HOME ਬਾਬਾ ਬੀਰ ਸਿੰਘ ਜੀ ਦੇ 182 ਵੇਂ ਸ਼ਹੀਦੀ ਦਿਵਸ ਤੇ ਖੂਨਦਾਨ ਕੈਂਪ...

ਬਾਬਾ ਬੀਰ ਸਿੰਘ ਜੀ ਦੇ 182 ਵੇਂ ਸ਼ਹੀਦੀ ਦਿਵਸ ਤੇ ਖੂਨਦਾਨ ਕੈਂਪ ਲਗਾਇਆ

2

 ਬਾਬਾ ਬੀਰ ਸਿੰਘ ਬਲੱਡ ਡੋਨੇਟ ਸੋਸਾਇਟੀ ਹਮੇਸ਼ਾ ਜਰੂਰਤਮੰਦਾਂ ਲਈ ਖੂਨ ਦਾ ਪ੍ਰਬੰਧ ਕਰਦੀ ਹੈ- ਲਖਵਿੰਦਰ ਸਿੰਘ ਨੰਨੜਾ

ਕਪੂਰਥਲਾ,  (ਸਮਾਜ ਵੀਕਲੀ)   (ਕੌੜਾ)– ਗੁਰਦੁਆਰਾ ਬਾਬਾ ਬੀਰ ਸਿੰਘ ਜੀ ਬੂਲਪੁਰ ਵਿਖੇ ਬਾਬਾ ਬੀਰ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ  ਬਾਬਾ ਬੀਰ ਸਿੰਘ ਬਲੱਡ ਡੋਨੇਟ ਸੁਸਾਇਟੀ ਕਪੂਰਥਲਾ ਦੁਆਰਾ  ਖੂਨਦਾਨ ਕੈਂਪ  ਲਗਾਇਆ ਗਿਆ । ਇਸ ਦੌਰਾਨ ਵੱਡੀ ਗਿਣਤੀ ਵਿਚ ਖੂਨਦਾਨੀਆਂ ਵੱਲੋਂ ਖੂਨਦਾਨ ਕੀਤਾ ਗਿਆ। ਇਸ ਖੂਨਦਾਨ ਕੈਂਪ ਦਾ ਉਦਘਾਟਨ ਬਾਬਾ ਬੀਰ ਸਿੰਘ ਬਲੱਡ ਡੋਨੇਟ ਸੋਸਾਇਟੀ ਦੇ ਸੰਸਥਾਪਕ ਲਖਵਿੰਦਰ ਸਿੰਘ ਨੰਨੜਾ ਤੇ ਸੋਸਾਇਟੀ ਮੈਂਬਰਾਂ ਦੁਆਰਾ ਸਾਂਝੇ ਤੌਰ ਤੇ ਕੀਤਾ ਗਿਆ। ਇਹ ਕੈਂਪ ਜੋ ਸਿਵਲ ਹਸਪਤਾਲ ਕਪੂਰਥਲਾ ਦੇ ਸਾਂਝੇ ਸਹਿਯੋਗ ਨਾਲ ਬਾਬਾ ਬੀਰ ਸਿੰਘ ਸੁਸਾਇਟੀ ਬੂਲਪੁਰ ਦੁਆਰਾ ਲਗਾਇਆ ਗਿਆ। ਇਸ ਵਿੱਚ ਕੁੱਲ 28 ਯੂਨਿਟ ਖੂਨਦਾਨੀਆਂ ਵੱਲੋਂ  ਦਾਨ ਕੀਤਾ ਗਿਆ। ਇਸ ਦੌਰਾਨ ਜਿੱਥੇ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਉੱਥੇ ਹੀ ਇਸ ਦੌਰਾਨ ਆਮ ਆਦਮੀ  ਪਾਰਟੀ ਦੇ ਹਲਕਾ ਇੰਚਾਰਜ ਤੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਕਪੂਰਥਲਾ ਸੱਜਣ ਸਿੰਘ ਚੀਮਾ ਨੇ ਖੂਨਦਾਨੀਆਂ ਨੂੰ ਬਲਵਿੰਦਰ ਸਿੰਘ, ਮਨਦੀਪ ਸਿੰਘ ਥਿੰਦ, ਸੋਨੂੰ ਜੈਨਪੁਰ, ਜੋਗਿੰਦਰ ਸਿੰਘ, ਸੁਖਨਿੰਦਰ ਸਿੰਘ ਮੋਮੀ, ਸਰਬਜੀਤ ਸਿੰਘ ਆੜਤੀਆ, ਨਿਰਮਲ ਸਿੰਘ ਨੰਡਾ, ਦੀ ਹਾਜਰੀ ਵਿੱਚ ਸੁਸਾਇਟੀ ਵੱਲੋਂ ਪ੍ਰਸ਼ੰਸ਼ਾ ਪੱਤਰ ਤੇ ਮੈਡਲ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਸੋਸਾਇਟੀ ਦੇ ਸੰਸਥਾਪਕ ਲਖਵਿੰਦਰ ਸਿੰਘ ਨੰਨੜਾ ਨੇ ਕਿਹਾ ਕਿ ਬਾਬਾ ਬੀਰ ਸਿੰਘ ਬਲੱਡ ਡੋਨੇਟ ਸੋਸਾਇਟੀ ਵੱਲੋਂ ਲਗਾਤਾਰ ਜਰੂਰਤਮੰਦ ਮਰੀਜ਼ਾਂ ਲਈ ਖੂਨ ਦਾ ਪ੍ਰਬੰਧ ਕੀਤਾ ਜਾਂਦਾ ਹੈ ਤੇ ਇਸ ਦੇ ਨਾਲ ਸੋਸਾਇਟੀ ਦੁਆਰਾ ਸਮੇਂ ਸਮੇਂ ਤੇ ਵੱਖ-ਵੱਖ ਥਾਵਾਂ ਤੇ ਕੈਂਪ ਵੀ ਆਯੋਜਿਤ ਕੀਤੇ ਜਾਂਦੇ ਹਨ। ਉਹਨਾਂ ਕਿਹਾ ਕਿ ਇਸ ਸਮੇਂ ਥੈਲੇਸੀਮੀਆ ਦੇ ਮਰੀਜ਼ਾਂ ਨੂੰ ਸਭ ਤੋਂ ਜਿਆਦਾ ਖੂਨ ਦੀ ਜਰੂਰਤ ਪੈਂਦੀ ਹੈ ਤੇ ਇਸ ਦੇ ਨਾਲ ਹੀ ਕਈ ਹੋਰ ਕੇਸਾਂ ਵਿੱਚ ਵੀ ਖੂਨ ਦੀ ਜਰੂਰਤ ਹਮੇਸ਼ਾ ਮਰੀਜ਼ਾਂ ਨੂੰ ਰਹਿੰਦੀ ਹੈ। ਜਿਸ ਲਈ ਹਰ ਇੱਕ ਨੂੰ ਆਪਣਾ ਖੂਨ ਦਾਨ ਕਰਕੇ ਇਸ ਪਵਿੱਤਰ ਕਾਰਜ ਵਿੱਚ ਹਿੱਸਾ ਜਰੂਰ ਪਾਉਣਾ ਚਾਹੀਦਾ ਹੈ। ਇਸ ਕੈਂਪ ਨੂੰ ਸਫਲ ਬਣਾਉਣ ਲਈ ਜਸਵੰਤ ਸਿੰਘ ਪਾਜੀਆਂ, ਜੋਗਿੰਦਰ ਸਿੰਘ, ਸੁਖਨਿੰਦਰ ਸਿੰਘ,ਨਿਰਮਲ ਸਿੰਘ ਜੇ ਈ, ਹਰਪ੍ਰੀਤ ਸਿੰਘ ਹੈਪੀ, ਦਲਜੀਤ ਸਿੰਘ ਚੰਦੀ, ਮਨਦੀਪ ਸਿੰਘ ਮਿੰਟੂ,ਅਮਰਿੰਦਰ ਸਿੰਘ ਟੋਨਾ,ਬਿੰਦਾ ਸੈਦਪੁਰ,ਬਾਬਾ ਸੋਢੀ ਨੇ ਅਹਿਮ ਯੋਗਦਾਨ ਪਾਇਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਿਮਰਨ ਨੇ 12 ਵੀ ਕਲਾਸ ਵਿੱਚੋਂ 94.4% ਨੰਬਰ ਲੈ ਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ
Next articleਓਰੀਐਂਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਨੇ 12ਵੀਂ ਬੋਰਡ ਪ੍ਰੀਖਿਆ ਵਿੱਚ ਸ਼ਾਨਦਾਰ ਨਤੀਜੇ ਹਾਸਲ ਕੀਤੇ