ਸਰੀ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-“ਛੋਟੇ ਛੋਟੇ ਲਾਲ ਗੁਰਾਂ ਦੇ ਕਾਹਤੋਂ ਖਾ ਗਈ ਸਰਹਿੰਦ ਦੀ ਦੀਵਾਰੇ” ਇਹ ਸ਼ਬਦ ਸਿੱਖ ਇਤਿਹਾਸ ਦੇ ਪੰਨਿਆਂ ਚ ਸੁਨਹਿਰੀ ਅੱਖਰਾਂ ਦੇ ਨਾਲ ਲਿਖਿਆ ਗੁਰੂ ਸਾਹਿਬ ਦੇ ਚਾਰ ਸਾਹਿਬਜ਼ਾਦਿਆਂ ਦੇ ਨਾਮ ਉਹਨਾਂ ਦੀ ਹਿੰਮਤ ਤੇ ਮਜਬੂਤ ਇਰਾਦਿਆਂ ਨੂੰ ਦਰਸ਼ਾਉਂਦਾ ਹੈ । ਇਹ ਸ਼ਬਦ ਲਿਖਿਆ ਅਤੇ ਗਾਇਆ ਹੈ ਗਾਇਕਾ ਮਨਜੀਤ ਸਾਹਿਰਾ ਨੇ ਹੈ ਜਿਸ ਨੇ ਇਸ ਸ਼ਬਦ ਰਾਹੀਂ ਛੋਟੇ ਸਾਹਿਬਜ਼ਾਦਿਆਂ ਨੂੰ ਇਸ ਸ਼ਹਾਦਤ ਭਰਪੂਰ ਦਿਨਾਂ ਵਿੱਚ ਆਪਣੇ ਬੋਲਾਂ ਨਾਲ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਹਨ। ਇਸਨੂੰ ਕੰਪੋਜ ਕੀਤਾ ਹੈ ਅਸ਼ਵਨੀ ਦੇਵਗਨ ਨੇ ਅਤੇ ਮਿਊਜਿਕ ਕੀਤਾ ਹੈ ਸੁਖਰਾਜ ਸਾਰੰਗ ਨੇ।ਮਿਕਸ ਮਾਸਟਰ ਕੀਤਾ ਹੈ ਦੇਬੂ ਸੁਖਦੇਵ ਜੀ ਨੇ ਅਤੇ ਮੇਕਅੱਪ ਆਰਟਿਸਟ ਹੈ ਵੈਸ਼ਾਲੀ ਜੀ ਫਰੋਮ ਜ਼ੀਰਕਪੁਰ । ਭੱਟੀ ਭੜੀ ਵਾਲੇ ਦੀ ਪੇਸ਼ਕਸ਼ ਊੜਾ ਜੂੜਾ ਪ੍ਰੋਡਕਸ਼ਨ ਵਲੋਂ ਇਸ ਧਾਰਮਿਕ ਗੀਤ ਨੂੰ ਲਾਂਚ ਕੀਤਾ ਗਿਆ ਹੈ । ਜਿਸ ਨੂੰ ਵੱਖ-ਵੱਖ ਸੋਸ਼ਲ ਸਾਈਟਾਂ ਸੋਸ਼ਲ ਮੀਡੀਆ ਯੂਟੀਊਬ ਚੈਨਲ ਤੇ ਸੰਗਤ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly