HOME *ਕਵਿਤਾ ਕੁੰਭ ‘ਚ ਪਾਲਾ ਕੰਗ ਨੇ ਛੱਡੀ ਆਪਣੀ ਛਾਪ*

*ਕਵਿਤਾ ਕੁੰਭ ‘ਚ ਪਾਲਾ ਕੰਗ ਨੇ ਛੱਡੀ ਆਪਣੀ ਛਾਪ*

1
*ਫੋਟੋ ਕੈਪਸਨ* ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਿਖੇ ਹਰਪ੍ਰੀਤ ਸਿੰਘ ਪਾਲਾ ਕੰਗ ਦਾ ਸਨਮਾਨ ਕਰਦੇ ਹੋਏ ਕਵਿਤਾ ਕੁੰਭ ਦੇ ਪ੍ਰਬੰਧਕ
ਨਵਾਂਸ਼ਹਿਰ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ )-ਅਦਾਰਾ ਸ਼ਬਦਜੋਤ ਵਲੋਂ ਕਲਾ ਪਰੀਸ਼ਦ ਚੰਡੀਗੜ੍ਹ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਅਤੇ ਡਾ. ਸੁਰਜੀਤ ਪਾਤਰ ਚੇਅਰ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਇਸ ਵਾਰ ਵੀ ਬੀਤੇ ਦਿਨੀਂ ਕਵਿਤਾ ਕੁੰਭ-10 ਦਾ ਮੰਚਨ ਕੀਤਾ ਗਿਆ। ਜਿਸ ਵਿੱਚ ਪੰਜਾਬੀ ਦੇ 52 ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਹਾਜ਼ਰੀ ਲਗਵਾਈ। ਜਿਸ ਵਿੱਚ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਨਾਮਵਰ ਲੇਖਕ ਹਰਪ੍ਰੀਤ ਸਿੰਘ ਪਾਲਾ ਕੰਗ ਨੇ ਆਪਣੀ ਗ਼ਜ਼ਲ ਨਾਲ ਸਭ ਨੂੰ ਅਜੋਕੀ ਭਾਰਤੀ ਰਾਜਨੀਤੀ ਦੀ ਪੱਖਪਾਤੀ ਕਾਰਗੁਜ਼ਾਰੀ ਨਾਲ ਸਭ ਨੂੰ ਸੋਚਣ ਲਈ ਮਜਬੂਰ ਕੀਤਾ। ਕਵਿਤਾ ਕੁੰਭ ਦੇ ਸਮੀਖਿਆਕਾਰ ਹਰਮੀਤ ਵਿਦਿਆਰਥੀ ਨੇ ਇਸ ਨੂੰ ਮੌਕੇ ਦੀ ਗੱਲ ਕਰਦੀ ਕਵਿਤਾ ਕਹਿਕੇ ਮਾਣ ਵਧਾਇਆ ਅਤੇ ਪਾਲਾ ਕੰਗ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਨਾਮਵਰ ਸਥਾਪਿਤ ਲੇਖਕ ਵੀ ਮੌਜੂਦ ਸਨ ਜਿਨ੍ਹਾਂ ਵਿੱਚ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਜਸਵੰਤ ਜ਼ਫ਼ਰ, ਸੁਖਵਿੰਦਰ ਅੰਮ੍ਰਿਤ, ਦਰਸ਼ਨ ਬੁੱਟਰ , ਸੁਸ਼ੀਲ ਦੁਸਾਂਝ, ਨਿਰਮਲ ਜੋੜਾ, ਗੁਲਜ਼ਾਰ ਪੰਧੇਰ, ਤ੍ਰੈਲੋਚਨ ਲੋਚੀ, ਪਾਲ ਕੌਰ, ਹਰਮੀਤ ਵਿਦਿਆਰਥੀ, ਹਰੀ ਸਿੰਘ ਜਾਚਕ, ਗੁਰਦਿਆਲ ਰੌਸ਼ਨ, ਰਾਜਵਿੰਦਰ ਸਮਰਾਲਾ ਅਤੇ ਇਸ ਸਮਾਗਮ ਦੇ ਕਰਤਾ ਧਰਤਾ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਤੇ ਰਾਜ ਅਤੇ ਕੌਮੀ ਅਧਿਆਪਕ ਪੁਰਸਕਾਰ ਵਿਜੇਤਾ ਪਾਲੀ ਖ਼ਾਦਿਮ ਆਦਿ ਵੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਿੰਦਰ ਧੌਲਾ ਤੇ ਪਰਿਵਾਰ ਵੱਲੋਂ ਗੀਤਕਾਰ ਹਰਦੇਵ ਸਿੰਘ ਖੁੱਡੀ ਕਲਾਂ ਸਨਮਾਨਿਤ 
Next articleਗੈਰ ਵਾਜਿਬ ਫੰਡਾਂ ਨਾਲ ਝੂਠੇ ਐਲਾਨ ਕਰਕੇ ਪੰਜਾਬ ਦੀ ਸਤਾ ਨੂੰ ਹਥਿਆਉਣ ਦੇ ਸੁਪਨੇ ਲੈਣ ਵਾਲੀਆਂ ਪਾਰਟੀਆਂ ਦੇ ਭਾਜਪਾ 14 ਮਾਰਚ ਨੂੰ ਪਾਜ ਊਧੇੜੇਗੀ – ਵਾਲਮੀਕੀ, ਸੰਗੋਵਾਲ ਤੇ ਸਪਰਾ