HOME ਸਰੀ ਚ ਸਿੱਖ ਯੂਥ ਖੇਡ ਮੇਲਾ 30 31 ਅਗਸਤ ਨੂੰ-ਤਿਆਰੀਆਂ ਮੁਕੰਮਲ

ਸਰੀ ਚ ਸਿੱਖ ਯੂਥ ਖੇਡ ਮੇਲਾ 30 31 ਅਗਸਤ ਨੂੰ-ਤਿਆਰੀਆਂ ਮੁਕੰਮਲ

2

ਵੈਨਕੂਵਰ  (ਸਮਾਜ ਵੀਕਲੀ)  (ਮਲਕੀਤ ਸਿੰਘ )-ਸਿੱਖ ਯੂਥ ਸਪੋਰਟਸ ਸੁਸਾਇਟੀ ਵੱਲੋਂ ਸਥਾਨਕ ਭਾਈਚਾਰੇ ਦੇ ਸਹਿਯੋਗ ਨਾਲ ਸਲਾਨਾ ਪਰਿਵਾਰਿਕ ਖੇਡ ਮੇਲਾ 30 – 31 ਅਗਸਤ ਨੂੰ ਸਰੀ ਡੈਲਟਾ ਦੇ ਨਾਨਕ ਗੁਰੂ ਘਰ ਦੀ ਗਰਾਊਂਡ ਚ ਧੂਮ ਧੜਕੇ ਨਾਲ ਕਰਵਾਇਆ ਜਾ ਰਿਹਾ ਹੈ। ਅਤੇ ਇਸ ਸਬੰਧੀ ਲੜੀਂਦੇ ਪ੍ਰਬੰਧਾਂ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ ਉਕਤ ਸੁਸਾਇਟੀ ਦੇ ਪ੍ਰਧਾਨ ਰਘਬੀਰ ਸਿੰਘ ਅਤੇ ਅਤੇ ਹਿਲਟਨ ਸਿਕਿਉਰਟੀ ਦੇ ਚੀਫ ਗੁਰਜੰਟ ਸਿੰਘ ਸੰਧੂ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਨੌਰਥ ਅਮਰੀਕਾ ਮਹਾਂਦੀਪ ਦੇ ਸਭ ਤੋਂ ਪ੍ਰਸਿੱਧ ਖੇਡ ਮੇਲੇ ਵੱਜੋਂ ਜਾਣੇ ਜਾਂਦੇ ਇਸ ਮੇਲੇ ਚ ਕਬੱਡੀ ,ਵਾਲੀਬਾਲ, ਵੇਟ ਲਿਫਟਿੰਗ,ਕੁਸਤੀਆ,ਸ਼ੋਕਰ ,ਅਥਲੈਟਿਕਸ ਤੋਂ ਇਲਾਵਾ ਗਤਕਾ ਅਤੇ ਰਸ਼ਾਕਸੀ ਦੇ ਦਿਲਚਸਪ ਮੁਕਾਬਲੇ ਵੀ ਕਰਵਾਏ ਜਾਣਗੇ ਅਖੀਰ ਚ ਉਹਨਾਂ ਵੱਲੋਂ ਸਮੂਹ ਲੋਕਾਂ ਨੂੰ ਇਸ ਖੇਡ ਮੇਲੇ ਚ ਵੱਧ ਚੜ ਕੇ ਪੁੱਜਣ ਦਾ ਖੁੱਲਾ ਸੱਦਾ ਦਿੰਦਿਆਂ ਅਪੀਲ ਕੀਤੀ ਕਿ ਕੋਈ ਵੀ ਸੱਜਣ ਇਸ ਖੇਡ ਮੇਲੇ ਵਿੱਚ ਨਸ਼ਾ ਕਰਕੇ ਨਾ ਆਵੇ|

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleHow Trump’s Mind May Affect His Leadership: Analysis
Next articleਭੈਣ ਕੁਮਾਰੀ ਮਾਇਆਵਤੀ ਜੀ