ਗਾਇਕਾ ਗੋਰੀ ਸਹੋਤਾ ਦੇ ਪਲੇਠੇ ਗੀਤ “ਹਿਚਕੀ” ਨੇ ਮਚਾਈ ਧੂਮ

ਦਿੜਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਪੰਜਾਬੀ ਕਲਚਰ ਵਿੱਚ ਆਪਣੀ ਸਖਤ ਮਿਹਨਤ ਅਤੇ ਸੁਰੀਲੀ ਆਵਾਜ ਨਾਲ ਚਰਚਾ ਕਰਾਉਣ ਵਾਲੀ ਮੁਟਿਆਰ ਗੋਰੀ ਸਹੋਤਾ ਸੁਨਾਮ ਇੰਨੀ ਦਿਨੀ ਆਪਣੇ ਪਲੇਠੇ ਗੀਤ “ਹਿਚਕੀ” ਨਾਲ ਪੂਰੀ ਚਰਚਾ ਵਿਚ ਹੈ। ਬਹੁਤ ਹੀ ਸੀਮਿਤ ਸਾਧਨਾ ਵਾਲੇ ਪਰਿਵਾਰ ਵਿਚ ਜਨਮੀ ਗੋਰੀ ਨੇ ਚੜਦੀ ਉਮਰੇ ਹੀ ਆਪਣੇ ਆਪ ਨੂੰ ਪੰਜਾਬੀ ਗਾਇਕੀ ਵਿੱਚ ਸਥਾਪਿਤ ਕਰਨ ਲਈ ਸੰਘਰਸ਼ ਸ਼ੁਰੂ ਕਰ ਦਿੱਤਾ। ਉਹ ਅਕਸਰ ਜਨਾਬ ਨੁਸਰਤ ਫਤਹਿ ਅਲੀ ਖਾਂ ਸਾਹਿਬ ਦੇ ਗੀਤ ਗਾ ਕੇ ਦਰਸ਼ਕਾ ਨੂੰ ਆਪਣੀ ਦਮਦਾਰ ਆਵਾਜ ਅਤੇ ਖੂਬਸੂਰਤ ਅੰਦਾਜ ਨਾਲ ਚਰਚਾ ਵਿੱਚ ਰਹਿੰਦੀ ਹੈ।

ਪ੍ਰਸਿੱਧ ਗਾਇਕਾ ਕਿਰਨ ਸ਼ਰਮਾ ਦੁਆਰਾ ਮਿਲੇ ਸਹਿਯੋਗ ਅਤੇ ਹੱਲਾਸ਼ੇਰੀ ਸਦਕਾ ਅੱਜ ਗੋਰੀ ਦਾ ਪਲੇਠਾ ਗੀਤ “ਹਿਚਕੀ” ਫਿਲਮ ਞਾਈ ਅਤੇ ਡਿੰਪਲ ਸ਼ਰਮਾ ਦੀ ਪੇਸ਼ਕਸ਼ ਵਿੱਚ ਬਲੈਕ ਲਾਈਫ ਸਟੂਡੀਓ ਦੇ ਮਿਊਜਿਕ ਚ ਤਿਆਰ ਹੋਇਆ ਹੈ। ਇਸ ਗੀਤ ਦੇ ਬੋਲ ਦੀਪ ਚੀਮਾ ਨੇ ਲਿਖੇ ਹਨ। ਇੱਕ ਨਿੱਜੀ ਹੇਅਰ ਸਲੂਨ ਵਿੱਚ ਕੰਮ ਕਰ ਕੇ ਗੁਜਾਰਾ ਕਰਨ ਵਾਲੀ ਗਾਇਕਾ ਗੋਰੀ ਸਹੋਤਾ ਦੀ ਸੁਰੀਲੀ ਆਵਾਜ ਨੂੰ ਦੁਨੀਆ ਵਿਚ ਵੱਡੀ ਪਛਾਣ ਦਿਵਾਉਣ ਲਈ ਵੀ ਵਿਸ਼ੇਸ਼ ਪ੍ਰਮੋਟਰ ਦੀ ਲੋੜ ਹੈ। ਉਸਦਾ ਪਹਿਲਾ ਗੀਤ ਹੀ ਲੋਕ ਮਨਾ ਤੇ ਚੰਗੀ ਛਾਪ ਛੱਡ ਗਿਆ ਹੈ। ਜਿਸ ਨਾਲ ਉਸਦੀ ਗਾਇਕੀ ਦਾ ਦੌਰ ਸ਼ੁਰੂ ਹੋ ਗਿਆ ਹੈ। ਨੇੜਲੇ ਭਾਵਿਖ ਵਿੱਚ ਉਸਦੇ ਗੀਤ ਲੋਕ ਦਿਲਾ ਤੇ ਰਾਜ ਕਰਨ ਇਸ ਦੀ ਪੂਰੀ ਉਮੀਦ ਹੈ। ਉਸਨੇ ਗੱਲਬਾਤ ਦੌਰਾਨ ਉਚੇਚੇ ਤੌਰ ਤੇ ਮੈਡਮ ਕਿਰਨ ਸ਼ਰਮਾ ਦਾ ਧੰਨਵਾਦ ਕੀਤਾ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਸਰਕਾਰ ਭਾਰਤੀ ਹਾਕੀ ਦੇ ਜੇਤੂ ਖਿਡਾਰੀਆਂ ਨੂੰ 10 ਕਰੋਡ਼ ਰੁਪਏ ਅਤੇ ਗਜ਼ਟਿਡ ਰੈਂਕ ਦੀ ਨੌਕਰੀ ਦੇਵੇ —ਜਰਖੜ
Next articleਨੰਬਰਦਾਰ ਯੂਨੀਅਨ ਨੇ ਪੀ.ਡਬਲਯੂ.ਡੀ ਵਿਭਾਗ ਦਾ ਧੰਨਵਾਦ ਕੀਤਾ