ਗਾਇਕ ਹਰਪ੍ਰੀਤ ਰੰਧਾਵਾ ‘ਬੇਬੇ’ ਗੀਤ ਨਾਲ ਹੋਇਆ ਸਰੋਤਿਆਂ ਦੇ ਰੂਬਰੂ

ਹੁਸ਼ਿਆਰਪੁਰ (ਕੁਲਦੀਪ ਚੂੰਬਰ) (ਸਮਾਜ ਵੀਕਲੀ)- ਜੱਸ ਰਿਕਾਰਡਜ਼ ਤੇ ਜਸਬੀਰ ਪਾਲ ਸਿੰਘ ਦੇ ਬੈਨਰ ਹੇਠ ਕੈਨੇਡਾ ਦੀ ਧਰਤੀ ਤੇ ਰਹਿਣ ਵਾਲਾ ਪੰਜਾਬ ਦਾ ਪਰਵਾਸੀ ਗਾਇਕ ਹਰਪ੍ਰੀਤ ਰੰਧਾਵਾ ਆਪਣੀ ਖੂਬਸੂਰਤ ਹਾਜ਼ਰੀ ‘ਬੇਬੇ’ ਗੀਤ ਨਾਲ ਲਗਵਾ ਰਿਹਾ ਹੈ । ਇਸ ਗੀਤ ਦਾ ਪੋਸਟਰ ਸੋਸ਼ਲ ਮੀਡੀਆ ਤੇ ਗਾਇਕ ਹਰਪ੍ਰੀਤ ਰੰਧਾਵਾ ਦੀ ਪੂਰੀ ਟੀਮ ਵੱਲੋਂ ਲਾਂਚ ਕੀਤਾ ਗਿਆ।

ਜਿਸ ਨੂੰ ਸਰੋਤਿਆਂ ਨੇ ਭਰਵਾਂ ਪਿਆਰ ਦੇ ਕੇ ਨਿਵਾਜਿਆ ਹੈ । ਇਸ ਟਰੈਕ ਦਾ ਸੰਗੀਤ ਬਬਲੂ ਨੇ ਦਿੱਤਾ ਹੈ ਜਦਕਿ ਇਸ ਦੇ ਇਸ ਦੇ ਖੂਬਸੂਰਤ ਬੋਲਾਂ ਨੂੰ ਸਾਹਿਬ ਢਿਲੋਂ ਨੇ ਕਲਮਬੱਧ ਕੀਤਾ ਹੈ । ਇਸ ਟਰੈਕ ਦਾ ਸ਼ਾਨਦਾਰ ਵੀਡੀਓ ਅਮਰਜੀਤ ਖੁਰਾਣਾ ਵਲੋਂ ਬਣਾਇਆ ਗਿਆ ਹੈ । ਯੂ ਟਿਊਬ ਚੈਨਲ ਤੇ ਇਹ ਟਰੈਕ ਸਰੋਤਿਆਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ । ਜਿਸ ਲਈ ਗਾਇਕ ਹਰਪ੍ਰੀਤ ਰੰਧਾਵਾ ਨੇ ਆਪਣੇ ਸਾਰੇ ਹੀ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਾਇਕ ਉਂਕਾਰ ਜੱਸੀ ਦਾ ਟਰੈਕ ‘ਛੱਲਾ ਸਾਈਆਂ ਦਾ’ ਰਿਲੀਜ਼ ਲਈ ਤਿਆਰ
Next articleਗਾਇਕ ਪੁਰੀ ਸਾਬ੍ਹ ‘ਮਹਿਕ’ ਗੀਤ ਨਾਲ ਦੇਣਗੇ ਦਸਤਕ