ਨਵਾਂਸ਼ਹਿਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਸਿਮਰਨ ਪੁੱਤਰੀ ਮੋਹਨ ਲਾਲ ਕਾਲਸ ਪਿੰਡ ਚਾਂਦਪੁਰ ਰੁੜਕੀ ਬਾਰਵੀਂ ਕਲਾਸ ਨੰਬਰ ਹਵਿੱਚੋਂ 94.4% ਨੰਬਰ ਹਾਸਲ ਕੀਤੇ ਹਨ। ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰ ਸਪੋਰਟਸ ਕਲੱਬ ਵਲੋਂ ਅਤੇ ਪਿੰਡ ਵੱਲੋਂ ਸਿਮਰਨ ਨੂੰ ਬਹੁਤ ਬਹੁਤ ਵਧਾਈਆਂ ਜਾਣਕਾਰੀ ਦਿੰਦੇ ਰਜਿੰਦਰ ਸਿੰਘ ਸੀ ਆਰ ਪੀ ਐਫ ਨੇ ਦੱਸਿਆਂ ਕਿ ਸਾਨੂੰ ਅਜਿਹੇ ਬੱਚਿਆਂ ਦਾ ਮਾਨ ਸਨਮਾਨ ਕਰਨਾ ਚਾਹੀਦਾ ਜੋ ਕਿ ਪੜ੍ਹਾਈ ਵਿੱਚ ਵਧੀਆ ਨੰਬਰ ਲੈਂਦੇ ਹਨ ਇਸ ਦੇ ਨਾਲ ਬੱਚਿਆਂ ਦਾ ਪੜ੍ਹਾਈ ਵਿੱਚ ਹੋਰ ਮਨ ਲੱਗੇਗਾ ਤੇ ਬੱਚਿਆਂ ਦਾ ਹੋਰ ਵੀ ਹੌਂਸਲਾ ਬੁਲੰਦ ਹੋਵੇਗਾ। ਹਰ ਪਿੰਡ ਸ਼ਹਿਰ ਚ ਅਜੇ ਬੱਚਿਆਂ ਦਾ ਮਾਨ ਸਮਾਨ ਹੋਣਾ ਚਾਹੀਦਾ ਤਾਂ ਜੋ ਬੱਚਿਆਂ ਦੀ ਪੜ੍ਹਾਈ ਵੱਲ ਰੁਚੀ ਵਧੇ ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਪੜ੍ਹਾਈ ਮਾਨ ਲਗਾ ਕੇ ਕੀਤੀ ਜਾਵੇ ਤਾਂ ਜੋ ਅੱਗੇ ਆਉਣ ਵਾਲੇ ਸਮੇਂ ਵਿੱਚ ਆਪਣੀ ਲਾਈਫ ਦੇ ਵਿੱਚ ਬੱਚੇ ਸੈੱਟ ਹੋ ਸਕਣ। ਪੜ੍ਹਾਈ ਇੱਕ ਅਜਿਹਾ ਚਾਨਣ ਹੈ ਜੋ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਹਨੇਰਾ ਨਹੀਂ ਆਣ ਦੇਵੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


