ਅਧਿਆਪਕ ਦਲ ਪੰਜਾਬ ਜਵੰਧਾ ਕਪੂਰਥਲਾ ਵਲੋਂ ਸਟੇਟ ਅੇਵਾਰਡੀ ਪ੍ਰਿੰਸੀਪਲ ਰਵਿੰਦਰ ਕੌਰ ਬਲ੍ਹੇਰਖਾਨਪੁਰ ਸਨਮਾਨਿਤ

ਕਪੂਰਥਲਾ (ਕੌੜਾ)- ਅਧਿਆਪਕ ਦਲ ਪੰਜਾਬ ਜਵੰਦਾ ਦੀ ਕਪੂਰਥਲਾ ਇਕਾਈ ਵਲੋਂ ਜਿਲ੍ਹਾ ਪਰਧਾਨ ਸੁਖਦਿਆਲ ਸਿੰਘ ਝੰਡ, ਸ: ਭਜਨ ਸਿੰਘ ਮਾਨ ਤੇ ਸ਼੍ਰੀ ਰਮੇਸ਼ ਕੁਮਾਰ ਭੇਟ ਸੂਬਾਈ ਆਗੂਆਂ ਦੀ ਅਗਵਾਈ ਹੇਠ ਅੱਜ ਪ੍ਰਿੰਸੀਪਲ ਰਵਿੰਦਰ ਕੌਰ ਬਲ੍ਹੇਰਖਾਨਪੁਰ ਦਾ ਸਿੱਖਿਆ ਵਿਭਾਗ ਪੰਜਾਬ ਵਲੋਂ ਸਟੇਟ ਐਵਾਰਡ ਮਿਲਣ ਤੇ ਗੁਰੂ ਸਾਹਿਬ ਦੀ ਬਖਸ਼ਿਸ ਸਿਰੋਪਾਓ, ਸ਼ਾਲ ਤੇ ਫੁੱਲਾਂ ਦਾ ਗੁਲਦਸਤਾ ਦੇਕੇ  ਸਨਮਾਨਿਤ ਕੀਤਾ ਗਿਆ।ਇਸ ਮੌਕੇ ਦਲ ਦੇ ਆਗੂਆਂ ਨੇ ਕਿਹਾ ਕਿ  ਰਵਿੰਦਰ ਕੌਰ ਬਲ੍ਹੇਰਖਾਨਪੁਰ ਨੇ ਸੱਚਖੰਡ ਵਾਸੀ ਸੰਤ ਬਾਬਾ ਦਇਆ ਸਿੰਘ ਟਾਹਲੀ ਸਾਹਿਬ ਵਾਲਿਆ ਦੀ ਬਖਸ਼ਿਸ ਅਤੇ ਸੰਤ ਬਾਬਾ ਲੀਡਰ ਸਿੰਘ  ਗੁਰਦੁਆਰਾ ਗੁਰੂਸਰ ਸਾਹਿਬ ਸੈਫਲਾਬਾਦ ਤੇ ਮੁੱਖ ਸੇਵਾਦਾਰ ਟਾਹਲੀ ਸਾਹਿਬ ਬਲ੍ਹੇਰਖਾਨਪੁਰ ਦੇ ਆਸ਼ੀਰਵਾਦ ਸਦਕਾ, ਐਨ.ਆਰ.ਆਈ ਵੀਰਾਂ ਤੇ ਹੋਰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਤਕਰੀਬਨ ਇੱਕ ਕਰੋੜ ਖਰਚ ਕਰਕੇ  ਸਕੂਲ ਵਿੱਚ ਸੱਤ ਕਮਰੇ , ਸਕੂਲ ਗੇਟ , ਉਪਨ ਜਿੰਮ, ਐਜੂਕੇਸ਼ਨਲ ਪਾਰਕ, ਆਧੁਨਿਕ ਖੇਡ ਮੈਦਾਨ ਦਾ ਨਿਰਮਾਣ ਕਰਵਾਇਆ।ਅਕਾਦਮਿਕ ਤੇ ਖੇਡਾਂ ਦੇ ਖੇਤਰ ਵਿੱਚਂ ਸਕੂਲ ਦੇ ਵਿਦਿਆਰਥੀ ਲਗਾਤਾਰ  ਦੋ ਸਾਲਾਂ ਤੋਂ ਸਟੇਟ ਪੱਧਰ ਤੇ ਨਾਮਣਾ ਖੱਟ ਕੇ ਸਕੂਲ਼ ਦਾ ਨਾਮ ਉੱਚਾ ਕਰ ਰਹੇ ਹਨ। ਆਗੂਆਂ ਨੇ ਕਿਹਾ ਕਿ ਇਸ ਸਮੇਂ ਸਸਸਸਸ ਬਲ੍ਹੇਰਖਾਨਪੁਰ ਪੂਰੇ ਇਲਾਕੇ ਲਈ ਇੱਕ ਮਿਸਾਲ ਬਣ ਗਿਆ ਹੈ ਜਿਸ ਦਾ ਸਮੁੱਚਾ ਸਿਹਰਾ ਪ੍ਰਿੰਸੀਪਲ ਰਵਿੰਦਰ ਕੌਰ ਦੀ ਅਗਾਂਹਵਧੂ ਸੋਚ ਨੂੰ ਜਾਂਦਾ ਹੈ। ਇਸ ਕਰਕੇ ਸਿੱਖਿਆ ਵਿਭਾਗ ਪੰਜਾਬ ਨੇ  ਪ੍ਰਿੰਸੀਪਲ ਰਵਿੰਦਰ ਕੌਰ ਦੀਆਂ ਵਿਸੇਸ਼  ਪ੍ਰਾਪਤੀਆਂ ਨੂੰ ਪਹਿਚਾਣਦੇ ਹੋਏ ਉਹਨਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਰਵਿੰਦਰ ਕੌਰ ਨੇ ਦਲ ਦੇ ਆਏ ਹੋਏ ਸਮੂਹ ਆਗੂਆਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਸਿੱਖਿਆ ਵਿਭਾਗ ਲਈ ਮਿਹਨਤ ਕਰਦੇ ਰਹਿਣ ਦੀ ਵਚਨਬੱਧਤਾ ਪ੍ਰਗਟ ਕੀਤੀ।ਇਸ ਮੌਕੇ ਸੁਖਦਿਆਲ ਸਿੰਘ ਝੰਡ, ਸ: ਭਜਨ ਸਿੰਘ ਮਾਨ , ਸ; ਹਰਦੇਵ ਸਿੰਘ ਖਾਨੋਵਾਲ,  ਵੱਸਣਦੀਪ ਸਿੰਘ ਜੱਜ, ਮਨੂੰ ਕੁਮਾਰ ਪ੍ਰਾਸ਼ਰ, ਸੁਖਜਿੰਦਰ ਸਿੰਘ ਢੋਲਣ,  ਰਕੇਸ਼ ਕੁਮਾਰ ਕਾਲਾਸੰਘਿਆ, ਰਾਜਨਜੋਤ ਸਿੰਘ ਖਹਿਰਾ, ਸ਼ੁੱਭਦਰਸਨ ਆਨੰਦ, ਗੁਰਮੀਤ ਸਿੰਘ ਖਾਲਸਾ, ਸੁਰਿੰਦਰ ਕੁਮਾਰ, ਮਨਜੀਤ ਸਿੰਘ ਥਿੰਦ, ਮਨਦੀਪ ਸਿੰਘ ਫੱਤੂਢੀਗਾਂ, ਜਤਿੰਦਰ ਸਿੰਘ ਸ਼ੈਲੀ, ਕੁਲਬੀਰ ਸਿੰਘ , ਲੈਕਚਰਾਰ ਮਨਜੀਤ ਕੌਰ, ਸ਼੍ਰੀਮਤੀ ਅਰਵਿੰਦ ਕੌਰ ਝੰਡ, ਮੈਡਮ ਮਨਜੀਤ ਕੌਰ, ਮੈਡਮ ਅਨੁਸ਼ੀਲ, ਮੈਡਮ ਪਰਮਿੰਦਰ ਕੌਰ, ਸ਼੍ਰੀ ਸੂਰਜ ਵਰਮਾ,ਨਿਸ਼ਾ ਤੇ ਸ਼੍ਰੀ ਤਰਸੇਮ ਲਾਲ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleEiffel tower goes dark to pay tribute to Morocco quake victims
Next article‘ਬਾਕੀ ਦੇ ਕੰਮ ਬਾਅਦ ‘ਚ ਪਹਿਲਾਂ ਸਿਹਤ ਜ਼ਰੂਰੀ ਐ’