ਬੌਲੀਵੁੱਡ ਗਾਇਕ ਸ਼ੰਕਰ ਸਾਹਨੀ ਵੀ ਸੂਫੀ ਗੀਤ ਨਾਲ ਦੇਵੇਗਾ ਦਸਤਕ :

ਫੋਟੋ ਕੈਪਸ਼ਨ -ਬਾਲੀਵੁੱਡ ਗਾਇਕ ਸ਼ੰਕਰ ਸਾਹਨੀ ਦੇ ਨਾਲ ਪ੍ਰਸਿੱਧ ਵੀਡੀਓ ਡਾਇਰੈਕਟਰ ਹਨੀ ਹਰਦੀਪ ।

(ਸਮਾਜ ਵੀਕਲੀ) ਕੁਲਦੀਪ ਚੂੰਬਰ: ਪ੍ਰਸਿੱਧ ਬਾਲੀਵੁੱਡ ਗਾਇਕ ਸ਼ੰਕਰ ਸਾਹਨੀ ਗਾਇਕੀ ਦੀ ਅਨਮੋਲ ਖੇਤਰ ਵਿਚ ਕਿਸੇ ਵਿਸ਼ੇਸ਼ ਜਾਣ ਪਛਾਣ ਦਾ ਮੁਥਾਜ ਨਹੀਂ ਉਸ ਦੀ ਗਾਇਕੀ ਨੂੰ ਪਿਆਰ ਕਰਨ ਵਾਲੇ ਸਰੋਤੇ ਉਸ ਦੇ ਗੀਤਾਂ ਨੂੰ ਅਥਾਹ ਮੁਹੱਬਤਾਂ ਦਿੰਦੇ ਆ ਰਹੇ ਹਨ । ਹਾਲ ਹੀ ਵਿੱਚ ਉਸ ਦਾ ਇਕ ਸੂਫੀ ਟਰੈਕ ਸੰਗੀਤਕਾਰ ਬੀ ਐੱਡ ਡਮਾਣਾ ਅਤੇ ਰਵੀ ਡੁਮਾਣਾ ਵੱਲੋਂ ਤਿਆਰ ਕੀਤਾ ਗਿਆ । ਜਿਸ ਦੀ ਸ਼ੂਟਿੰਗ ਪ੍ਰਸਿੱਧ ਵੀਡੀਓ ਡਾਇਰੈਕਟਰ ਹਨੀ ਹਰਦੀਪ ਵੱਲੋਂ ਵੱਖ ਵੱਖ ਲੋਕੇਸ਼ਨਾਂ ਤੇ ਕੀਤੀ ਗਈ।

ਇਸ ਟਰੈਕ ਨੂੰ ਪ੍ਰਸਿੱਧ ਕਲਮ ਪਰਵਾਸੀ ਭਾਰਤੀ ਬਿੱਟੂ ਦੌਲਤਪੁਰੀ ਨੇ ਲਿਖਿਆ ਹੈ । ਸ਼ੰਕਰ ਸਾਹਨੀ ਵੱਲੋਂ ਹਰ ਅਦਾ ਵਿੱਚ ਗੀਤਾਂ ਨੂੰ ਗਾਇਆ ਗਿਆ ਹੈ ਭਾਵੇਂ ਉਹ ਪੰਜਾਬੀ ਜਾਂ ਹਿੰਦੀ ਵਿਚ ਹੋਣ ਉਸ ਵੱਲੋਂ ਸੂਫੀ ਟਰੈਕ ਦੀ ਟੈਸਟਿੰਗ ਇਸ ਟੀਮ ਵੱਲੋਂ ਕੀਤੀ ਜਾ ਰਹੀ ਹੈ । ਜਿਸ ਵਿੱਚ ਉਸ ਦੀ ਮਸਤ ਗਾਇਕੀ ਸਾਰੇ ਹੀ ਸਰੋਤਿਆਂ ਨੂੰ ਕੀਲ ਕੇ ਰੱਖ ਦੇਵੇਗੀ । ਇਹ ਸਮੁੱਚੀ ਟੀਮ ਦਾ ਵਿਸ਼ਵਾਸ ਹੈ । ਕਿਉਂਕਿ ਕਲਾ ਦੀਆਂ ਸੂਖਮ ਵੰਨਗੀਆਂ ਦੀ ਕਮਾਂਡ ਉਕਤ ਕਲਾਕਾਰ ਦੇ ਹੱਥ ਹੈ ਅਤੇ ਉਸ ਨੂੰ ਗਾਇਕੀ ਦੇ ਹਰ ਰੰਗ ਨੂੰ ਨਿਭਾਉਣ ਦੀ ਜਾਚ ਵੀ ਉਸਤਾਦਾਂ ਨੇ ਸਿਖਾਈ ਹੈ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਾਇਕ ਕੁਲਵਿੰਦਰ ਕਿੰਦਾ ਦੀ ਸੂਫ਼ੀ ਗਾਇਕੀ ਨੂੰ ਸਰੋਤੇ ਦੇ ਰਹੇ ਨੇ ਅਥਾਹ ਮੁਹੱਬਤ
Next articleਗਾਇਕ ਆਈ ਪੀ ਸੰਧੂ ‘ਮੁੰਡਾ ਸਰਦਾਰ’ ਸਿੰਗਲ ਟਰੈਕ ਲੈ ਕੇ ਹੋਇਆ ਹਾਜ਼ਰ