ਗਾਇਕ ਲੇਖਕ ਤੇ ਐਕਟਰ ਬਲਜਿੰਦਰ ਜਿੰਦ ਦਾ ਨਵਾਂ ਗੀਤ (ਜ਼ਿੰਦਗੀ ਨੂੰ ਚੈਲੇਂਜ) ਹਰੇਕ ਦੀ ਜ਼ੁਬਾਨ ਤੇ

ਗੀਤ ਵੇਖਣ ਸੁਣਨ ਵਾਲਿਆਂ ਵਲੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲ ਰਿਹਾ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ):  ਸੁਰੀਲੇ ਗਾਇਕ ਅਤੇ ਗੀਤਕਾਰ ਬਲਜਿੰਦਰ ਜਿੰਦ (ਏ.ਐਸ.ਆਈ ) ਦਾ ਪੰਜਾਬੀ ਗੀਤ ‘ਜਿੰਦਗੀ ਨੂੰ ਚੈਂਲੰਜ’ 27ਮਈ ਨੂੰ ਜਿੰਦ ਰਿਕਾਰਡਸ ਕੰਪਨੀ ਦੇ ਲੋਗੋ ਹੇਠ ਟੀ ਵੀ, ਯੂ-ਟਿਊਬ ਅਤੇ ਬਾਕੀ ਸਾਰੀਆ ਸੋਸਲ ਸਾਈਟਾਂ ਤੇ ਬਹੁਤ ਹੀ ਵੱਡੇ ਪੱਧਰ ਤੇ ਪੇਸ ਕੀਤਾ ਗਿਆ ਜਿਸ ਨੂੰ ਵੇਖਣ ਸੁਣਨ ਵਾਲਿਆਂ ਵਲੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਏ। ਜਿੱਥੇ ਪੰਜਾਬ ਵਿੱਚ ਨਿੱਤ ਨਵੇਂ ਗੀਤਾ ਦੀ ਹਨੇਰੀ ਚੱਲਦੀ ਰਹਿੰਦੀ ਏ ਓਥੇ ਹੀ ਗਾਇਕ, ਗੀਤਕਾਰ ਅਤੇ ਅਦਾਕਾਰ ਬਲਜਿੰਦਰ ਜਿੰਦ ਤੇ ਉਨ੍ਹਾਂ ਦੀ ਪੂਰੀ ਟੀਮ ਵਲੋਂ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਏ ਕਿ ਵਧੀਆ ਗੀਤ ਰਿਲੀਜ਼ ਕੀਤੇ ਜਾਣ ਜੋ ਆਪਣੇ ਪਰਿਵਾਰ ਵਿੱਚ ਬਹਿ ਕੇ ਵੇਖ਼ੇ ਸੁਣੇ ਜਾ ਸਕਣ ਜਿਸ ਦੀ ਤਾਜਾ ਮਿਸਾਲ ਗੀਤ ‘ਜਿੰਦਗੀ ਨੂੰ ਚੈਂਲੰਜ’ ਹੈ ਇਸ ਗੀਤ ਨੂੰ ਗਾਇਕ ਬਲਜਿੰਦਰ ਜਿੰਦ ਦੁਵਾਰਾ ਖੁੱਦ ਆਪ ਕਲਮਬੰਦ ਕੀਤਾ ਗਿਆ ਹੈ ਗੀਤ ਦੀ ਸ਼ਬਦਾਵਲੀ ਵਿੱਚ ਇੱਕ ਮਿਹਨਤੀ ਇਨਸਾਨ ਆਪਣੀ ਜਿੰਦਗੀ ਨਾਲ ਸਵਾਲ ਜਵਾਬ ਕਰ ਰਿਹਾ ਕਿ ਇੱਕ ਦਿਨ ਮੇਰੀ ਮਿਹਨਤ ਰੰਗ ਲਿਆਵੇਗੀ ਮੈ ਐਂਵੇ ਹਾਰ ਕੇ ਨਹੀਂ ਬੈਠਾਗਾ, ਇਨਸਾਨ ਨੂੰ ਕਦੇ ਮਿਹਨਤ ਨਹੀਂ ਛੱਡਣੀ ਚਾਹੀਦੀ ਇੱਕ ਦਿਨ ਕਾਮਯਾਬ ਜਰੂਰ ਹੁੰਦਾ ਬਹੁਤ ਹੀ ਵਧੀਆ ਸਿੱਖਿਆ ਦਿੰਦੇ ਇਸ ਗੀਤ ਨੂੰ ਸੰਗੀਤ ਨਾਲ ਸਿੰਗਰਿਆ ਹੈ ਸੰਗੀਤਕਾਰ ਰਿੱਕੀ ਖਾਨ ਅਤੇ ਸੁਨੀਲ ਵਰਮਾ ਦੁਵਾਰਾ ਇਸ ਦਾ ਵੀਡੀਓ ਜੱਗੀ ਡੀ ਤੇ ਪੋਸਟਰ ਐਚ.ਪੀ. ਕਰੀਸ਼ਨਸ ਦੁਵਾਰਾ ਤਿਆਰ ਕੀਤਾ ਗਿਆ।

ਵਿਸ਼ੇਸ ਧੰਨਵਾਦ ਲਖਵੀਰ ਮਨਰਾਜ, ਦਲਵੀਰ ਸਿੰਘ, ਹਰਪ੍ਰੀਤ ਹਰਪ੍ਰੀਤ ਟੂਸਾ, ਚਮਕੌਰ ਗੋਂਦਵਾਲ,ਸਾਰੰਗ ਸੰਗੀਤ ਅਕੈਡਮੀ, ਕੌਂਟਰੀ ਜਿਮ ਰਾਏਕੋਟ ਉਮੀਦ ਕਰਦੇ ਹਾਂ ਆਪ ਸਭ ਗਾਇਕ ਅਤੇ ਗੀਤਕਾਰ ਬਲਜਿੰਦਰ ਜਿੰਦ ਦੇ ਗੀਤ ‘ਜਿੰਦਗੀ ਨੂੰ ਚੈਂਲੰਜ’ ਨੂੰ ਹੋਰ ਵੀ ਬਹੁਤ ਭਰਵਾਂ ਹੁੰਗਾਰਾ ਦਿਓਗੇ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੰਗਰੇਜ਼ੀ ਦਾ ‘ਕਾਰ’ (Car) ਸ਼ਬਦ ਕਿਵੇਂ ਬਣਿਆ?
Next articleਸਰਕਾਰੀ ਹਾਈ ਸਕੂਲ ਠੱਟਾ ਨਵਾਂ ਵਿਖੇ “ਐਂਟੀ ਤੰਬਾਕੂ ਦਿਵਸ” ਸਬੰਧੀ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ