ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਸਿੱਖ ਨੈਸ਼ਨਲ ਕਾਲਜ ਬੰਗਾ ਦੇ ਐੱਨ ਐੱਸ ਐੱਸ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਅਤੇ ਸਥਾਨਕ ਸਕੱਤਰ ਸ. ਜਰਨੈਲ ਸਿੰਘ ਪੱਲੀਝਿੱਕੀ ਜੀ ਦੀ ਰਹਿਨੁਮਾਈ ਹੇਠ ਪ੍ਰੋਗਰਾਮ ਅਫ਼ਸਰ ਪ੍ਰੋ ਵਿਪਨ, ਡਾ. ਨਿਰਮਲਜੀਤ ਕੌਰ ਜੀ ਦੇ ਯਤਨਾਂ ਸਦਕਾ ‘ਵਿਸ਼ਵ ਵਾਤਾਵਰਣ ਦਿਵਸ’ਮਨਾਇਆ ਗਿਆ।ਇਸ ਮੌਕੇ ਕਾਲਜ ਕੈਂਪਸ ਵਿਚ ਪੌਦੇ ਲਗਾਉਦਿਆਂ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ ਜਲਵਾਯੂ ਪਰਿਵਰਤਨ, ਮਨੁੱਖੀ ਸਿਹਤ, ਜੰਗਲੀ ਜੀਵਾਂ ਅਤੇ ਬਨਸਪਤੀ ‘ਤੇ ਇਸਦੇ ਪ੍ਰਭਾਵਾਂ ਤਹਿਤ ਰੁੱਖਾਂ ਦੀ ਮਹੱਤਤਾ ਬਾਰੇ ਜਾਣਕਾਰੀ ਵੀ ਦਿੱਤੀ ਅਤੇ ਇਹਨਾਂ ਦੀ ਦੇਖਭਾਲ ਕਰਨ ਲਈ ਇੱਕਜੁਟ ਹੋਣ ਦਾ ਸੁਨੇਹਾ ਦਿੱਤਾ। ਉਹਨਾਂ ਕਿਹਾ ਕਿ ਅੱਜ ਅਸੀਂ ਜੋ ਵੀ ਪੌਦਾ ਬੀਜਦੇ ਹਾਂ ਉਹ ਆਉਣ ਵਾਲੇ ਕੱਲ ਵੱਲ ਇਕ ਸਿਹਤਮੰਦ ਕਦਮ ਹੈ। ਉਹਨਾਂ ਕਿਹਾ ਕਿ ਸਾਡੀ ਸਭ ਦੀ ਸਾਂਝੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ 5 ਜੂਨ ਦੇ ਇਤਿਹਾਸਕ ਮਹੱਤਵ ਨੂੰ ਸਮਝਦੇ ਹੋਏ ਧਰਤੀ, ਪਾਣੀ, ਰੁੱਖਾਂ ਦੀ ਸਾਭ ਸੰਭਾਲ ਲਈ ਹਰ ਸੰਭਵ ਯਤਨ ਕਰੀਏ ਤਾਂ ਜੋ ਕੁਦਰਤ ਦੀ ਕਰੋਪੀ ਤੋਂ ਬਚਿਆ ਜਾ ਸਕੇ। ਇਸ ਮੌਕੇ ਡਾ. ਸੁਨਿਧੀ ਮਿਗਲਾਨੀ, ਡਾ. ਜਯੋਤੀ ਪ੍ਰਕਾਸ਼, ਪ੍ਰੋ, ਨੀਲਮ, ਪ੍ਰੋ. ਤਵਿੰਦਰ ਕੌਰ, ਪ੍ਰੋ. ਮਨਮੰਤ ਸਿੰਘ, ਦਿਨੇਸ਼ ਕੁਮਾਰ, ਸੀਤਾ ਰਾਮ ਜੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



