HOME ਗਾਇਕ ਤੇ ਕਾਮੇਡੀਅਨ ਕਾਸ਼ੀ ਰਾਮ ਚੰਨ ਦਾ ਗੀਤ ” ਪੈਗ” 30 ਮਈ...

ਗਾਇਕ ਤੇ ਕਾਮੇਡੀਅਨ ਕਾਸ਼ੀ ਰਾਮ ਚੰਨ ਦਾ ਗੀਤ ” ਪੈਗ” 30 ਮਈ ਨੂੰ ਹੋਵੇਗਾ ਰਿਲੀਜ਼

2
ਜਲੰਧਰ   (ਸਮਾਜ ਵੀਕਲੀ)   ( ਬਲਦੇਵ ਸਿੰਘ ਬੇਦੀ )   ਅੰਗਰੇਜ ਸੱਚ ਹੀ ਆਖ ਗਏ ਹਨ ਕਿ ਪੈਗ ਜਿੰਨਾ ਹਿਸਾਬ ਦੇ ਨਾਲ ਲਗਾਉਗੇ ਉਹਨਾਂ ਹੀ ਸਿਹਤ ਦੇ ਲਈ ਚੰਗਾ ਹੈ ਅਸਲ ਵਿੱਚ ਅੰਗਰੇਜਾਂ ਦੇ ਵੇਲੇ ਸ਼ਰਾਬ ਨੂੰ ਇੱਕ ਦਵਾਈ ਦੇ ਤੋਰ ਤੇ ਪੀਤਾ ਜਾਂਦਾ ਸੀ ਜਾ ਆਪਣੇ ਬਿਜਨਿਸ ਨੂੰ ਵਧਾਉਣ ਦੇ ਲਈ ਵੀ ਪੈਗ ਦਾ ਇਸਤਮਾਲ ਕੀਤਾ ਜਾਂਦਾ ਸੀ ਜਿਸ ਨਾਲ ਇੱਕ ਹੀ ਜਗਾ ਤੇ ਬੈਠ ਕੇ ਉਸ ਤੇ ਵਿਚਾਰ ਵਟਾਂਦਰਾਂ ਵੀ ਕੀਤਾ ਜਾਂਦਾ ਸੀ ਇਸ ਦੇ ਨਾਲ ਨਾਲ ਵਿਆਹ ਸ਼ਾਦੀਆਂ ਤੇ ਵੀ ਪੈਗ ਦਾ ਇਸਤਮਾਲ ਕੀਤਾ ਜਾਂਦਾ ਸੀ ਕਿ ਸਾਰੇ ਰਿਸ਼ਤੇਦਾਰ ਆਪਸ ਵਿੱਚ ਬੈਠ ਕੇ ਆਪਣੇ ਦੁੱਖ ਸੁੱਖ ਸਾਂਝੇ ਕਰ ਸਕਣ ਪਰ ਸਮਾਂ ਬਦਲਿਆ ਤੇ ਇਸ ਨੂੰ ਇੱਕ ਨਸ਼ੇ ਦੇ ਤੋਰ ਤੇ ਵੀ ਲੋਕਾਂ ਨੇ ਪੀਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਕੀ ਹਾਲ ਹੁੰਦਾ ਹੈ ਅਸੀਂ ਸਭ ਜਾਣਦੇ ਹਾ । ਪੰਜਾਬੀ ਸੰਗੀਤ ਇੰਡਸਟਰੀ ਵਿੱਚ ਇੰਟਰਨੈਸ਼ਨਲ ਕਮੇਡੀਅਨ ਗਾਇਕ ਕਾਂਸ਼ੀ ਰਾਮ ਚੰਨ ਦੇ ਨਵੇਂ ਟਰੈਕ “ਪੈੱਗ” ਦੀ ਸ਼ੂਟਿੰਗ ਖ਼ਤਮ ਹੋ ਚੁੱਕੀ ਹੈ ਤੇ ਗੀਤ ਰਿਲੀਜ਼ ਹੋਣ ਲਈ ਬਿਲਕੁੱਲ ਤਿਆਰ ਭਰ ਤਿਆਰ ਹੈ । ਗਾਇਕ ਕਾਸ਼ੀ ਰਾਮ ਚੰਨ ਦੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ “ਪੈਗ” ਗੀਤ ਦੇ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਗੀਤ ਕਿਸ ਤਰਾਂ ਦਾ ਹੋਵੇਗਾ ! ਇਹ ਗੀਤ ਐਚ ਏ ਰਿਕਾਰਡਸ ਕੰਪਨੀ, ਗਾਇਕ ਅਦਾਕਾਰ ਪ੍ਰੋਡਿਊਸਰ ਮਨੋਹਰ ਧਾਰੀਵਾਲ ਦੇ ਬੇਨਰ ਹੇਠ ਬਣ ਰਿਹਾ ਹੈ ਇਸ ਦੇ ਨਿਰਮਾਤਾ ਤੇ ਲੇਖਕ ਹਨ ਜਸ ਫੈਜਪੁਰੀ। ਗਾਇਕ ਚੰਨ ਹੋਰਾਂ ਦੱਸਿਆਂ ਕਿ ਭਾਵੇ ਇਸ ਗੀਤ ਦਾ ਨਾਮ “ਪੈਗ” ਹੈ ਪਰ ਅਸੀਂ ਆਪਣੇ ਇਸ ਗੀਤ ਦੇ ਰਾਹੀ ਭਾਵੇਂ ਕਾਮੇਡੀ ਦੇ ਤੋਰ ਤੇ ਇਸ ਗੀਤ ਨੂੰ ਫ਼ਿਲਮਾਂਇਆ ਹੈ ਪਰ ਇਹ ਗੀਤ ਦਰਸ਼ਕਾਂ ਤੇ ਸਰੋਤਿਆਂ ਨੂੰ ਇੱਕ ਚੰਗਾ ਸੰਦੇਸ਼ ਵੀ ਦੇਵੇਗਾ । ਇਹ ਗੀਤ 30 ਮਈ ਅੰਮ੍ਰਿਤਸਰ ਦੇ ਨਿਊ ਅੰਮ੍ਰਿਤਸਰ ਵਿੱਚ ਸੋਸ਼ਲ ਸਾਈਟਾਂ ਯੂ ਟਿਊਬ ਤੇ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ। ਇਸ ਗੀਤ ਦੇ ਵਿੱਚ ਵਿਸ਼ਵ ਪ੍ਰਸਿੱਧ ਕਮੇਡੀਅਨ ਸੁਰਿੰਦਰ ਫਰਿਸ਼ਤਾ ਲੀਡ ਰੋਲ ਦੇ ਵਿੱਚ ਲਾਜਵਾਬ ਕਮੇਡੀਅਨ ਕਰਦੇ ਹੋਏ ਨਜ਼ਰ ਆਉਣਗੇ ਇਹਨਾਂ ਤੋਂ ਇਲਾਵਾ ਕਾਮੇਡੀਅਨ ਚਾਚਾ ਬਿਸ਼ਨਾ,ਡੋਨ ਅਮਲੀ ,ਗੋਰਾ ਨਾਗੋਕੇ,ਜਤਿੰਦਰ ਢੋਟੀ,ਗਗਨ ਤਿੰਮੋਵਾਲ,ਮਾਸਟਰ ਜੈਕਸਨ ਸਿੰਘ,ਸਾਬੀ ਅਟਵਾਲ, ਸੁਮਨ ,ਗੱਬਰ ਗਿੱਦੁ,ਬਲਦੇਵ ਮੂਲੇਚੱਕ,ਜਗਜੀਤ ਸੰਧੂ ਸਮੇਤ ਵੱਖ ਵੱਖ ਕਲਾਕਾਰਾਂ ਵੱਲੋ ਭੂਮਿਕਾ ਨਿਭਾਈ ਗਈ। ਇਸ ਗੀਤ ਦੇ ਸੰਗੀਤਕਾਰ ਹਨ ਹਰੀ ਅਮਿਤ, ਨਿਰਦੇਸ਼ਕ ਮਲਕੀਤ ਸਿੰਘ, ਡੀ ਓ ਪੀ ਕਰਨ ਪੌਲ,ਮੇਕਅੱਪ ਆਰਟਿਸਟ ਰਜਨੀ ਵਰਮਾ ਹਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰੁੱਖ ਲਗਾਓ, ਰੁੱਖ ਬਚਾਓ
Next articleਪੈਨਸ਼ਨਰ ਭਵਨ ਬਣਾਉਣ ਲਈ ਮੰਗ ਪੱਤਰ ਦਿੱਤਾ