ਨੰਬਰਦਾਰ ਯੂਨੀਅਨ ਨੇ ਪੀ.ਡਬਲਯੂ.ਡੀ ਵਿਭਾਗ ਦਾ ਧੰਨਵਾਦ ਕੀਤਾ

ਫੋਟੋ : ਨੂਰਮਹਿਲ ਵਿਖੇ ਪੀ.ਡਬਲਯੂ.ਡੀ ਵਿਭਾਗ ਦਾ ਧੰਨਵਾਦ ਕਰਨ ਮੌਕੇ ਨੰਬਰਦਾਰ ਸਾਹਿਬਾਨ ਅਤੇ ਹੋਰ ਪਤਵੰਤੇ।

15 ਅਗਸਤ ਨੂੰ ਕੀਤਾ ਜਾਵੇਗਾ ਐਕਸੀਅਨ ਸ. ਬਲਬੀਰ ਸਿੰਘ ਸ਼ਾਹੀ ਦਾ ਸਨਮਾਨ – ਅਸ਼ੋਕ ਸੰਧੂ ਜ਼ਿਲ੍ਹਾ ਪ੍ਰਧਾਨ

ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਨੂਰਮਹਿਲ-ਨਕੋਦਰ ਰੋਡ ਵਾਲੀ ਮੇਨ ਪੁਲੀ ਜੋ ਨਕੋਦਰ-ਸੁਲਤਾਨਪੁਰ-ਕਪੂਰਥਲਾ-ਲੁਧਿਆਣਾ ਅਤੇ ਹੋਰ ਕਈ ਪਾਸੇ ਜਾਣ ਵਾਲੇ ਰਾਹਗੀਰਾਂ, ਬੱਸਾਂ, ਟਰੱਕਾਂ ਅਤੇ ਹੋਰ ਛੋਟੇ ਵੱਡੇ ਵਾਹਨਾਂ ਨੂੰ ਵੱਡੇ ਪੱਧਰ ਤੇ ਸਹੂਲਤ ਪ੍ਰਦਾਨ ਕਰਦੀ ਹੈ। ਇਹ ਪੁਲੀ ਲੰਬੇ ਸਮੇਂ ਤੋਂ ਟੁੱਟੀ ਪਈ ਸੀ ਜਿਸਦੇ ਚਲਦੇ ਨੰਬਰਦਾਰ ਯੂਨੀਅਨ ਨੇ ਇਸ ਪੁਲੀ ਨੂੰ ਬਣਵਾਉਣ ਲਈ ਵਿਸ਼ੇਸ਼ ਮੀਟਿੰਗ ਕੀਤੀ ਅਤੇ ਫੈਸਲਾ ਲਿਆ ਗਿਆ ਸੀ ਕਿ ਜੇਕਰ ਪੀ.ਡਬਲਯੂ.ਡੀ ਵਿਭਾਗ ਨੇ ਇਹ ਪ੍ਰਮੁੱਖ ਪੁਲੀ ਨਾ ਬਣਾਈ ਤਾਂ 26 ਜਨਵਰੀ 2021 ਨੂੰ ਵਿਭਾਗ ਦਾ ਪੁਤਲਾ ਫੂਕਿਆ ਜਾਵੇਗਾ।

ਨੰਬਰਦਾਰ ਯੂਨੀਅਨ ਦੇ ਤਿੱਖੇ ਤੇਵਰ ਦੇਖਦਿਆਂ ਵਿਭਾਗ ਹਰਕਤ ਵਿੱਚ ਆਇਆ ਅਤੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨਾਲ ਸਮੂਹ ਨੰਬਰਦਾਰ ਸਾਹਿਬਾਨਾਂ ਅਤੇ ਇਲਾਕਾ ਨਿਵਾਸੀਆਂ ਦੀ ਹਾਜ਼ਰੀ ਵਿੱਚ ਲਿਖਤੀ ਤੌਰ ਤੇ ਵਾਅਦਾ ਕੀਤਾ ਕਿ ਬਹੁਤ ਜਲਦੀ ਹੀ ਇਸ ਪ੍ਰਮੁੱਖ ਪੁਲੀ ਨੂੰ ਬਣਾ ਦਿੱਤਾ ਜਾਵੇਗਾ। ਨਤੀਜਨ ਹੁਣ ਇਹ ਪੁਲੀ ਪੂਰੀ ਤਰ੍ਹਾਂ ਆਵਾਜਾਈ ਅਤੇ ਲੋਕਾਂ ਦੀ ਸੁੱਖ ਸਹੂਲਤ ਲਈ ਤਿਆਰ ਹੋ ਚੁੱਕੀ ਹੈ।

ਨੰਬਰਦਾਰ ਯੂਨੀਅਨ ਵੱਲੋਂ ਆਪਣੇ ਇਖਲਾਕੀ ਫਰਜ਼ਾਂ ਨੂੰ ਸਮਝਦਿਆਂ ਨੂਰਮਹਿਲ-ਨਕੋਦਰ ਪੁਲੀ ਤੇ ਇਕੱਤਰ ਹੋਕੇ ਪੀ.ਡਬਲਯੂ.ਡੀ ਵਿਭਾਗ ਦਾ ਧੰਨਵਾਦ ਕਰਦਿਆਂ ਹੋਇਆਂ ਐਲਾਨ ਕੀਤਾ ਕਿ ਇਸ ਵਾਰ ਆਜ਼ਾਦੀ ਦਿਹਾੜੇ ਮੌਕੇ ਨੰਬਰਦਾਰ ਯੂਨੀਅਨ ਵੱਲੋਂ ਮਨਾਏ ਜਾਂਦੇ ਪ੍ਰੋਗਰਾਮ ਜਸ਼ਨ-ਏ-ਆਜ਼ਾਦੀ ਦੌਰਾਨ ਵਿਭਾਗ ਦੇ ਐਕਸੀਅਨ ਸ. ਬਲਬੀਰ ਸਿੰਘ ਸ਼ਾਹੀ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਵਿਸ਼ੇਸ਼ ਧੰਨਵਾਦ ਕਰਨ ਮੌਕੇ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ, ਯੂਨੀਅਨ ਦੇ ਡਾਇਰੈਕਟਰ ਗੁਰਮੇਲ ਚੰਦ ਮੱਟੂ, ਜਨਰਲ ਸਕੱਤਰ ਸੁਰਿੰਦਰ ਪਾਲ ਸਿੰਘ, ਪੀ.ਆਰ.ਓ ਜਗਨ ਨਾਥ, ਕੈਸ਼ੀਅਰ ਰਾਮ ਦਾਸ ਬਾਲੂ, ਨੰਬਰਦਾਰ ਕ੍ਰਮਵਾਰ ਤਰਸੇਮ ਲਾਲ ਉੱਪਲ ਖਾਲਸਾ, ਜਸਵੰਤ ਸਿੰਘ ਜੰਡਿਆਲਾ, ਗੁਰਦੇਵ ਸਿੰਘ ਨਾਗਰਾ, ਦਿਲਬਾਗ ਸਿੰਘ ਜੰਡਿਆਲਾ, ਕਸ਼ਮੀਰੀ ਲਾਲ ਤਲਵਣ, ਬੂਟਾ ਸਿੰਘ ਤਲਵਣ, ਬੱਗੜ ਰਾਮ ਬਿਲਗਾ, ਹਰਮੇਲ ਚੰਦ ਦਾਦੂਵਾਲ, ਜੀਤ ਰਾਮ ਸ਼ਾਮਪੁਰ, ਗੁਰਦੇਵ ਚੰਦ ਭੰਗਾਲਾ, ਦਲਜੀਤ ਸਿੰਘ ਭੱਲੋਵਾਲ, ਚਰਨਜੀਤ ਸਿੰਘ ਉੱਪਲ ਭੂਪਾ, ਪਰਮਜੀਤ ਸਿੰਘ ਬਿਲਗਾ, ਆਤਮਾ ਰਾਮ ਭੰਡਾਲ ਬੂਟਾ, ਗੁਰਦੇਵ ਚੰਦ ਭੱਲੋਵਾਲ, ਗੁਰਦੇਵ ਸਿੰਘ ਉਮਰਪੁਰ, ਅਜੀਤ ਰਾਮ ਤਲਵਣ, ਸ਼ਰਧਾ ਰਾਮ ਲਖਨਪਾਲ, ਰਮੇਸ਼ ਲਾਲ ਤਲਵਣ, ਸਤਨਾਮ ਸਿੰਘ ਹਰਦੋਸੇਖਾਂ, ਪ੍ਰੀਤ ਲਾਲ ਬੁਰਜ ਹਸਨ, ਬਲਵਿੰਦਰ ਸਿੰਘ ਭੋਡੇ ਤੋਂ ਇਲਾਵਾ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਦੇ ਜਨਰਲ ਸਕੱਤਰ ਲਾਇਨ ਸ਼ਰਨਜੀਤ ਸਿੰਘ, ਕੋਆਰਡੀਨੇਟਰ ਲਾਇਨ ਦਿਨਕਰ ਸੰਧੂ, ਸਮਾਜ ਸੇਵੀ ਪ੍ਰਮੋਦ ਸੇਖੜੀ, ਜਸਟ ਵਨ ਜਿੰਮ ਦੇ ਸੰਚਾਲਕ ਗੁਰਵਿੰਦਰ ਸੋਖਲ, ਹਰਮੇਸ਼ ਲਾਲ ਨਵਾਂ ਪਿੰਡ ਸ਼ੌਂਕੀਆ, ਸੀਤਾ ਰਾਮ ਸੋਖਲ ਨੇ ਵਿਸ਼ੇਸ਼ ਤੌਰ ਤੇ ਹਾਜ਼ਿਰ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਾਇਕਾ ਗੋਰੀ ਸਹੋਤਾ ਦੇ ਪਲੇਠੇ ਗੀਤ “ਹਿਚਕੀ” ਨੇ ਮਚਾਈ ਧੂਮ
Next articleਜਰਖੜ ਹਾਕੀ ਅਕੈਡਮੀ ਨੇ ਭਾਰਤੀ ਹਾਕੀ ਟੀਮ ਦੀ ਜਿੱਤ ਦੀ ਖ਼ੁਸ਼ੀ ਵਿਚ ਵੰਡੇ ਲੱਡੂ