HOME ਰੁੱਖ ਲਗਾਓ, ਰੁੱਖ ਬਚਾਓ

ਰੁੱਖ ਲਗਾਓ, ਰੁੱਖ ਬਚਾਓ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਰੁੱਖ ਲਗਾਓ, ਰੁੱਖ ਬਚਾਓ ਦੋਸਤੋ,
ਧਰਤੀ ਦੀ ਤਪਸ਼ ਘਟਾਓ ਦੋਸਤੋ।
ਰੁੱਖ ਠੰਢੀਆਂ ਛਾਵਾਂ ਨੇ ਦਿੰਦੇ,
ਪੰਛੀਆਂ ਦਾ ਇਹ ਘਰ ਨੇ ਹੁੰਦੇ।
ਆਪ ਕਾਰਬਨ ਡਾਈਆਕਸਾਈਡ ਲੈਂਦੇ,
ਪਰ ਸਾਨੂੰ ਆਕਸੀਜਨ ਨੇ ਦਿੰਦੇ।
ਸਾਡੇ ਕੰਮ ਜਿਸ ਨੂੰ ਗੰਦੀ ਕਰਦੇ,
ਉਸ ਹਵਾ ਨੂੰ ਇਹ ਸਾਫ ਨੇ ਕਰਦੇ।
ਇਹ ਤੇਜ਼ ਹਵਾਵਾਂ ਦੀ ਗਤੀ ਘਟਾਉਂਦੇ,
ਉਪਜਾਊ ਮਿੱਟੀ ਰੁੜ੍ਹਨ ਤੋਂ ਬਚਾਉਂਦੇ।
ਇਹ ਧਰਤੀ ਅੰਦਰ ਪਾਣੀ ਨੂੰ ਸੋਖਦੇ,
ਇਹ ਪਾਣੀ ਦਾ ਪੱਧਰ ਉੱਚਾ ਕਰਦੇ।
ਇਹ ਧਰਤੀ ਤੇ ਵਰਖਾ ਲਿਆਉਂਦੇ,
ਸਾਡੀਆਂ ਫਸਲਾਂ ਨੂੰ ਪਾਣੀ ਲਾਉਂਦੇ।
ਇਹ ਦਵਾਈਆਂ ਦਾ ਭੰਡਾਰ ਨੇ,
ਏਦਾਂ ਇਹ ਸਾਡੇ ਸੱਚੇ ਯਾਰ ਨੇ।
ਇਨ੍ਹਾਂ ਨੂੰ ਕੱਟਣ ਦੇ ਨਾ ਲੱਭੋ ਬਹਾਨੇ,
ਸਗੋਂ ਇਨ੍ਹਾਂ ਨਾਲ ਪਾਓ ਪੱਕੇ ਯਰਾਨੇ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ-144526 ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਫੋਨ   9915803554
Previous articleਜੀ ਡੀ ਗੋਇਨਕਾ ਸਕੂਲ ਵਿਖੇ ਇਨਵੈਸਚਰ ਸਮਾਰੋਹ ਦਾ ਆਯੋਜਨ
Next articleਗਾਇਕ ਤੇ ਕਾਮੇਡੀਅਨ ਕਾਸ਼ੀ ਰਾਮ ਚੰਨ ਦਾ ਗੀਤ ” ਪੈਗ” 30 ਮਈ ਨੂੰ ਹੋਵੇਗਾ ਰਿਲੀਜ਼