ਮਹਿਲਾ ਕੌਮਾਂਤਰੀ ਦਿਵਸ

ਵੀਨਾ ਬਟਾਲਵੀ

(ਸਮਾਜ ਵੀਕਲੀ)

ਹਰ ਸਾਲ ਵਾਂਗ ਹੀ ਇਸ ਸਾਲ ਵੀ
ਆ ਗਿਆ ਮਹਿਲਾ ਕੌਮਾਂਤਰੀ ਦਿਵਸ
ਪਰ ਕੁਝ ਵੀ ਤਾਂ ਨਹੀਂ ਬਦਲਿਆ
ਆ ਗਿਆ ਮਹਿਲਾ ਕੌਮਾਂਤਰੀ ਦਿਵਸ

ਪਿਛਲੇ ਵਰ੍ਹੇ ਬੜਾ ਕੁਝ ਸੋਚਿਆ ਸੀ
ਬਦਲ ਜਾਵੇਗੀ ਇਕ ਦਿਨ ਸੋਚ
ਬਦਲ ਜਾਵੇਗੀ ਇਕ ਦਿਨ ਵਿਚਾਰ
ਬਦਲ ਜਾਵੇਗੀ ਇਕ ਦਿਨ ਤਕਦੀਰ
ਪਰ ਕੁਝ ਵੀ ਤਾਂ ਨਹੀਂ ਬਦਲਿਆ
ਆ ਗਿਆ ਮਹਿਲਾ ਕੌਮਾਂਤਰੀ ਦਿਵਸ

ਸੋਚਿਆ ਸੀ ਕਿ ਆਪਣੇ ਯਤਨਾਂ ਨਾਲ਼
ਬਦਲ ਦੇਵਾਂਗੀ ਇਕ ਦਿਨ ਉਸਦੇ
ਸੋਚਣ-ਸਮਝਣ ਦਾ ਢੰਗ-ਤਰੀਕਾ
ਵਰਤ-ਵਰਤਾਉਣ ਦਾ ਵੀ ਸਲੀਕਾ
ਪਰ ਕੁਝ ਵੀ ਤਾਂ ਨਹੀਂ ਬਦਲਿਆ
ਆ ਗਿਆ ਮਹਿਲਾ ਕੌਮਾਂਤਰੀ ਦਿਵਸ

ਸੋਚਿਆ ਸੀ ਸਮਾਜ ਬਦਲ ਜਾਵੇਗਾ
ਸਮਾਜ ਦੀ ਸੋਚ ਵੀ ਬਦਲ ਜਾਵੇਗੀ
ਸ਼ਾਇਦ ਕੁਝ ਹਾਲਾਤ ਬਦਲ ਜਾਣਗੇ
ਕੁਝ ਕੁ ਹੀ ਚੰਗਾ ਲੱਗਣ ਲੱਗ ਜੂਗਾ
ਪਰ ਕੁਝ ਵੀ ਤਾਂ ਨਹੀਂ ਬਦਲਿਆ
ਆ ਗਿਆ ਮਹਿਲਾ ਕੌਮਾਂਤਰੀ ਦਿਵਸ

ਨਾ ਬਦਲੀ ਚਾਰਦਵਾਰੀ ਵਾਲ਼ੀ ਸੋਚ
ਨਾ ਬਦਲੇ ਪਿਆਰ ਵਾਲ਼ੇ ਅਹਿਸਾਸ
ਨਾ ਹੀ ਬਦਲੇ ਕਰਮਾਂ ਮਾਰੇ ਹਾਲਾਤ
ਜੇਕਰ ਕੁਝ ਬਦਲਿਆ ਤਾਂ ਉਹ ਹੈ
ਬਦਲਣ ਦੀ ਥਾਂ ਖੁਦ ਨੂੰ ਬਦਲ ਲਿਆ
ਆ ਗਿਆ ਮਹਿਲਾ ਕੌਮਾਂਤਰੀ ਦਿਵਸ

ਵੀਨਾ ਬਟਾਲਵੀ (ਪੰਜਾਬੀ ਅਧਿਆਪਕਾ)
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ
9463229499

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼੍ਰੀ ਨੀਲਕੰਠ ਸਮਾਜ ਸੇਵਾ ਟਰੱਸਟ ਦੀ ਮੀਟਿੰਗ ਹੋਈ
Next articleਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ: ਲਖਵਿੰਦਰ ਸਿੰਘ