ਖੈਹਿਰਾ ਮੁਸ਼ਤਰਕਾ ਦਾ ਵਾਲੀਵਾਲ ਟੂਰਨਾਮੈਂਟ ਤਾਜਪੁਰ ਦੀ ਟੀਮ ਨੇ ਜਿੱਤਿਆ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਮਹਿਤਪੁਰ ਦੇ ਨਜ਼ਦੀਕ ਪਿੰਡ ਖੈਹਿਰਾ ਮੁਸ਼ਤਰਕਾ ਵਿਖੇ ਪਹਿਲਾ ਵਾਲੀਵਾਲ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਕੁੱਲ 22 ਟੀਮਾਂ ਨੇ ਭਾਗ ਲਿਆ। ਜਿਸ ਦੌਰਾਨ ਫਾਈਨਲ ਮੈਚ ਤਾਜਪੁਰ ਤੇ ਸਿੰਘਪੁਰ ਦੀ ਟੀਮ ਵਿਚਕਾਰ ਹੋਇਆ। ਤਾਜਪੁਰ ਦੀ ਟੀਮ ਨੇ ਫਾਈਨਲ ਮੈਚ ਜਿੱਤ ਕੇ ਕੱਪ ਤੇ ਕਬਜ਼ਾ ਕੀਤਾ। ਸਿੰਘਪੁਰ ਦੀ ਟੀਮ ਦੂਜੇ ਸਥਾਨ ਤੇ ਰਹੀ। ਤੀਜੇ ਤੇ ਚੌਥੇ ਸਥਾਨ ਲਈ ਖੈਹਿਰਾ ਮੁਸ਼ਤਰਕਾ ਤੇ ਅਕਬਰਪੁਰ ਖੁਰਦ ਦੀ ਟੀਮ ਦੇ ਵਿਚਕਾਰ ਮੈਚ ਹੋਇਆ। ਖੈਹਿਰਾ ਮੁਸ਼ਤਰਕਾ ਦੀ ਟੀਮ ਨੇ ਜਿੱਤ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਸ਼ਾਹਕੋਟ ਹਲਕਾ ਇੰਚਾਰਜ ਬਚਿੱਤਰ ਸਿੰਘ ਕੋਹਾੜ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਉਨ੍ਹਾਂ ਵੱਲੋਂ ਇਨਾਮਾਂ ਦੀ ਵੰਡ ਕੀਤੀ ਗਈ ਇਸ ਮੌਕੇ ਦਲਜੀਤ ਸਿੰਘ ਕਾਹਲੋ, ਬਲਦੇਵ ਸਿੰਘ ਕਲਿਆਣ, ਸਾਬਕਾ ਸਰਪੰਚ ਰਣਜੀਤ ਸਿੰਘ ਖੈਹਿਰਾ, ਮੌਜੂਦਾ ਸਰਪੰਚ ਗੁਰਦੇਵ ਸਿੰਘ, ਗੁਰਿੰਦਰ ਸਿੰਘ ਪੱਡਾ, ਇੰਦਰਪਾਲ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਪਾਲ ਸਿੰਘ ਕੰਗ,ਪਰਮਿੰਦਰ ਸਿੰਘ, ਪ੍ਰਿੰਸੀਪਲ ਲਖਵਿੰਦਰ ਸਿੰਘ, ਨਿਰਮਲ ਸਿੰਘ, ਸੁਰਿੰਦਰ ਸਿੰਘ, ਭੁਪਿੰਦਰ ਸਿੰਘ ਸੁਖਵਿੰਦਰ ਸਿੰਘ,ਰੋਸ਼ਨ,ਗੱਡੀ, ਮਨੀ, ਬਲਰਾਜ ਸਿੰਘ, ਮਨਜਿੰਦਰ ਸਿੰਘ, ਗੋਰਾ ਆਦਿ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੇਸ਼ ਭਗਤ ਯਾਦਗਾਰੀ ਸੋਸਾਇਟੀ ਲੁਧਿਆਣਾ ਵੱਲੋਂ ਸ਼ਹੀਦ ਭਗਤ ਸਿੰਘ, ਸ਼ਹੀ ਰਾਜਗੁਰੂ ਤੇ ਸ਼ਹੀਦ ਸੁਖਦੇਵ ਜੀ ਸ਼ਹੀਦੀ ਦਿਵਸ ਮਨਾਇਆ
Next articleਯਾਦਗਾਰੀ ਹੋ ਨਿੱਬੜਿਆ ਸਰਕਾਰੀ ਪ੍ਰਾਇਮਰੀ ਸਕੂਲ ਰਸੂਲਪੁਰ ਦਾ ਸਾਲਾਨਾ ਸਮਾਗਮ ।