ਜਗਰੂਪ ਸਿੰਘ ਜਰਖੜ ਦੀ ਵਿਸ਼ੇਸ਼ ਰਿਪੋਰਟ


ਆਸਟਰੇਲੀਆ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੱਤਰਕਾਰ :- ਆਸਟਰੇਲੀਆ ਸਿੱਖ ਖੇਡਾਂ ਅੱਜ ਦੂਸਰੇ ਦਿਨ ਆਪਣੇ ਪੂਰੇ ਜੋਬਨ ਤੇ ਰਹੀਆਂ ।ਦੂਸਰੇ ਦਿਨ ਖੇਡਾਂ ਦਾ ਉਦਘਾਟਨੀ ਸਮਾਰੋਹ ਇੰਦੌਰ ਹਾਲ ਵਿੱਚ ਹੋਇਆ । ਜਿੱਥੇ ਪੰਜਾਬੀਆਂ ਦਾ ਗਿੱਧਾ ,ਭੰਗੜਾ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਨੇ ਆਸਟਰੇਲੀਆਈ ਖੇਡਾਂ ਨੂੰ ਪੂਰੇ ਜੋਬਨ ਤੇ ਲਿਆ ਦਿੱਤਾ। ਹਰ ਪਾਸੇ ਪੰਜਾਬੀ ਪਰਿਵਾਰਾਂ ਦੀ ਭਰਮਾਰ, ਕਿਤੇ ਮਾਵਾਂ ਆਪਣੇ ਬੱਚਿਆਂ ਦਾ ਮੈਚ ਦੇਖਣ ਲਈ ਉਤਾਵਲੀਆਂ ਹੋ ਰਹੀਆਂ ਹਨ ਕਿਤੇ ਘਰ ਵਾਲੀਆਂ ਬੁਢਾਪੇ ਚ ਖੇਡ ਰਹੇ ਆਪਣੇ ਪਤੀ ਦਾ ਮੈਚ ਦੇਖਣ ਲਈ ਭੱਜ ਰਹੀਆਂ ਹਨ। ਆਸਟ੍ਰੇਲੀਆਈ ਖੇਡਾਂ ਆਪਣਾ ਵੱਖਰਾ ਜਿਹਾ ਨਜ਼ਾਰਾ ਪੇਸ਼ ਕਰ ਰਹੀਆ ਹਨ। ਬੱਚੇ ਤੋਂ ਲੈਕੇ ਵੱਡੇ ਤੱਕ ਹਰ ਕੋਈ ਆਨੰਦ ਲੈ ਰਿਹਾ ਹੈ। ਅੱਜ ਦੂਸਰੇ ਦਿਨ ਸਭ ਤੋਂ ਵੱਧ ਫੁਟਬਾਲ ਦੇ ਮੁਕਾਬਲੇ ਮੁੱਖ ਖਿੱਚ ਦਾ ਕੇਂਦਰ ਹੈ । ਉਸ ਤੋਂ ਬਾਅਦ ਕਬੱਡੀ ਵੀ ਪੂਰੇ ਜੋਬਨ ਤੇ ਰਹੀ। ਕਬੱਡੀ ਵਿੱਚ ਪਟਾਕੇ ਪਾਉਣ ਵਾਲੇ ਬਹੁਤ ਨਾਮੀ ਖਿਡਾਰੀ ਵੀ ਆਪਣੇ ਕਬੱਡੀ ਹੁਨਰ ਦਾ ਮਨਾ ਰਹੇ ਹਨ। ਹਾਕੀ ਦੇ ਵੀ ਬਹੁਤ ਹੀ ਰੋਮਾਂਚਕ ਅਤੇ ਦਿਲ ਖਿੱਚਵੇ
ਮੁਕਾਬਲੇ ਹੋ ਰਹੇ ਹਨ। ਹਰ ਪਾਸੇ ਖੇਡਾਂ ਦਾ ਸਿਰਜਿਆ ਮਾਹੌਲ ਪੰਜਾਬੀਆਂ ਦੀ ਇੱਕ ਵਿਲੱਖਣ ਕਹਾਣੀ ਬਿਆਨ ਕਰ ਰਿਹਾ ਹੈ। ਉਮਰਾਂ ਦਾ ਜ਼ੋਰ ਨਹੀਂ ਚੱਲਦਾ ਗੋਡਿਆਂ ਤੇ ਸਿਡਨੀ ਦੇ ਮੋਰਬੈਂਕ ਲਿਵਰਪੂਲ ਦੀਆਂ ਹਾਕੀ ਪਿੱਚਾ ਤੇ ਆਸਟਰੇਲੀਆ ਸਿੱਖ ਖੇਡਾਂ ਦੇ ਹਾਕੀ ਮੁਕਾਬਲੇ ਹੋ ਰਹੇ ਹਨ। ਅੱਜ ਦੂਸਰੇ ਦਿਨ ਮੁਕਾਬਲਿਆ ਵਿੱਚ ਅਹਿਮ ਗੱਲ ਇਹ ਸੀ ਕਿ ਹਾਕੀ ਦੀ ਖੇਡ ਵਿੱਚ 7 ਸਾਲ ਦਾ ਬੱਚਾ ਵੀ ਖੇਡ ਰਿਹਾ ਸੀ । ਦੂਸਰੇ ਪਾਸੇ 55 ਸਾਲ ਦਾ ਬਜ਼ੁਰਗ ਵੀ ਬਜ਼ੁਰਗ ਵੀ ਜਿੱਤ ਲਈ ਜਿੱਤਣ ਲਈ ਸੰਘਰਸ਼ ਕਰ ਰਿਹਾ ਸੀ । ਇੱਥੇ ਹੀ ਬੱਸ ਨਹੀਂ 62 ਸਾਲ ਦੀ 1980 ਮਾਸਕੋ ਓਲੰਪਿਕ ਖੇਡੀ ਓਲੰਪੀਅਨ ਹਰਪ੍ਰੀਤ ਕੌਰ ਸ਼ੇਰਗਿੱਲ ਵੀ ਖੇਡਣ ਲਈ ਆਪਣੀ ਗਰਾਊਂਡ ਲੱਭ ਰਹੀ ਸੀ। ਬਜ਼ੁਰਗਾਂ ਨੂੰ ਖੇਡਦਿਆਂ ਦੇਖ ਕੇ ਮੈਨੂੰ ਤਾਂ ਇਹ ਮਹਿਸੂਸ ਹੋ ਰਿਹਾ ਸੀ ਕਿ ” ਉਮਰਾਂ ਦਾ ਜ਼ੋਰ ਨਹੀਂ ਚੱਲਦਾ ਗੋਡਿਆਂ ਤੇ, ਬਾਬਾ ਬੁਢਾਪੇ ਵਿੱਚ ਵੀ ਹਾਕੀ ਚੱਕੀ ਫਿਰਦਾ ਮੋਢਿਆਂ ਤੇ” , ਬੜਾ ਵਧੀਆ ਸਿੱਜਦਾ ਮਾਹੌਲ ਪੇਸ਼ ਕਰ ਰਹੇ ਸਨ। ਸਾਡੇ ਪੁਰਾਣੇ ਹਾਕੀ ਦੇ ਮਿੱਤਰ ਰਘਬੀਰ ਸਿੰਘ ਬੱਲ, ਸੰਜੀਵ ਤੁਲੀ, ਹਾਕੀ ਮੈਚਾਂ ਦੀ ਰੌਣਕ ਨੂੰ ਵਧਾ ਰਹੇ ਸਨ । ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਓਨਾਂ ਦੀ ਪਤਨੀ ਡਾਕਟਰ ਰਾਜਵਰਿੰਦਰ ਕੌਰ ਸੋਢੀ, ਸੁੱਖ ਬਸਰਾ ਧਰਮ ਪਤਨੀ ਨਵਤੇਜ ਸਿੰਘ ਬਸਰਾ, ਗੁਰਤੇਜ ਸਿੰਘ ਸੰਘਾ, ਹਰਿੰਦਰ ਸਿੰਘ ਡਿੰਪੀ, ਰਘਬੀਰ ਸਿੰਘ ਬੱਲ, ਰਣਦੀਪ ਬੱਲ, ਜਗਪ੍ਰੀਤ ਛੀਨਾ ਆਦਿ ਸੱਜਣ ਮੈਚਾਂ ਦਾ ਆਨੰਦ ਮਾਣ ਰਹੇ ਸਨ। ਘਰ ਲਓ ਘਿਉ ਨੂੰ ਭਾਂਡਾ ਅੱਜ ਦੂਜੇ ਦਿਨ ਮੈਂ, ਸਰਵਰਿੰਦਰ ਸਿੰਘ ਰੂਮੀ, ਬਾਈ ਗੁਰਤੇਜ ਸਿੰਘ ਫੁੱਟਬਾਲ ਦੇ ਮੈਦਾਨਾਂ ਚ ਫੁੱਟਬਾਲ ਦੇ ਕੋਆਰਡੀਨੇਟਰ ਨਵਤੇਜ ਸਿੰਘ ਨਾ ਗੱਲਬਾਤ ਕਰਨ ਗਏ ਉਹਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਫੁਟਬਾਲ ਦੇ ਵਿੱਚ 3000 ਹਜ਼ਾਰ ਕਰੀਬ ਖਿਡਾਰੀ ਖਿਡਾਰਨਾ ਹਿੱਸਾ ਲੈ ਰਹੇ ਹਨ । ਕੁੱਲ 183 ਟੀਮਾਂ ਖੇਡ ਰਹੀਆਂ ਹਨ ।ਫੁਟਬਾਲ ਦੀ ਐਂਟਰੀਆਂ ਦੀ ਫੀਸ 60 ਹਜ਼ਾਰ ਦੇ ਕਰੀਬ ਇਕੱਠੀ ਹੁੰਦੀ ਹੈ । ਫੁਟਬਾਲ ਦਾ ਕੁੱਲ ਬਜਟ 40 ਹਜਾਰ ਦੇ ਕਰੀਬ ਹੈ ।ਜਦਕਿ ਦੂਸਰੇ ਪਾਸੇ ਕਬੱਡੀ ਵਿੱਚ ਸਿਰਫ ਚਾਰ ਟੀਮਾਂ ਹਿੱਸਾ ਲੈ ਰਹੀਆਂ ਹਨ । ਕਬੱਡੀ ਦਾ ਦਾ ਬਜਟ ਲੱਖਾਂ ਦੇ ਵਿੱਚ ਹੈ। ਇਹ ਖਿਡਾਰੀਆਂ ਨਾਲ ਇਨਸਾਫ ਨਹੀਂ ਹੈ । ਮੀਡੀਆ ਸੈਂਟਰ ਦੀ ਵੱਡੀ ਘਾਟ ਮੈਂ ਦੁਨੀਆਂ ਦੇ ਬਹੁਤ ਸਾਰੇ ਟੂਰਨਾਮੈਂਟ ਦੇਖੇ ਹਨ ਅਤੇ ਮੀਡੀਆ ਲਈ ਕਵਰ ਕੀਤੇ ਹਨ। ਸਿੱਖਾਂ ਦੀਆਂ ਉਲੰਪਕ ਖੇਡਾਂ ਵਿੱਚ ਮੈਨੂੰ ਇੱਕ ਵੱਡੀ ਘਾਟ ਵੇਖਣ ਨੂੰ ਮਿਲੀ ਹੈ । ਉਹ ਸੀ ਮੀਡੀਆ ਸੈਂਟਰ ਜੋ ਪ੍ਰੋਪਰ ਨਹੀਂ ਸੀ ਕਿਉਂਕਿ ਜਦੋਂ ਵੀ ਕੋਈ ਵੱਡਾ ਖੇਡ ਮਹਾਂਕੁੰਭ ਹੁੰਦਾ ਹੈ ਉਸਦੇ ਵਿੱਚ ਮੀਡੀਆ ਸੈਂਟਰ ਸਥਾਪਿਤ ਕਰਨਾ ਜਰੂਰੀ ਹੈ । ਜਿਸ ਵਿੱਚ ਮੀਡੀਆ ਨਾਲ ਸਬੰਧਤ ਸਾਰੀਆਂ ਸਹੂਲਤਾਂ ਇੰਟਰਨੈਟ ,ਵਾਈਫਾਈ, ਲੈਪਟਾਪ ਦੀ ਸਹੂਲਤ,ਪੱਤਰਕਾਰਾਂ ਲਈ ਸਮੇਂ ਸਮੇਂ ਤੇ ਵੱਖ ਵੱਖ ਰਿਜਲਟ ਪਰਦਾਨ ਕਰਨਾ। ਵੱਖ ਵੱਖ ਪ੍ਰੋਗਰਾਮਾਂ ਦੀਆਂ ਫੋਟੋਆਂ ਪਰਦਾਨ ਕਰਨਾ ਹੁੰਦਾ ਹੈ। ਪੱਤਰਕਾਰਾਂ ਲਈ ਮੀਡੀਆ ਐਕਰੀਡੀਏਸ਼ਨ ਕਾਰਡ ਜਾਰੀ ਕਰਨਾ ਫੇਰ ਹੀ ਆਲਮੀ ਪੱਧਰ ਟੂਰਨਾਂਮੈਂਟ ਦੀ ਕਵਰੇਜ ਹੁੰਦੀ ਹੈ। ਸਿੱਖ ਖੇਡਾਂ ਦੀ ਪ੍ਰਬੰਧਕੀ ਕਮੇਟੀ ਨੂੰ ਮੀਡੀਆ ਸੈਂਟਰ ਦੀ ਸਹੂਲਤ ਬਾਰੇ ਸੋਚਣਾ ਚਾਹੀਦਾ ਹੈ।


