ਸਰੀ /ਵੈਨਕੂਵਰ (ਸਮਾਜ ਵੀਕਲੀ) ( ਕੁਲਦੀਪ ਚੁੰਬਰ)-ਸਵੀਟ ਸੁਰ ਇੰਟਰਟੇਨਮੈਂਟ ਦੀ ਤਰਫ਼ੋਂ ਗਾਇਕ ਲੱਖਾ ਭਰੋਮਜਾਰਾ ਦਾ ਨਵਾਂ ਟ੍ਰੈਕ “ਇਤਿਹਾਸ” ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ ।ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਇਸ ਟਰੈਕ ਨੂੰ ਲਾਂਚ ਕਰਦਿਆਂ ਇਸ ਦਾ ਪੋਸਟਰ ਸੰਗਤ ਦੀ ਝੋਲੀ ਪਾਇਆ ਗਿਆ ਹੈ ਅਤੇ ਗਾਇਕ ਲੱਖਾ ਭਰੋਮਜਾਰਾ ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਭਰੇ ਇਸ ਟਰੈਕ ਲਈ ਸ੍ਰੀ ਗੁਰੂ ਰਵਿਦਾਸ ਸਭਾ ਬਰਨਵੀ ਕਨੇਡਾ ਦੇ ਸਾਬਕਾ ਪ੍ਰਧਾਨ ਬਿੱਲ ਬਸਰਾ, ਮੇਲਾ ਇੰਟਰਟੇਨਮੈਂਟ ਕੰਪਨੀ ਦੇ ਪ੍ਰੋਡਿਊਸਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਇਸ ਟਰੈਕ ਨੂੰ ਪ੍ਰਸਿੱਧ ਗੀਤਕਾਰ ਅਤੇ ਕੰਪਨੀ ਦੇ ਨਿਰਮਾਤਾ ਬਿੱਟੂ ਭਰੋਮਜਾਰਾ ਵਲੋਂ ਪੇਸ਼ ਕੀਤਾ ਗਿਆ ਹੈ। ਮੱਖਣ ਸਿੰਘ ਉਦੋਂਵਾਲੀਆ ਅਤੇ ਕੁਲਵਿੰਦਰ ਸਿੰਘ ਗਾਖੇਵਾਲ ਇਸ ਟਰੈਕ ਦੇ ਗੀਤਕਾਰ ਹਨ । ਲੱਖਾ ਭਰੋਮਜਾਰਾ ਆਪਣੇ ਟਰੈਕ “ਇਤਿਹਾਸ” ਰਾਹੀਂ ਸੰਗਤ ਨੂੰ ਇਤਿਹਾਸ ਦੇ ਪੰਨੇ ਫੋਲ ਕੇ ਦਿਖਾਵੇਗਾ ਅਤੇ ਉਸਦੀ ਇਸ ਮਾਣਮੱਤੀ ਪੇਸ਼ਕਸ਼ ਨੂੰ ਸੰਗਤ ਪਿਆਰ ਅਤੇ ਸਤਿਕਾਰ ਦੇ ਕੇ ਮੁਹੱਬਤਾਂ ਦੇਵੇਗੀ । ਸਮੁੱਚੀ ਟੀਮ ਇਸ ਲਈ ਆਸਵੰਦ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj