ਚਮਕੌਰ ਸਿੰਘ ਸੇਖੋਂ ਦੇ ਕਿੱਸਾ ਕਾਵਿ ਸ਼ੀਰੀ ਫਰਿਹਾਦ ਅਤੇ ਕਾਕਾ ਪਰਤਾਪੀ ਦਾ ਲੋਕ ਅਰਪਣ
ਪਰਮਜੀਤ ਮਾਨ ਅਤੇ ਪਰਿਵਾਰ ਵੱਲੋਂ ਬਾਪੂ ਗਿਆਨੀ ਤਾਰਾ ਸਿੰਘ ਪ੍ਰਦੇਸੀ ਦੀ ਯਾਦ ਵਿੱਚ ਕਵੀ ਦਰਬਾਰ
ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਬੀਤੇ ਦਿਨੀਂ ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਕ ਪੰਜਾਬ ਆਈਟੀਆਈ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਚਮਕੌਰ ਸਿੰਘ ਸੇਖੋਂ ਭੋਤਨਾ ਦੇ ਕਿੱਸਾ ਕਾਵਿ ਸ਼ੀਰੀ ਫਰਿਹਾਦ ਅਤੇ ਕਾਕਾ ਪਰਤਾਪੀ ਦਾ ਲੋਕ ਅਰਪਣ ਕੀਤਾ ਗਿਆ। ਪੁਸਤਕ ਬਾਰੇ ਬੋਲਦਿਆਂ ਸਭਾ ਦੇ ਪ੍ਰਧਾਨ ਡਾ ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਇਸ ਪੁਸਤਕ ਵਿੱਚ ਦੋ ਵੱਖੋ ਵੱਖਰੀਆਂ ਪ੍ਰੀਤ ਕਹਾਣੀਆਂ ਸ਼ੀਰੀ ਫਰਿਹਾਦ ਅਤੇ ਕਾਕਾ ਪਰਤਾਪੀ ਦੇ ਇਸ਼ਕ ਨੂੰ ਕਿੱਸਾ ਕਾਵਿ ਅਤੇ ਕਵੀਸ਼ਰੀ ਦੇ ਲੋਕ ਕਾਵਿ ਰੂਪਾਂ ਰਾਹੀਂ ਪਾਠਕਾਂ ਦੇ ਸਨਮੁਖ ਕੀਤਾ ਹੈ । ਤੇਜਾ ਸਿੰਘ ਤਿਲਕ ਨੇ ਕਿਹਾ ਕਿ ਕਿੱਸਾ ਕਾਵਿ ਵਿੱਚ ਵਿਸ਼ਾ ਪੱਖ ਅਤੇ ਕਲਾ ਪੱਖ ਦੋਵੇਂ ਵਿਸ਼ੇਸ਼ ਸਮਾਨਤਾ ਵਾਲੇ ਹੁੰਦੇ ਹਨ ਚਮਕੌਰ ਸਿੰਘ ਸੇਖੋਂ ਇਸ ਗੱਲੋਂ ਵਧਾਈ ਦਾ ਪਾਤਰ ਹੈ ਕਿ ਉਸਨੇ ਇਹ ਦੋਵੇਂ ਪੱਖ ਬੜੇ ਕਲਾਤਮਿਕ ਢੰਗ ਨਾਲ ਨਿਭਾਏ ਹਨ। ਪੰਜਾਬੀ ਕਵੀ ਸਿੰਦਰ ਧੌਲਾ ਅਤੇ ਪਰਿਵਾਰ ਵੱਲੋਂ ਬੇਬੇ ਬਿਮਲਾ ਦੇਵੀ ਅਤੇ ਬਾਪੂ ਸੂਬੇਦਾਰ ਬਚਨ ਸਿੰਘ ਧੌਲਾ ਦੀ ਨਿੱਘੀ ਯਾਦ ਨੂੰ ਸਮਰਪਿਤ ਪੰਜਵਾਂ ਪੁਰਸਕਾਰ ਪ੍ਰਸਿੱਧ ਗੀਤਕਾਰ ਹਰਦੇਵ ਸਿੰਘ ਗਿਆਨੀ ਦੇਵ ਖੁੱਡੀ ਕਲਾਂ ਵਾਲਿਆਂ ਨੂੰ ਦਿੱਤਾ ਗਿਆ ।ਪੁਰਸਕਾਰ ਬਾਰੇ ਬੋਲਦਿਆਂ ਭੋਲਾ ਸਿੰਘ ਸੰਘੇੜਾ ਨੇ ਕਿਹਾ ਕਿ ਜਿਸ ਦੌਰ ਵਿੱਚ ਲੋਕ ਆਪਣੇ ਜਿਉਂਦੇ ਮਾਤਾ ਪਿਤਾ ਨੂੰ ਬਿਰਧ ਘਰਾਂ ਵਿੱਚ ਛੱਡ ਰਹੇ ਹਨ ਉੱਥੇ ਸਿੰਦਰ ਧੌਲੇ ਵਰਗੇ ਲੇਖਕ ਆਪਣੇ ਮਾਤਾ ਪਿਤਾ ਦੀ ਯਾਦ ਨੂੰ ਤਾਜ਼ਾ ਕਰਦਿਆਂ ਲੇਖਕਾਂ ਦਾ ਸਨਮਾਨ ਕਰ ਰਹੇ ਹਨ ਜੋ ਕਿ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ।ਹਾਕਮ ਸਿੰਘ ਰੂੜੇਕੇ ਨੇ ਗੀਤਕਾਰ ਦੇਵ ਖੁੱਡੀ ਕਲਾਂ ਦੇ ਜੀਵਨ ਅਤੇ ਉਹਨਾਂ ਦੁਆਰਾ ਲਿਖੇ ਹੋਏ ਗੀਤਾਂ ਬਾਰੇ ਚਾਨਣਾ ਪਾਇਆ। ਇਹਨਾਂ ਤੋਂ ਇਲਾਵਾ ਨਾਵਲਕਾਰ ਦਰਸ਼ਨ ਸਿੰਘ ਗੁਰੂ ਜਗਤਾਰ ਜਜ਼ੀਰਾ ਜਰਨੈਲ ਸਿੰਘ ਅੱਚਰਵਾਲ ਡਾ ਅਮਨਦੀਪ ਸਿੰਘ ਟੱਲੇਵਾਲੀਆ ਡਾ ਰਾਮਪਾਲ ਸਿੰਘ ਸ਼ਾਹਪੁਰੀ ਅਤੇ ਅਮਰਜੀਤ ਸਿੰਘ ਸਿੱਧੂ ਨੇ ਪੁਸਤਕ ਅਤੇ ਸਨਮਾਨ ਸਮਾਰੋਹ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਕਹਾਣੀਕਾਰ ਪਰਮਜੀਤ ਮਾਨ ਅਤੇ ਪਰਿਵਾਰ ਵੱਲੋਂ ਬਾਪੂ ਗਿਆਨੀ ਤਾਰਾ ਸਿੰਘ ਪ੍ਰਦੇਸੀ ਦੀ ਯਾਦ ਵਿੱਚ ਕਰਵਾਏ ਗਏ ਇਨਾਮੀ ਕਵੀ ਦਰਬਾਰ ਵਿੱਚ ਕਰਮ ਸਿੰਘ ਜ਼ਖ਼ਮੀ ਰਾਮ ਸਰੂਪ ਸ਼ਰਮਾ ਹਰੀਪਾਲ ਪਰਮਜੀਤ ਸਿੰਘ ਰਾਜਗੜ੍ਹ ਸਾਗਰ ਸਿੰਘ ਸਾਗਰ ਸੁਰਜੀਤ ਸਿੰਘ ਦਿਹੜ ਬੰਤ ਸਿੰਘ ਫੂਲਪੁਰੀ ਰਾਮ ਸਿੰਘ ਹਠੂਰ ਜਗਜੀਤ ਸਿੰਘ ਵਜੀਦਕੇ ਸਰੂਪ ਚੰਦ ਹਰੀਗੜ ਬਲਜਿੰਦਰ ਬੱਲੀ ਈਲਵਾਲ ਬਹਾਦਰ ਸਿੰਘ ਧੌਲਾ ਸੁਰਜੀਤ ਸਿੰਘ ਮੌਜੀ ਪਵਨ ਕੁਮਾਰ ਹੋਸੀ਼ ਅਜਮੇਰ ਸਿੰਘ ਅਕਲੀਆ ਡਾ ਉਜਾਗਰ ਸਿੰਘ ਮਾਨ ਚਰਨੀ ਬੇਦਿਲ ਸੁਖਵਿੰਦਰ ਸਿੰਘ ਸਨੇਹ ਦਲਵਾਰ ਸਿੰਘ ਧਨੌਲਾ ਇਕਬਾਲਦੀਨ ਬਾਠਾਂ ਰਜਿੰਦਰ ਸ਼ੌਂਕੀ ਰਜਨੀਸ਼ ਕੌਰ ਬਬਲੀ ਤੇਜਿੰਦਰ ਚੰਡਿਹੋਕ ਰਾਮ ਸਿੰਘ ਬੀਹਲਾ ਬਿੰਨੀ ਬਰਨਾਲਵੀ ਪਾਲ ਸਿੰਘ ਲਹਿਰੀ ਰਘਬੀਰ ਸਿੰਘ ਗਿੱਲ ਕੱਟੂ ਮੇਜਰ ਸਿੰਘ ਗਿੱਲ ਸਹੌਰ ਗੁਰਤੇਜ ਸਿੰਘ ਮੱਖਣ ਗੁਰਜੰਟ ਸਿੰਘ ਸੋਹਲ ਐਸਪੀ ਕਾਲੇਕੇ ਬਲਵੀਰ ਸਿੰਘ ਮੰਡੇਰ ਸ਼ਿੰਗਾਰਾ ਸਿੰਘ ਸਮਰਾ ਰਜਿੰਦਰ ਸਿੰਘ ਸਮਰਾ ਸਰਬਜੀਤ ਸੰਗਰੂਰਵੀ ਅਤੇ ਜੁਗਰਾਜ ਚੰਦ ਰਾਏਸਰ ਨੇ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਪਹਿਲੇ ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਕਵੀਆਂ ਨੂੰ ਨਗਦ ਰਾਸ਼ੀ ਅਤੇ ਕਿਤਾਬਾਂ ਦਾ ਸੈਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੈਨਸ਼ਨਰ ਐਸੋਸੀਏਸ਼ਨ ਰਜਿ ਪਵਾਰਕੋਮ (ਬਿਜਲੀ ਬੋਰਡ) ਦੇ ਸੂਬਾ ਮੀਤ ਪ੍ਰਧਾਨ ਅਤੇ ਮੈਂਬਰ ਹਾਜ਼ਰ ਸਨ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



