ਸਰੀ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਹਰਮਨ ਪਿਆਰੇ ਅਤੇ ਸੁਰੀਲੇ ਗਾਇਕ ਕੰਠ ਕਲੇਰ ਇੱਕ ਵਾਰ ਫੇਰ ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ‘ਸਾਡਾ ਗੁਰੂ ਸਾਨੂੰ ਪਿਆਰਾ ਦੇ ਟਾਈਟਲ ਹੇਠ 12 ਗੀਤਾਂ ਦਾ ਗੁਲਦਸਤਾ ਸੰਗਤ ਦੀ ਝੋਲੀ ਪਾਉਣ ਜਾ ਰਹੇ ਹਨ । ਇਸ ਸਬੰਧੀ ਵਿਸ਼ੇਸ਼ ਤੌਰ ਤੇ ਪ੍ਰੋਡਿਊਸਰ ਕਮਲ ਕਲੇਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਗਾਇਕ ਕੰਠ ਕਲੇਰ ਦੇ ਇਹਨਾਂ ਵੱਖ ਵੱਖ ਧਾਰਮਿਕ ਮਹਿਮਾ ਰੂਪੀ ਗੀਤਾਂ ਨੂੰ ਪੰਮ ਮੋਰੋਂ ਵਾਲਾ, ਮਦਨ ਜਲੰਧਰੀ, ਰੱਤੂ ਰੰਧਾਵਾ, ਗੋਲਡੀ ਦਰਦੀ, ਮੰਗਲ ਹਠੂਰ , ਸੋਨੂ ਮੂਸਾਪੁਰੀਆ ਜਿਹੇ ਪ੍ਰਸਿੱਧ ਗੀਤਕਾਰਾਂ ਨੇ ਕਲਮਬੱਧ ਕੀਤਾ ਹੈ ਅਤੇ ਇਸ ਦਾ ਅਮਰ ਦਾ ਮਿਊਜਿਕ ਮਿਰਰ ਅਤੇ ਬਮਨ ਤੇ ਕਮਲ ਕਲੇਰ ਵਰਗੇ ਸੰਗੀਤਕਾਰਾਂ ਨੇ ਸੁਰੀਲੀਆਂ ਧੁੰਨਾਂ ਬਣਾਈਆਂ ਹਨ। ਗੀਤਾਂ ਦਾ ਫਿਲਮਾਂਕਣ ਵੀਡੀਓ ਡਾਇਰੈਕਟਰ ਸੋਮਨਾਥ ਹੀਰ ਅਤੇ ਮਨਦੀਪ ਰੰਧਾਵਾ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ ਹੈ । ਕਮਲ ਕਲੇਰ ਨੇ ਦੱਸਿਆ ਕਿ ਕੰਠ ਕਲੇਰ ਦੀ ਸਮੁੱਚੀ ਟੀਮ ਵੱਲੋਂ ਬਹੁਤ ਹੀ ਮਿਹਨਤ ਨਾਲ ਇਸ ਪ੍ਰੋਜੈਕਟ ਨੂੰ ਤਿਆਰ ਕੀਤਾ ਗਿਆ ਹੈ ਅਤੇ ਇਸ ਐਲਬਮ ਰਾਹੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਚਰਨਾਂ ਨੂੰ ਨਤਮਸਤਕ ਹੁੰਦਿਆਂ ਗਾਇਕ ਕੰਠ ਕਲੇਰ ਵੱਲੋਂ ਸੰਗਤ ਦਾ ਪਹਿਲਾਂ ਵਾਂਗ ਪਿਆਰ ਮਿਲਣ ਦੀ ਪੂਰੀ ਆਸ ਜਤਾਈ ਹੈ । ਜ਼ਿਕਰਯੋਗ ਹੈ ਕਿ ਡੇਰਾ ਸੱਚਖੰਡ ਬੱਲਾਂ ਵਿੱਚ ਵੀ ਇਹਨਾਂ ਵੱਖ-ਵੱਖ ਟਰੈਕਸ ਦੀ ਸ਼ੂਟਿੰਗ ਕੀਤੀ ਗਈ ਅਤੇ ਸਤਿਗੁਰੂ ਸਵਾਮੀ ਨਿਰੰਜਨ ਦਾਸ ਮਹਾਰਾਜ ਜੀ ਪਾਸੋਂ ਗਾਇਕ ਕੰਠ ਕਲੇਰ ਨੇ ਚੜ੍ਹਦੀ ਕਲਾ ਦਾ ਆਸ਼ੀਰਵਾਦ ਲਿਆ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

