ਗਾਇਕ ਪੁਰੀ ਸਾਬ੍ਹ ‘ਮਹਿਕ’ ਗੀਤ ਨਾਲ ਦੇਣਗੇ ਦਸਤਕ

ਸ਼ਾਮ ਚੁਰਾਸੀ (ਕੁਲਦੀਪ ਚੁੰਬਰ ) (ਸਮਾਜ ਵੀਕਲੀ)- ਨੌਜਵਾਨ ਗਾਇਕ ਪੁਰੀ ਸਾਬ੍ਹ ਆਪਣੇ ਨਵੇਂ ਟਰੈਕ ‘ਮਹਿਕ’ ਨਾਲ ਸਰੋਤਿਆਂ ਦੇ ਬਹੁਤ ਹੀ ਜਲਦ ਰੂਬਰੂ ਹੋ ਰਹੇ ਹਨ । ਇਸ ਸਬੰਧੀ ਵਿਸ਼ੇਸ਼ ਜਾਣਕਾਰੀ ਦਿੰਦਿਆਂ ਗਾਇਕ ਪੁਰੀ ਸਾਬ੍ਹ ਨੇ ਦੱਸਿਆ ਕਿ ਨਾਈਸ ਹਾਰਟ ਇੰਟਰਟੇਨਮੈਂਟ ਦੀ ਪੇਸ਼ਕਾਰੀ ਇਹ ਟਰੈਕ ਇਕ ਨਿਵੇਕਲੇ ਅੰਦਾਜ਼ ਦਾ ਟਰੈਕ ਹੈ ।

ਜਿਸ ਨੂੰ ਬਿੰਦੀ ਸੈਨਾਬਾਦੀ ਨੇ ਕਲਮਬੰਦ ਕੀਤਾ ਹੈ । ਇਸ ਟਰੈਕ ਦੀ ਕੰਪੋਜ਼ ਅਤੇ ਸੰਗੀਤ ਸੰਗੀਤਕਾਰ ਸ੍ਰੀ ਅਸ਼ੋਕ ਸ਼ਰਮਾ ਨੇ ਦਿੱਤਾ ਹੈ । ਇਸ ਟਰੈਕ ਦੇ ਪ੍ਰੋਡਿਊਸਰ ਰਿਦਮਪੁਰੀ ਹਨ । ਗਾਇਕ ਪੁਰੀ ਸਾਬ੍ਹ ਨੇ ਟਰੈਕ ਲਈ ਵਿਸ਼ੇਸ਼ ਧੰਨਵਾਦ ਰਾਮ ਜੀ ਭੋਗਪੁਰ ਯੂਐਸਏ ਦਾ ਕੀਤਾ ਹੈ । ਜ਼ਿਕਰਯੋਗ ਹੈ ਕਿ ਗਾਇਕ ਪੁਰੀ ਸਾਬ੍ਹ ਸੰਗੀਤ ਖੇਤਰ ਵਿੱਚ ਜਾਣੀ ਪਹਿਚਾਣੀ ਸ਼ਖਸੀਅਤ ਹੈ ਅਤੇ ਕਲਾਕਾਰੀ ਦੇ ਖੇਤਰ ਵਿਚ ਲੰਬੇ ਸਮੇਂ ਤੋਂ ਉਹ ਕਾਰਜਸ਼ੀਲ ਹੈ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਾਇਕ ਹਰਪ੍ਰੀਤ ਰੰਧਾਵਾ ‘ਬੇਬੇ’ ਗੀਤ ਨਾਲ ਹੋਇਆ ਸਰੋਤਿਆਂ ਦੇ ਰੂਬਰੂ
Next articleਸੋਚ