ਸਰਕਾਰੀ ਹਾਈ ਸਕੂਲ ਠੱਟਾ ਨਵਾਂ ਵਿਖੇ “ਐਂਟੀ ਤੰਬਾਕੂ ਦਿਵਸ” ਸਬੰਧੀ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਰਕਾਰੀ ਹਾਈ ਸਕੂਲ ਠੱਟਾ ਨਵਾਂ ਵਿਖੇ ਸਕੂਲ ਮੁੱਖੀ ਜੋਗਿੰਦਰ ਸਿੰਘ ਸਿੰਘ ਦੀ ਅਗਵਾਈ ਹੇਠ ਐਂਟੀ ਤੰਬਾਕੂ ਦਿਵਸ ਸਬੰਧੀ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਖੇਡ ਮੁਕਾਬਲੇ ਨੂੰ ਦੋ ਵਰਗਾਂ ਵਿਚ ਆਯੋਜਿਤ ਕੀਤਾ ਗਿਆ। ਜਿਸ ਵਿੱਚ 6ਵੀਂ ਤੋਂ 8ਵੀਂ ਵਰਗ ਵਿਚ ਸਿਮਰਨਜੀਤ ਕੌਰ (ਸੱਤਵੀਂ) ਨੇ ਪਹਿਲਾ , ਦਿਵਿਆ ਚੌਹਾਨ (ਸੱਤਵੀਂ) ਨੇ ਦੂਸਰਾ,ਪ੍ਰੀਆ (ਸੱਤਵੀਂ) , ਨੇ ਤੀਸਰਾ, ਸਥਾਨ ਹਾਸਲ ਕੀਤਾ। ਇਸੇ ਪ੍ਰਕਾਰ ਨੌਵੀਂ ਤੇ ਦਸਵੀਂ ਜਮਾਤ ਦੇ ਵਰਗ ਵਿੱਚ ਅੰਕਿਤਾ (ਨੌਵੀਂ) ਨੇ ਪਹਿਲਾ,ਅਰਸ਼ਦੀਪ ਸਿੰਘ (ਨੌਵੀਂ) ਨੇ ਦੂਸਰਾ, ਅਤੇ ਹਰਜੀਤ ਸਿੰਘ (ਨੌਵੀਂ) ਤੇ ਪ੍ਰਨੀਤ ਕੌਰ (ਨੌਵੀਂ) ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਸਕੂਲ ਮੁੱਖੀ ਜੋਗਿੰਦਰ ਸਿੰਘ ਸਿੰਘ ਦੀ ਅਗਵਾਈ ਵਿੱਚ ਜਗਤਾਰ ਸਿੰਘ, ਗਗਨਜੀਤ ਸਿੰਘ ਠੱਟਾ, ਗੁਰਬਖਸ਼ ਕੌਰ, ਜਸਵਿੰਦਰ ਕੌਰ, ਰਣਜੀਤ ਕੌਰ, ਅੰਮ੍ਰਿਤਪਾਲ ਕੌਰ, ਸਰਬਜੀਤ ਕੌਰ, ਗੁਰਮੀਤ ਕੌਰ, ਰੁਪਿੰਦਰ ਕੌਰ ਆਦਿ ਸਮੂਹ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਾਇਕ ਲੇਖਕ ਤੇ ਐਕਟਰ ਬਲਜਿੰਦਰ ਜਿੰਦ ਦਾ ਨਵਾਂ ਗੀਤ (ਜ਼ਿੰਦਗੀ ਨੂੰ ਚੈਲੇਂਜ) ਹਰੇਕ ਦੀ ਜ਼ੁਬਾਨ ਤੇ
Next articleਬ੍ਰਹਮਾਕੁਮਾਰੀ ਈਸ਼ਵਰੀਆ ਵਿਸ਼ਵ ਵਿਦਿਆਲਿਆ ਕਪੂਰਥਲਾ ਵੱਲੋਂ ਨਸ਼ਾ ਮੁਕਤ ਭਾਰਤ ਮੁਹਿੰਮ ਦਾ ਆਯੋਜਨ