HOME ਗਾਇਕ ਕੁਲਦੀਪ ਚੁੰਬਰ ਦੀ ਗੀਤਾਂ ਦੀ ਡੇਰਾ ਸੱਚਖੰਡ ਬੱਲਾਂ ਵਿੱਚ ਸ਼ੂਟਿੰਗ ਮੁਕੰਮਲ

ਗਾਇਕ ਕੁਲਦੀਪ ਚੁੰਬਰ ਦੀ ਗੀਤਾਂ ਦੀ ਡੇਰਾ ਸੱਚਖੰਡ ਬੱਲਾਂ ਵਿੱਚ ਸ਼ੂਟਿੰਗ ਮੁਕੰਮਲ

ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਤੇ 10 ਗੀਤਾਂ ਨਾਲ ਭਰਾਂਗਾ ਹਾਜ਼ਰੀ   – ‘ਗਾਇਕ “ਕੁਲਦੀਪ ਚੁੰਬਰ”

ਵੈਨਕੂਵਰ  (ਸਮਾਜ ਵੀਕਲੀ)  ਕੈਨੇਡਾ – ਜਗਤ ਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਉਹਨਾਂ ਦੀ ਮਹਿਮਾ ਅਤੇ ਮਹਾਨਤਾ ਨੂੰ ਗਾਉਂਦਿਆਂ ਗਾਇਕ ਕੁਲਦੀਪ ਚੁੰਬਰ ਵਲੋਂ ਸੰਗਤ ਦੇ ਸਨਮੁੱਖ 10 ਵੱਖ-ਵੱਖ ਧਾਰਮਿਕ ਗੀਤਾਂ ਦਾ ਗੁਲਦਸਤਾ ਹਾਜ਼ਰ ਕੀਤਾ ਜਾ ਰਿਹਾ ਹੈ। ਜਿਸ ਦੀ ਜਾਣਕਾਰੀ ਦਿੰਦਿਆਂ ਗਾਇਕ ਕੁਲਦੀਪ ਚੁੰਬਰ ਨੇ ਦੱਸਿਆ ਕਿ ਇਹਨਾਂ ਸਾਰੇ ਟਰੈਕਸ ਦੀ ਆਡੀਓ ਤੇ ਵੀਡੀਓ ਮੁਕੰਮਲ ਹੋ ਚੁੱਕੀ ਹੈ। ਇਹਨਾਂ ਵੱਖ ਵੱਖ ਟਰੈਕਸ ਨੂੰ ਗੀਤਕਾਰ ਰੱਤੂ ਰੰਧਾਵਾ, ਲਿਆਸ ਲੇਸੜੀਵਾਲ ਅਤੇ ਖੁਦ ਗਾਇਕ ਕੁਲਦੀਪ ਚੁੰਬਰ ਨੇ ਕਲਮਬੱਧ ਕੀਤਾ ਹੈ । ਇਹਨਾਂ ਵੱਖ ਵੱਖ ਰਚਨਾਵਾਂ ਦਾ ਵੀਡੀਓ ਫਿਲਮਾਂਕਣ ਰਿੰਕਾ ਨਸਰਾਲਾ ਦੀ ਪੂਰੀ ਟੀਮ ਕੈਮਰਾਮੈਨ ਰਾਜਨ ਬਟਾਲਾ, ਸੋਨੂ ਨਸਰਾਲਾ ਵਲੋਂ ਸ਼ਾਨਦਾਰ ਢੰਗ ਨਾਲ ਵੱਖ ਵੱਖ ਲੋਕੇਸ਼ਨਾਂ ਤੇ ਕੀਤਾ ਗਿਆ ਹੈ । ਹੁਸ਼ਿਆਰਪੁਰ ਦੇ ਵੱਖ-ਵੱਖ ਧਾਰਮਿਕ ਸਥਾਨਾਂ ਤੋਂ ਇਲਾਵਾ ਇਹਨਾਂ ਗੀਤਾਂ ਦਾ ਫਿਲਮਾਂਕਣ ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਪਰਮ ਸੰਤ ਸਤਿਗੁਰੂ ਨਿਰੰਜਨ ਦਾਸ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਡੇਰਾ ਸੱਚਖੰਡ ਬੱਲਾਂ ਵਿਖੇ ਵੀ ਕੀਤਾ ਗਿਆ, ਜਿੱਥੇ ਮਹਾਂਪੁਰਸ਼ਾਂ ਵਲੋਂ ਲੋਕ ਗਾਇਕ ਕੁਲਦੀਪ ਚੁੰਬਰ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਇਸ ਸ਼ੁਭ ਕਾਰਜ ਲਈ ਹਾਰਦਿਕ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ । ਆਉਣ ਵਾਲੇ ਕੁਝ ਦਿਨਾਂ ਵਿੱਚ ਹੀ ਇਹਨਾਂ ਨੂੰ ਵੱਖ-ਵੱਖ ਰਚਨਾਵਾਂ ਨੂੰ ਅਲੱਗ ਅਲੱਗ ਕੰਪਨੀਆਂ ਦੇ ਜ਼ਰੀਏ ਸੰਗਤ ਦੇ ਸਨਮੁੱਖ ਪੇਸ਼ ਕਰ ਦਿੱਤਾ ਜਾਵੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਚੌਣਾਂ ਨੂੰ ਲੈ ਕੇ ਦਿਨੋ ਦਿਨ ਲੋਕਾਂ ਵਿਚ ਘੱਟ ਰਿਹਾ ਉਤਸ਼ਾਹ ਚਿੰਤਾ ਦਾ ਵਿਸ਼ਾ ?
Next article12 ਗੀਤਾਂ ਦੀ ਐਲਬਮ “ਸਾਡਾ ਗੁਰੂ ਸਾਨੂੰ ਪਿਆਰਾ ” ਨਾਲ ਗਾਇਕ ਕੰਠ ਕਲੇਰ ਗੁਰੂ ਰਵਿਦਾਸ ਮਹਿਮਾ ਦਾ ਕਰਨਗੇ ਗੁਣਗਾਨ