HOME ਪਿੰਡ ਵਿਰਕ ਦੀ ਖੇਡ ਗਰਾਉਂਡ ਦਾ ਕੰਮ ਸ਼ੁਰੂ ਕਰਵਾਇਆ ਗਿਆ

ਪਿੰਡ ਵਿਰਕ ਦੀ ਖੇਡ ਗਰਾਉਂਡ ਦਾ ਕੰਮ ਸ਼ੁਰੂ ਕਰਵਾਇਆ ਗਿਆ

1

ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)- ਪਿੰਡ ਵਿਰਕ ਵਿਖੇ ਖੇਡ ਗਰਾਉਂਡ ਦਾ ਕੰਮ ਸਮੂਹ ਗ੍ਰਾਮ ਪੰਚਾਇਤ ਮੈਂਬਰਾਂ ਤੇ ਐਨ. ਆਰ.ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਸ਼ੁਰੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਸੁਮਿਤ ਲਾਡੀ ਬਸਰਾ ਨੇ ਦੱਸਿਆ ਕਿ ਇਹ ਕੰਮ ਵਿੱਚ ਸ. ਗੁਰਮੇਲ ਸਿੰਘ ਜੀ ਅਮਿਤ ਕੰਸਟ੍ਰਕਸ਼ਨ ਯੂ.ਐੱਸ.ਏ ਵਾਲਿਆਂ ਨੇ ਵੱਡਾ ਸਹਿਯੋਗ ਕੀਤਾ ਹੈ, ਉਨ੍ਹਾਂ ਨੇ ਗਰਾਊਂਡ ਦੇ ਵਿੱਚ ਸਟੇਜ, ਸਟੋਰ ਰੂਮ, ਖਿਡਾਰੀਆਂ ਦੇ ਲਈ 4 ਅਲੱਗ-ਅਲੱਗ ਬਾਥਰੂਮ ਬਣਾਉਣ ਲਈ ਪੂਰਾ ਕੰਸਟ੍ਰਕਸ਼ਨ ਮਟੀਰੀਅਲ ਦੇਣ ਦਾ ਵਾਅਦਾ ਕੀਤਾ ਹੈ। ਇਸ ਕੰਮ ਨੂੰ ਨੇਪਰੇ ਚੜ੍ਹਾਉਣ ਲਈ ਇਸ ਕੰਮ ਦੀ ਲੇਬਰ ਦਾ ਖਰਚਾ ਨਗਰ ਨਿਵਾਸੀਆਂ, ਐੱਨ ਆਰ ਆਈ ਵੀਰਾਂ ਭੈਣਾਂ ਅਤੇ ਗ੍ਰਾਮ ਪੰਚਾਇਤ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਸਰਪੰਚ ਲਾਡੀ ਬਸਰਾ ਨੇ ਸਮੂਹ ਨਗਰ ਨਿਵਾਸੀਆਂ ਅਤੇ ਐੱਨ ਆਰ ਆਈ ਵੀਰਾਂ ਭੈਣਾਂ ਨੂੰ ਅਪੀਲ ਕੀਤੀ ਕਿ ਪਿੰਡ ਦੀ ਗਰਾਊਂਡ ਦਾ ਕੰਮ ਕਰਵਾਉਣਾ ਬਹੁਤ ਜ਼ਰੂਰੀ ਹੈ ਕਿਉਕਿ ਅੱਜ ਸਮੇਂ ‘ਚ ਨੌਜਵਾਨੀ ਨਸ਼ੇ ਦੀ ਦਲ-ਦਲ ਵਿੱਚ ਫਸਦੀ ਜਾ ਰਹੀ ਹੈ। ਨੌਜਵਾਨਾਂ ਨੂੰ ਖੇਡ ਗਰਾਊਂਡ ਨਾਲ ਜੋੜਨ ਲਈ ਗਰਾਊਂਡ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਲਈ ਮਾਲੀ ਸਹਾਇਤਾ ਦੀ ਬਹੁਤ ਜ਼ਰੂਰਤ ਹੈ। ਸੋ ਆਪ ਸਭ ਨੂੰ ਅਪੀਲ ਕਰਦਾ ਹਾਂ ਕਿ ਇਸ ਕੰਮ ਵਿੱਚ ਆਪਣੀ ਨੇਕ ਕਮਾਈ ਵਿਚੋਂ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ ਤਾਂ ਜੋ ਇਸ ਗਰਾਊਂਡ ਵਿੱਚ ਸਟੇਡੀਅਮ ਬਣ ਸਕੇ ਅਤੇ ਪਿੰਡ ਦੇ ਨੌਜਵਾਨ ਪੀੜ੍ਹੀ ਖੇਡਾਂ ਵਿੱਚੋਂ ਨੈਸ਼ਨਲ ਲੈਵਲ ਦੇ ਖਿਡਾਰੀ ਨਿਕਲ ਸਕਣ ਅਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕਰਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਬਲਾਕ ਫਿਲੌਰ ਨੇ ਆਪਣੀਆਂ ਹੱਕੀ ਮੰਗਾਂ ਸਬੰਧੀ “ਆਪ” ਹਲਕਾ ਇੰਚਾਰਜ ਹਰਜੋਤ ਲੋਹਟੀਆ ਨੂੰ ਸੌਂਪਿਆ ਮੰਗ ਪੱਤਰ