(ਸਮਾਜ ਵੀਕਲੀ) ਕੁਲਦੀਪ ਚੂੰਬਰ: ਮਸਤ ਦੀਵਾਨੇ, ਫਕੀਰੀ, ਪੀਰ ਜਿਨ੍ਹਾਂ ਦੀਆਂ ਮੰਨੇ, ਰਹਿਮਤ ਮੌਲਾ ਦੀ, ਸਮੇਤ ਅਨੇਕਾਂ ਸੂਫ਼ੀ, ਪੰਜਾਬੀ ਅਤੇ ਧਾਰਮਕ ਟਰੈਕ ਗਾਉਣ ਵਾਲਾ ਪ੍ਰਸਿੱਧ ਗਾਇਕ ਕੁਲਵਿੰਦਰ ਕਿੰਦਾ ਦੀ ਸੂਫੀ ਗਾਇਕੀ ਨੂੰ ਸਭ ਸਰੋਤੇ ਅਥਾਹ ਮੁਹੱਬਤਾਂ ਦੇ ਕੇ ਨਿਵਾਜ ਰਹੇ ਹਨ । ਗਾਇਕ ਕੁਲਵਿੰਦਰ ਕਿੰਦਾ ਪੰਜਾਬ ਦੇ ਸੱਭਿਆਚਾਰਕ ਸੂਫ਼ੀ ਮੇਲਿਆਂ ਵਿੱਚ ਆਪਣੀਆਂ ਹਾਜ਼ਰੀਆਂ ਭਰਦਾ ਹੋਇਆ ਦਿਨ ਰਾਤ ਤਰੱਕੀ ਦੀਆਂ ਮੰਜ਼ਲਾਂ ਸਰ ਕਰ ਰਿਹਾ ਹੈ । ਉਸਦੀ ਸਾਫ਼ ਸੁਥਰੀ ਗਾਇਕੀ ਵਿੱਚ ਅਸ਼ਲੀਲਤਾ ਦੀ ਕਦੇ ਵੀ ਬੋਅ ਨਹੀਂ ਆਉਂਦੀ । ਸੁਰੀਲਾ ਗਾਇਕ ਹੋਣ ਦੇ ਨਾਲ ਨਾਲ ਉਹ ਇੱਕ ਨੇਕ ਦਿਲ ਇਨਸਾਨ ਵੀ ਹੈ ਜੋ ਹਰ ਇੱਕ ਦੇ ਦੁੱਖ ਸੁੱਖ ਵਿਚ ਪਹਿਲ ਦੇ ਆਧਾਰ ਤੇ ਸ਼ਾਮਲ ਹੋਣਾ ਆਪਣਾ ਸੁਭਾਗ ਸਮਝਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly