ਗਾਇਕ ਉਂਕਾਰ ਜੱਸੀ ਦਾ ਟਰੈਕ ‘ਛੱਲਾ ਸਾਈਆਂ ਦਾ’ ਰਿਲੀਜ਼ ਲਈ ਤਿਆਰ

ਸ਼ਾਮ ਚੁਰਾਸੀ, (ਕੁਲਦੀਪ ਚੁੰਬਰ ) (ਸਮਾਜ ਵੀਕਲੀ)- ਸ਼ਾਮ ਚੁਰਾਸੀ ਖੇਤਰ ਨਾਲ ਸਬੰਧਤ ਸੁਰੀਲੀ ਸੁਰ ਦੇ ਸਿਰਨਾਮੇ ਗਾਇਕ ਉਂਕਾਰ ਜੱਸੀ ਦਾ ਗਾਇਆ ਸੂਫੀ ਟਰੈਕ ‘ਛੱਲਾ ਸਾਈਆਂ ਦਾ’ ਰਿਲੀਜ਼ ਲਈ ਬਿਲਕੁਲ ਤਿਆਰ ਹੈ । ਜਿਸ ਸਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਸੰਵਾਰਦਾਤਾ ਕੁਲਦੀਪ ਚੂੰਬਰ ਨੂੰ ਗਾਇਕ ਉਂਕਾਰ ਜੱਸੀ ਨੇ ਦੱਸਿਆ ਕਿ ਇਸ ਟਰੈਕ ਨੂੰ ਬੇਹੱਦ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ ।

ਇਸ ਦਾ ਸੰਗੀਤ ਅਮਰ ਦਾ ਮਿਰਰ ਵਲੋਂ ਰੈਡੀ ਕੀਤਾ ਗਿਆ ਹੈ ਅਤੇ ਇਸ ਦੇ ਸੋਹਣੇ ਬੋਲਾਂ ਨੂੰ ਗੀਤਕਾਰ ਵਿਜੇ ਰਸੂਲਪੁਰੀ ਨੇ ਕਲਮਬੱਧ ਕੀਤਾ ਹੈ । ਇਸ ਦੇ ਡੀ ਓ ਪੀ ਰੋਹਿਤ ਅੰਗੂਰਾਲ ਹਨ ਜਦ ਕਿ ਇਸ ਦਾ ਵੀਡੀਓ ਭੁਪਿੰਦਰ ਵਿਰਦੀ ਵਲੋਂ ਸ਼ਾਨਦਾਰ ਲੋਕੇਸ਼ਨਾਂ ਤੇ ਫਿਲਮਾਇਆ ਗਿਆ ਹੈ । ਗਾਇਕ ਉਂਕਾਰ ਜੱਸੀ ਦੇ ਇਸ ਟਰੈਕ ਨੂੰ ਇਸ ਹਫ਼ਤੇ ਰਿਲੀਜ਼ ਕਰਨ ਦੀ ਪੂਰੀ ਤਿਆਰੀ ਹੈ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਉਸ ਦੇ ਕਈ ਸੂਫੀ ਅਤੇ ਧਾਰਮਕ ਗੀਤ ਸਰੋਤਿਆਂ ਵਲੋਂ ਬੇਹੱਦ ਪਸੰਦ ਕੀਤੇ ਗਏ ਹਨ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੌਜੂਦਾ ਸਰਕਾਰ ਵਿਚ ਦਲਿਤ ਸਮਾਜ ਦੀ ਨਿਘਰਦੀ ਹਾਲਤ
Next articleਗਾਇਕ ਹਰਪ੍ਰੀਤ ਰੰਧਾਵਾ ‘ਬੇਬੇ’ ਗੀਤ ਨਾਲ ਹੋਇਆ ਸਰੋਤਿਆਂ ਦੇ ਰੂਬਰੂ