HOME ਚੌਣਾਂ ਨੂੰ ਲੈ ਕੇ ਦਿਨੋ ਦਿਨ ਲੋਕਾਂ ਵਿਚ ਘੱਟ ਰਿਹਾ ...

ਚੌਣਾਂ ਨੂੰ ਲੈ ਕੇ ਦਿਨੋ ਦਿਨ ਲੋਕਾਂ ਵਿਚ ਘੱਟ ਰਿਹਾ ਉਤਸ਼ਾਹ ਚਿੰਤਾ ਦਾ ਵਿਸ਼ਾ ?

ਪੱਤਰਕਾਰ ਹਰਜਿੰਦਰ ਸਿੰਘ ਚੰਦੀ 
   (ਸਮਾਜ ਵੀਕਲੀ)   ਇਨ੍ਹਾਂ ਦਿਨਾਂ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਨੂੰ ਲੈ ਕੇ ਪਿੰਡਾਂ ਵਿਚ ਰਾਜਨੀਤਕ ਪਾਰਟੀਆਂ ਦੇ ਆਗੂਆਂ ਵੱਲੋਂ ਭਾਵੇ ਸਰਗਰਮ ਭੂਮਿਕਾ ਨਿਭਾਈ ਗਈ। ਪਰ ਪਬਲਿਕ ਵਿੱਚ ਬਹੁਤਾ ਪਹਿਲਾਂ ਜਿਹਾ ਉਤਸ਼ਾਹ  ਨਜ਼ਰ ਨਹੀਂ ਆ ਰਿਹਾ। ਇਸ ਇਲੈਕਸ਼ਨ ਦਾ ਇਕ ਕਾਰਨ ਇਹ ਵੀ ਹੈ ਕਿ ਇਲੈਕਸ਼ਨ ਲੜ ਰਹੇ ਬਹੁਤੇ ਉਮੀਦਵਾਰਾਂ ਨੂੰ  ਉਨ੍ਹਾਂ ਵੱਲੋਂ ਕੀਤੇ ਜਾਣੇ ਕੰਮਾਂ ਬਾਬਤ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਬਹੁਤੇ ਪਿੰਡਾਂ ਦੇ ਲੋਕਾਂ ਨੂੰ ਇਸ ਬਾਬਤ ਜਾਣਕਾਰੀ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਕੀ  ਹੈ ? ਇਸ ਤੋਂ ਇਲਾਵਾ ਲੋਕਾ ਵਿਚ ਰੁਚੀ ਘਟਣ ਦਾ ਇਕ ਕਾਰਨ ਇਹ ਵੀ ਹੈ ਕਿ ਰਾਜਨੀਤਕ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਚੋਣ ਮੈਨੀਫੈਸਟੋ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕਰਦੇ। ਜੇਕਰ ਗੱਲ ਕੀਤੀ ਜਾਵੇ ਦੇਸ਼ ਦੇ ਮੌਜੂਦਾ ਹਾਲਾਤ ਦੀ ਤਾਂ ਅਜੋਕੇ ਹਲਾਤ ਬਹੁਤੇ ਸੁਖਾਵੇਂ ਵੀ ਨਜ਼ਰ ਨਹੀਂ ਆ ਰਹੇ ਆਏ ਦਿਨ ਹੋ ਰਹੇ ਰੇਪ, ਕਤਲ, ਗੁੰਡਾਗਰਦੀ, ਚੋਰੀਆਂ, ਲੁਟਾਂ ਖੋਹਾਂ, ਨਸ਼ਾ ਨੂੰ ਲੈ ਕੇ ਲੋਕਾਂ ਦੇ ਚਿਹਰਿਆਂ ਤੇ ਮਾਯੂਸੀ ਵੱਡਾ ਕਾਰਨ ਹੈ। ਦੂਜੇ ਪਾਸੇ ਮਹਿੰਗਾਈ ਦੀ ਮਾਰ ਹੇਠ ਪਿਸ ਰਿਹਾ ਮਜ਼ਦੂਰ, ਕਿਸਾਨ, ਬੇ ਰੁਜ਼ਗਾਰ ਤਬਕਾ ਸਭ ਆਪੋ ਆਪਣੀਆਂ ਜਥੇਬੰਦੀਆਂ ਨਾਲ  ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦਾ ਨਜ਼ਰ ਆ ਰਿਹਾ ਹੈ।  ਇਲੈਕਸ਼ਨਾਂ ਦੌਰਾਨ ਪਾਰਟੀ ਬਾਜੀ ਨੂੰ ਲੈ ਕੇ ਵਾਪਰ ਰਹੀਆਂ ਘਟਨਾਵਾਂ ਵੀ ਪਿੰਡਾਂ ਵਿਚ  ਆਪਸੀ ਕੁੜੱਤਣ  ਭਾਈਚਾਰਕ ਸਾਂਝ ਲਈ ਚਿਣੌਤੀ ਤੋਂ ਘੱਟ ਨਹੀਂ ਹੈ। ਇਹ ਵੀ ਮੁਖ ਕਾਰਨ ਹੈ ਕਿ ਬੇਰੁਜ਼ਗਾਰੀ ਤੋਂ ਦੁਖੀ ਬਹੁਤੀ ਨੋਜਵਾਨੀ  ਤਾਂ ਨਿਰੰਤਰ ਵਿਦੇਸ਼ ਨੂੰ ਤੁਰੀ ਜਾ ਰਹੀ ਹੈ। ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਰਾਜਨੀਤਕ ਪਾਰਟੀਆਂ ਜਿਥੇ ਦੇਸ਼ ਦਾ ਉਨ੍ਹਾਂ ਵਿਕਾਸ ਨਹੀਂ ਕਰ ਸਕੀਆਂ ਉਥੇ ਉਨ੍ਹਾਂ ਵੱਲੋਂ ਲੋਕਤੰਤਰ ਦਾ ਉਨ੍ਹਾਂ ਵਿਸ਼ਵਾਸ ਨਹੀਂ ਜਿੱਤਿਆ ਜਾ ਸਕਿਆ ਜਿਨ੍ਹਾਂ ਲੋਕਤੰਤਰ ਵੱਲੋਂ ਆਸ ਕੀਤੀ ਜਾ ਰਹੀ ਸੀ। ਲੋਕਤੰਤਰ ਵੱਲੋਂ ਹਰ ਵਾਰ ਪੁਰਾਣੀਆਂ ਰਾਜਨੀਤਕ ਪਾਰਟੀਆਂ ਦੇ ਨਾਲ ਨਾਲ ਨਵੀਆਂ ਨੂੰ ਵੀ ਅਜ਼ਮਾ ਕੇ ਵੇਖਿਆ ਗਿਆ ਪਰ ਹਲਾਤ ਉਹੀ ਰਹੇ ਸਰਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉਥੇ ਦਾ ਉਥੇ। ਹੁਣ ਤਾਂ ਲੋਕਾਂ ਵੱਲੋਂ ਮੁਫ਼ਤ ਦੀਆਂ ਸਹੂਲਤਾਂ ਤੋਂ ਵੀ ਟਾਲਾ ਵੱਟਣਾ ਸ਼ੁਰੂ ਕਰ ਦਿੱਤਾ ਹੈ। ਲੋਕਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰੁਜ਼ਗਾਰ ਮਹੱਈਆ ਕਰਵਾਇਆ ਜਾਵੇ ਤੇ ਉਨ੍ਹਾਂ ਦੀ ਇਨਕਮ ਦਾ ਵਸੀਲਾ ਕੀਤਾ ਜਾਵੇ ਰਾਸ਼ਨ ਉਹ ਖੁਦ ਖਰੀਦ ਲੈਣਗੇ। ਅਜੋਕੇ ਸਮੇਂ ਨਿਜੀਕਰਨ ਦੀ ਹਨੇਰੀ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਰੱਖਿਆ ਹੈ। ਇਸ ਲਈ ਭਵਿੱਖ ਨੂੰ ਦੇਖਦੇ ਹੋਏ ਸਰਕਾਰਾਂ ਨੂੰ ਲੋਕ ਹਿਤ ਲਈ ਸੋਚਣਾ  ਹੋਵੇਗਾ। ਜਿਸ ਵਿਚ ਇਲਾਜ ਪ੍ਰਣਾਲੀ ਅਤੇ ਵਿਦਿਆ ਨੂੰ ਹਰ ਇਕ ਨਾਗਰਿਕ ਲਈ ਮੁਕੰਮਲ ਰੂਪ ਮੁਫ਼ਤ ਯਕੀਨੀ ਬਣਾਇਆ ਜਾਵੇ। ਪਿੰਡਾਂ ਵਿਚ ਨੋਜਵਾਨਾਂ ਲਈ ਵਰਕਸ਼ਾਪ ਲਗਾ ਕੇ ਉਨ੍ਹਾਂ ਨੂੰ ਆਪੋ ਆਪਣੇ ਖਿਤੇ ਵਿਚ ਨਿਪੁੰਨ ਕੀਤਾ ਜਾਵੇ। ਦੇਸ਼ ਦੇ ਹਰੇਕ ਵਿਅਕਤੀ ਨੂੰ ਰੁਜ਼ਗਾਰ ਮਹੱਈਆ ਕਰਵਾਇਆ ਜਾਵੇ। ਨਿੱਜੀਕਰਨ ਦੀ ਜਗਾ ਸਰਕਾਰੀ ਉਦਯੋਗ ਨੂੰ ਦਿੱਤੀ ਜਾਵੇ। ਖੇਤੀ ਨੂੰ ਲੈ ਕੇ ਮੁਕੰਮਲ ਰੂਪ ਰੇਖਾ ਤਿਆਰ ਕੀਤੀ ਜਾਵੇ। ਖੇਤੀ ਨੂੰ ਲਾਹੇਵੰਦ ਧੰਦਾ ਬਣਾਇਆ ਜਾਵੇ। ਕਿਸਾਨਾਂ ਨੂੰ ਲਘੂ ਉਦਯੋਗ ਨਾਲ ਜੋੜਿਆ ਜਾਵੇ। ਹਰ ਫ਼ਸਲ ਦੀ ਵਿਕਰੀ ਨੂੰ ਯਕੀਨੀ ਬਣਾਇਆ ਜਾਵੇ। ਅਤੇ ਖੇਤੀ ਜ਼ਮੀਨ ਸਿਰਫ ਕਿਸਾਨ ਹੀ ਖਰੀਦ ਸਕੇ ,  ਹਰ ਇਨਸਾਨ ਨਈ ਇਨਸਾਫ ਯਕੀਨੀ ਬਣਾਇਆ ਜਾਵੇ। ਹਰ ਰਾਜਨੀਤਕ ਪਾਰਟੀ ਦੇ ਉਮੀਦਵਾਰ ਨੂੰ ਚੌਣ ਮੈਨੀਫੈਸਟੋ ਵਿਚ ਕੀਤੇ ਵਾਅਦੇ ਪੂਰੇ ਕਰਨ ਲਈ ਠੋਸ ਕਨੂੰਨ ਬਣਾਇਆ ਜਾਵੇ ਤਾਂ ਕਿ ਕੋਈ ਉਮੀਦਵਾਰ ਜੰਨਤਾਂ ਨਾਲ ਝੂਠੇ  ਵਾਅਦੇ ਨਾ ਕਰ ਸਕੇ। ਵੀ ਆਈ ਪੀ ਕਲਚਰਲ ਮੁਕੰਮਲ ਰੂਪ ਵਿੱਚ ਖਤਮ ਹੋਣਾ ਚਾਹੀਦਾ ਹੈ। ਇਹ ਸੋਚਣ ਦਾ ਵਿਸ਼ਾ ਹੈ ਕਿ ਹਰ ਇਲੈਕਸ਼ਨ ਦੌਰਾਨ ਜੇਕਰ ਲੋਕਤੰਤਰ ਦਾ ਵਿਸ਼ਵਾਸ ਟੁੱਟਦਾ ਰਿਹਾ ਤਾਂ ਇਹ ਦੇਸ਼ ਦੇ ਭਵਿੱਖ ਲਈ ਵੱਡੀ ਚਿੰਤਾ ਅਤੇ ਚਿਨੋਤੀ ਹੋਵੇਗਾ। ਇਸ ਲਈ ਰਾਜਨੀਤਕ ਪਾਰਟੀਆਂ ਦਾ ਪਹਿਲਾ ਫਰਜ਼ ਬਣਦਾ ਹੈ ਕਿ ਉਹ ਲੋਕਤੰਤਰ ਰਾਜ ਪ੍ਰਾਣੀ ਨੂੰ ਲੈ ਕੇ ਲੋਕਾਂ ਵਿਚ ਵੋਟ ਪਾਉਣ ਨੂੰ ਲੈ ਕੇ ਭਾਰੀ ਉਤਸ਼ਾਹ ਪੈਦਾ ਕਰਨ। ਅਤੇ ਕੀਤੇ ਵਾਅਦੇ ਪੂਰੇ ਕਰਨ।
ਪੱਤਰਕਾਰ ਹਰਜਿੰਦਰ ਸਿੰਘ ਚੰਦੀ ਮਹਿਤਪੁਰ 
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨਿਊਜ਼ੀਲੈਂਡ ਤੋਂ ਆਏ ਵਫ਼ਦ ਦਾ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਨਮਾਨ
Next articleਗਾਇਕ ਕੁਲਦੀਪ ਚੁੰਬਰ ਦੀ ਗੀਤਾਂ ਦੀ ਡੇਰਾ ਸੱਚਖੰਡ ਬੱਲਾਂ ਵਿੱਚ ਸ਼ੂਟਿੰਗ ਮੁਕੰਮਲ