ਸਿੱਖ ਦੀ ਪਹਿਚਾਣ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

ਘਰ ਦਾ ਜੋਗੀ ਜੋਗ ਨਾ ਬਾਹਰਲਾ ਜੋਗੀ ਸਿੱਧ,
ਬਾਹਰਲੇ ਦੇਸ਼ਾਂ ਵਿੱਚ ਇੰਨਾਂ ਦੀ ਬਹਾਦਰੀ ਦਾ ਹਰ ਕੋਈ ਮਾਣੇ ਨਿੱਘ।
ਭਾਸ਼ਾ ਆਧਾਰਿਤ ਸਾਡੇ ਦੇਸ਼ ਵਿੱਚ ਬਣੇ ਹਨ ਕਈ ਸੂਬੇ,
ਪੰਜ ਦਰਿਆਵਾਂ ਦੀ ਧਰਤੀ ਤੇ, ਇਨ੍ਹਾਂ ਨੂੰ ਥੱਲੇ ਲਾਉਣ ਲਈ ਘੜੇ ਜਾਂਦੇ ਮਨਸੂਬੇ।

ਲੰਗੜਾ ਪੰਜਾਬ ਬਣਾ ਕੇ, ਹੱਕ ਮੰਗਣ ਵਾਲਿਆਂ ਨੂੰ ਖਾੜਕੂ ਦਿਤਾ ਬਣਾ,
ਰਾਜਨੀਤੀ ਦੀ ਗੰਧਲੀ ਖੇਡ,ਰਾਜਨੇਤਾ ਖੇਡ ਰਹੇ।
ਮਤਲਬੀ ਲੋਕਾਂ ਨੂੰ ਆਪਣੇ ਨਾਲ ਲੈਂਦੇ ਰਲਾ,
ਹਊਆ ਖੜ੍ਹਾ ਕਰਕੇ ਖਾਲਿਸਤਾਨ ਦਾ ਘਚੋਲਾ ਦਿੰਦੇ ਪਾ।

ਕੱਟੜਾਂ ਨੂੰ ਛੱਡ ਕੇ,ਪੰਜਾਬੀਆਂ ਦੀ ਦਰਿਆ-
ਦਿਲੀ ਕੋਈ ਦੇਖੇ,
ਆਪਣਾ ਸਭ ਕੁਝ ਵਾਰ ਦੇਣ ਤੇ ਵੀ ਨ੍ਹੀਂ ਕਰਦੇ ਗਿਲਾ।
ਸੱਚੇ ਸਿੱਖ ਵਿਚ ਦਗੇਬਾਜੀ ਦੀ ਨ੍ਹੀਂ ਕੋਈ ਗੁੰਜਾਇਸ਼,
ਆਪਣਿਆਂ ਲਈ ਪੱਥਰਾਂ ਨੂੰ ਵੀ ਦਿੰਦੇ ਹਿਲਾ।

ਮਜ਼ਲੂਮਾਂ ਲਈ ਲੜਨਾ ਤਾਂ ਕੋਈ ਇਨ੍ਹਾਂ ਕੋਲੋਂ ਸਿੱਖੇ,
ਮੀਲ ਪੱਥਰ ਗੱਡਦੇ ਜਿਹੜੇ ਬਹਾਦਰੀ ਦੇ।
ਚੰਗਿਆਈ ਵਿੱਚ ਸਭ ਨੂੰ ਛੱਡ ਦੇ ਪਿੱਛੇ,
ਸਾਰੀ ਦੁਨੀਆਂ ਗੁਣ ਗਾਵੇ ਇਨ੍ਹਾਂ ਦੀ ਬਰਾਦਰੀ ਦੇ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੁਬਾਨ ‘ਤੇ ਜਲ਼ਾਲਤ
Next articleਆਸ ਬੇ-ਆਸ