ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਅੱਜ ਮਿਤੀ ਨੂੰ ਬਲਾਕ ਭਗਤਾ ਭਾਈਕਾ ਦੇ ਪੈਨਸ਼ਨਰ ਸਾਥੀਆਂ ਵੱਲੋਂ ਇਕੱਤਰ ਹੋ ਕੇ ਸ੍ਰ: ਜਤਿੰਦਰ ਸਿੰਘ ਜੀ ਭੋਲਾ ਚੇਅਰਮੈਨ ਨਗਰ ਸੁਧਾਰ ਬਠਿੰਡਾ ਜੀ ਦੇ ਗ੍ਰਹਿ ਕੋਠਾ ਗੁਰੂ ਵਿਖੇ ਉਨ੍ਹਾਂ ਨੂੰ ਭਗਤਾ ਭਾਈਕਾ ਵਿਖੇ ਪੈਨਸ਼ਨਰ ਭਵਨ ਬਣਾਉਣ ਲਈ ਮੰਗ ਪੱਤਰ ਦਿੱਤਾ ਗਿਆ। ਕਿਉਂਕਿ ਪੈਨਸ਼ਨਰਾਂ ਨੂੰ ਮਾਸਿਕ ਮੀਟਿੰਗ ਅਤੇ ਹੋਰ ਜ਼ਰੂਰੀ ਮੀਟਿੰਗਾਂ ਕਰਨ ਲਈ ਬਹੁਤ ਦਿੱਕਤ ਪੇਸ਼ ਆਉਂਦੀ ਹੈ। ਪਿਛਲੇ ਦਿਨੀ ਇਸ ਸੰਬੰਧੀ ਸਮੂਹ ਪੈਨਸ਼ਨਰਾਂ ਨੇ ਅਖਬਾਰਾਂ ਵਿੱਚ ਰਿਪੋਰਟਾਂ ਪ੍ਰਕਾਸ਼ਿਤ ਕਰਵਾ ਕੇ ਵੀ ਡਿਪਟੀ ਕਮਿਸ਼ਨਰ ਬਠਿੰਡਾ ਜੀ ਨੂੰ ਪੈਨਸ਼ਨਰ ਭਵਨ ਦੀ ਉਸਾਰੀ ਕਰਨ ਲਈ ਬੇਨਤੀ ਕੀਤੀ ਸੀ ਅਤੇ ਦੱਸਿਆ ਸੀ ਕਿ ਤਹਿਸੀਲ ਕੰਪਲੈਕਸ ਵਿੱਚ ਪੈਨਸ਼ਨਰ ਭਵਨ ਉਸਾਰਨ ਲਈ ਜਗ੍ਹਾ ਵਾਧੂ ਪਈ ਹੈ। ਇਸ ਮੰਗ ਪੱਤਰ ਵਿੱਚ ਪੈਨਸ਼ਨਰ ਯੂਨੀਅਨ ਭਗਤਾ ਭਾਈਕਾ ਵੱਲੋਂ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ, ਮਤੇ ਦੀ ਕਾਪੀ ਸਮੇਤ ਅਖਬਾਰਾਂ ਵਿੱਚ ਛਪੀਆਂ ਰਿਪੋਰਟਾਂ ਅਤੇ 101 ਪੈਨਸ਼ਨਰ ਸਾਥੀਆਂ ਵੱਲੋਂ ਕੀਤੇ ਦਸਤਖਤਾਂ ਦੀ ਸੂਚੀ ਦਿੱਤੀ ਗਈ । ਮਾਨਯੋਗ ਸ੍ਰ: ਜਤਿੰਦਰ ਸਿੰਘ ਜੀ ਭੋਲਾ ਸਾਹਿਬ ਨੇ ਪ੍ਰਸੰਨਤਾ ਪੂਰਵਕ ਮੰਗ ਪੱਤਰ ਪ੍ਰਵਾਨ ਕਰਕੇ ਪੂਰਨ ਵਿਸ਼ਵਾਸ ਦਿਵਾਇਆ ਕਿ ਮਾਨਯੋਗ ਡਿਪਟੀ ਕਮਿਸ਼ਨਰ ਬਠਿੰਡਾ ਜੀ ਨੂੰ ਬੇਨਤੀ ਕਰਕੇ ਪੈਨਸ਼ਨਰ ਭਵਨ ਦੀ ਇਮਾਰਤ ਜਲਦੀ ਤੋਂ ਜਲਦੀ ਉਸਾਰਨ ਲਈ ਉਪਰਾਲਾ ਕੀਤਾ ਜਾਵੇਗਾ। ਇਸ ਸਮੇ ਮਾਸਟਰ ਆਤਮ ਤੇਜ ਜੀ ਸ਼ਰਮਾ ਪ੍ਰਧਾਨ, ਮਾ. ਬੰਤਾ ਸਿੰਘ, ਮਾ. ਮਹਿੰਦਰ ਸਿੰਘ, ਮਾ. ਬਾਵਾ ਸਿੰਘ, ਭਾਈ ਮਹਿੰਦਰ ਸਿੰਘ ਖਾਲਸਾ ਅਤੇ ਸ੍ਰ: ਕੰਵਰ ਕੌਰ ਸਿੰਘ ਕੋਠਾ ਗੁਰੂ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


