਸ਼ ਤੇ ਕੌਮ ਖਾਤਿਰ ਸਿੰਘ ਸੂਰਮੇ ਕੁਰਬਾਨ ਦੇਖੋ।
ਹੁੰਦਾ ਜ਼ੁਲਮ ਦੇਖ ਕੇ ਚਿਹਰਾ ਭੱਖਦਾ ਹੈ ਲਾਲ ਅੰਗਿਆਰ ਵਾਂਗੂੰ।
ਗੁਰੂ ਕੇ ਬਾਜ਼ ਕਰਦੇ ਦੁਸ਼ਮਣ ਦਾ ਨਾਸ਼ ਚਿੜੀਆਂ ਦੀ ਡਾਰ ਵਾਂਗੂੰ।
ਵੱਲੋਂ :–
ਹਰਪ੍ਰੀਤ ਕੌਰ 
ਅੰਗਰੇਜ਼ੀ ਮਿਸਟ੍ਰੈਸ 
ਸ ਸ ਸ ਸ ਕਰਮਗੜ੍ਹ ਬਰਨਾਲਾ
Previous articleਮਹਾਨਗਰ ਤੋਂ ਪਿੰਡ ਤੱਕ ਦਾ ਸਫ਼ਰ
Next articleਲਾਵਾਰਸ-ਬੇਘਰ ਮਰੀਜ਼ਾਂ ਦੀ ਸੇਵਾ-ਸੰਭਾਲ ਕਰਨ ਵਾਲ ੇ ਡਾ. ਨੌਰੰਗ ਸਿੰਘ ਮਾਂਗਟ ਦਾ ਮੁੰਬਈ ਵਿਖੇ ਹੋਇਆ ਵਿਸ਼ ੇਸ਼ ਸਨਮਾਨ