HOME ਸਿੱਦਕੀ ਤੇ ਸੰਘਰਸ਼ੀ ਕਿਤਾਬ ਭਾਰਤ ਸਟੇਟ ਅਤੇ ਪੁਲਿਸ ਮਹਿਕਮੇ ਲਈ ਬਣੀ ਚਰਚਾ...

ਸਿੱਦਕੀ ਤੇ ਸੰਘਰਸ਼ੀ ਕਿਤਾਬ ਭਾਰਤ ਸਟੇਟ ਅਤੇ ਪੁਲਿਸ ਮਹਿਕਮੇ ਲਈ ਬਣੀ ਚਰਚਾ ਦਾ ਵਿਸ਼ਾ

3

ਕਿ ਸਰਕਾਰ ਅਤੇ ਮਹਿਕਮੇ ਨੂੰ ਸੰਘਰਸ਼ੀਆਂ ਦੀ ਕਲਮ ਤੋਂ ਵੀ ਖ਼ਤਰਾ ਮਹਿਸੂਸ ਹੁੰਦਾ ਹੈ

ਅੰਮ੍ਰਿਤਸਰ   (ਸਮਾਜ ਵੀਕਲੀ)   ਇੱਕ ਨਾਮੀ ਖਾੜਕੂ ਲਵਸ਼ਿੰਦਰ ਸਿੰਘ ਡੱਲੇਵਾਲ ਜੋ ਕਿ ਇਸ ਸਮੇਂ ਯੂ.ਕੇ ਦੇ ਵਿੱਚ ਪਿਛਲੇ ਤਕਰੀਬਨ 30 ਸਾਲ ਤੋਂ ਜਲਾਵਤਨੀ ਜੀਵਨ ਬਤੀਤ ਕਰ ਰਹੇ ਹਨ। ਉਨਾਂ ਦੀਆਂ ਲਿਖੀਆਂ ਦੋ ਕਿਤਾਬਾਂ ਨੇ ਭਾਰਤ ਸਟੇਟ ਅਤੇ ਪੁਲਿਸ ਮਹਿਕਮੇ ਵਿੱਚ ਖਲਬਲੀ ਮਚਾ ਦਿੱਤੀ ਹੈ। 1984 ਦੇ ਦੌਰ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਤੋਂ ਪ੍ਰਭਾਵਿਤ ਹੋ ਕੇ ਖਾੜਕੂ ਸੰਘਰਸ਼ ਦੇ ਪਾਂਧੀ ਬਣੇ ਭਬਾਈ ਲਵਸ਼ਿੰਦਰ ਸਿੰਘ ਡੱਲੇਵਾਲ ਜੀ ਤਕਰੀਬਨ 30 ਸਾਲ ਤੋਂ ਦੇਸ਼ ਖਾਲਿਸਤਾਨ ਦੀ ਅਜ਼ਾਦੀ ਦੀ ਖਵਾਇਸ਼ ਦਿਲ ਵਿੱਚ ਲੈ ਕੇ ਯੂ.ਕੇ ਵਿੱਚ ਜਲਾਵਤਨੀ ਜੀਵਨ ਬਤੀਤ ਕਰ ਰਹੇ ਹਨ। ਯੂ.ਕੇ ਵਿੱਚ ਰਹਿ ਕਿ ਖਾਲਿਸਤਾਨ ਦੇਸ਼ ਦੀ ਅਜ਼ਾਦੀ ਲਈ ਮੁਜਹਾਰੇ ਕਰਦੇ ਹਨ ਅਤੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿਖੇ ਹੋਣ ਵਾਲੇ ਸਮਾਗਮਾਂ ਵਿੱਚ 1984 ਤੋਂ ਲੈ ਕੇ ਹੁਣ ਤੱਕ ਭਾਰਤੀ ਸਟੇਟ ਵੱਲੋਂ ਸਿੱਖਾਂ ਦੇ ਕੀਤੇ ਜਾ ਰਹੇ ਕਤਲੋਗਾਰਦ ਖ਼ਿਲਾਫ਼ ਅਵਾਜ ਬੁਲੰਦ ਕਰਦੇ ਹਨ। ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਯੂ.ਕੇ ਵਿੱਚ ਪਿਛਲੇ 30 ਸਾਲ ਤੋਂ ਰਹਿ ਰਹੇ ਹਨ ਪਰ ਯੂ.ਕੇ ਦੀ ਸਰਕਾਰ ਨੂੰ ਉਨਾਂ ਤੋਂ ਕੋਈ ਪਰੇਸ਼ਾਨੀ ਨਹੀਂ ਹੈ ਤੇ ਨਾ ਹੀ ਯੂ.ਕੇ ਵਿੱਚ ਉਨਾਂ ਖਿਲਾਫ਼ ਕਿਸੇ ਵੀ ਤਰਾਂ ਦਾ ਕੋਈ ਕੇਸ ਦਰਜ ਹੈ। ਯੂ.ਕੇ ਦੀ ਸਰਕਾਰ right of speech ਦੇ ਹੱਕ ਦੇ ਤਹਿਤ ਉਨਾਂ ਨੂੰ ਮੁਜ਼ਹਾਰਾ ਵੀ ਕਰਣ ਦਿੰਦੀ ਹੈ, ਮਾਰਚ ਵੀ ਕਰਨ ਦਿੰਦੀ ਹੈ ਅਤੇ ਕਦੇ ਉਨਾਂ ਖਿਲਾਫ ਕੋਈ ਪਰਚਾ ਵੀ ਦਰਜ ਨਹੀਂ ਕਰਦੀ। ਯੂ.ਕੇ ਦੀ ਸਰਕਾਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੂੰ ਇੱਕ ਇਮਾਨਦਾਰ citizen ਵਜੋਂ ਜਾਣਦੀ ਹੈ। ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਉਮਰ ਦੇ ਇਸ ਪੜਾਅ ਵਿੱਚ ਆ ਕੇ ਆਪਣੇ ਹਿੱਸੇ ਦੇ ਸੰਘਰਸ਼ ਨੂੰ ਕਲਮਬੱਧ ਕਰਨਾ ਸ਼ੁਰੂ ਕੀਤਾ। ਉਨਾਂ ਵੱਲੋਂ ਆਪਣੇ ਸਾਥੀ ਸ਼ਹਿਦ ਸਿੰਘਾਂ ਦੇ ਜੀਵਨ ਕਾਲ ਉੱਤੇ ਪਹਿਲੀ ਕਿਤਾਬ 2024 ਵਿੱਚ ਲਿਖੀ “ਸੰਘਰਸ਼ ਦਾ ਦੌਰ” ਅਤੇ ਦੂਸਰੀ ਕਿਤਾਬ 2026 ਵਿੱਚ ਉਨਾਂ ਬੀਬੀਆਂ ਦੇ ਜੀਵਨਕਾਲ ਉੱਤੇ ਲਿਖੀ ਜਿੰਨਾਂ ਦੇ ਸਿੰਘ ਖਾੜਕੂ ਸੰਘਰਸ਼ ਵਿੱਚ ਸ਼ਹੀਦ ਹੋ ਗਏ ਅਤੇ ਉਨਾਂ ਬੀਬੀਆਂ ਨੇ ਆਪਣੀ ਸਾਰੀ ਜ਼ਿੰਦਗੀ ਆਪਣੇ ਸਿੰਘਾਂ ਦੇ ਨਾਮ ਦੇ ਸਿੱਦਕ ਨਾਲ ਉਨਾਂ ਦੇ ਬੱਚਿਆਂ ਅਤੇ ਉਨਾਂ ਦੇ ਮਾਪਿਆਂ ਦੀ ਸੇਵਾ ਸੰਭਾਲ ਵਿੱਚ ਬਤੀਤ ਕਰ ਦਿੱਤੀ। ਇਸ ਕਿਤਾਬ ਵਿੱਚ ਉਨਾਂ ਸੰਘਰਸ਼ੀ ਸਿੰਘਾਂ ਦਾ ਵੀ ਜ਼ਿਕਰ ਕੀਤਾ ਗਿਆ ਜੋ ਜਲਾਵਤਨੀ ਜੀਵਨ ਬਤੀਤ ਕਰਦੇ ਹੋਏ ਜਾਂ ਤਾਂ ਸ਼ਹੀਦ ਹੋ ਗਏ ਜਾਂ ਅਕਾਲਪੁਰਖ ਦੇ ਚਰਨਾਂ ਵਿੱਚ ਜਾ ਨਿਵਾਜੇ। ਕਿ ਭਾਰਤ ਸਟੇਟ ਨੂੰ ਜਾਂ ਪੁਲਿਸ ਮਹਿਕਮੇ ਨੂੰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜੀ ਦੇ ਹੱਥ ਫੜੀ ਕਲਮ ਅਸਾਲਟ ਵਰਗੀ ਜਾਪਦੀ ਹੈ? ਜਾਂ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜੀ ਵੱਲੋਂ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਦਿੱਤਾ ਜਾ ਰਿਹਾ ਮਾਨ ਸਤਿਕਾਰ ਅੱਖਾਂ ਵਿੱਚ ਰੜਕਦਾ ਹੈ? ਕਿਉਂਕਿ ਜਿੰਨਾਂ ਮੈਂ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਵਿੱਚ ਵਿਚਰਦੀ ਹਾਂ ਤਾਂ ਮੈਂ ਦੇਖਿਆ ਹੈ ਕਿ ਸਿੰਘਾਂ ਦੇ ਸ਼ਹੀਦ ਹੋਣ ਤੋਂ ਬਾਅਦ ਭਾਰਤ ਸਟੇਟ ਅਤੇ ਪੁਲਿਸ ਮਹਿਕਮੇ ਨੇ ਇੰਨਾਂ ਪਰਿਵਾਰਾਂ ਦੀ ਹਾਲਤ ਤਰਸਯੋਗ ਬਣਾ ਦਿੱਤੀ। ਇੰਨਾਂ ਪਰਿਵਾਰਾਂ ਨੂੰ ਇਸ ਕਦਰ ਤੰਗ ਪ੍ਰੇਸ਼ਾਨ ਕੀਤਾ ਗਿਆ ਕਿ ਇਹ ਪਰਿਵਾਰ ਇੱਕ ਇੱਕ ਜ਼ਰੂਰਤ ਲਈ ਮੋਹਤਾਜ ਹੋ ਗਏ। ਇੰਨਾਂ ਪਰਿਵਾਰਾਂ ਦੇ ਪੱਲੇ ਭਾਰਤ ਸਟੇਟ ਅਤੇ ਪੁਲਿਸ ਮਹਿਕਮੇ ਨੇ ਥਾਣੇ ਕਚਹਿਰੀਆਂ ਦੇ ਤਸ਼ਦੱਦ, ਤਸੀਹੇ ਅਤੇ ਖ਼ਰਚੇ ਪਾ ਕੇ ਆਪ ਅਫਸਰਸ਼ਾਹੀ ਦੀਆਂ ਤਰੱਕੀ ਦੀਆਂ ਕੁਰਸੀਆਂ ਦਾ ਨਿੱਘ ਮਾਨਿਆ। ਪਰ ਇੰਨਾਂ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦਾ ਸਾਥ ਦਿੱਤਾ ਜਲਾਵਤਨੀ ਯੋਧਿਆ ਨੇ, ਉਨਾਂ ਇੰਨਾਂ ਪਰਿਵਾਰਾਂ ਦੀ ਬਾਂਹ ਫੜੀ। ਸ਼ਹੀਦ ਸਿੰਘਾਂ ਦੇ ਬੱਚਿਆਂ ਨੂੰ ਚੰਗੀ ਵਿੱਦਿਆ ਦੇਣ ਵਿੱਚ ਯੋਗਦਾਨ ਪਾਇਆ, ਉਨਾਂ ਦੇ ਪਰਿਵਾਰਾਂ ਦੇ ਘਰ ਤੱਕ ਰਾਸ਼ਨ ਪਹੁੰਚਦਾ ਕੀਤਾ, ਉਨਾਂ ਦੇ ਮਾਪਿਆ ਦੀ ਦਵਾਈ ਦਾਰੂ ਦਾ ਇੰਤਜ਼ਾਮ ਕੀਤਾ, ਉਨਾਂ ਦੇ ਧੀਆਂ ਪੁੱਤਾਂ ਦੇ ਵਿਆਹ ਤੱਕ ਦੇ ਖ਼ਰਚੇ ਵਿੱਚ ਸਹਿਯੋਗ ਕੀਤਾ। ਇੰਨਾਂ ਸਭ ਜਲਾਵਤਨੀ ਯੋਧਿਆਂ ਨੇ ਇਹ ਧਾਰ ਲਿਆ ਕਿ ਜਿਹੜੇ ਸਿੰਘ ਕੌਮ ਲਈ ਸ਼ਹੀਦ ਹੋ ਗਏ ਉਨਾਂ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ ਵੀ ਹੈ ਤੇ ਸਾਡੀ ਜ਼ਿੰਮੇਵਾਰੀ ਵੀ ਹੈ। ਇੰਨਾਂ ਯੋਧਿਆਂ ਦੀ ਇਸ ਸੋਚ ਅੱਗੇ ਸਾਡਾ ਸਿਰ ਇੰਜ ਨਿਉ ਜਾਂਦਾ ਹੈ ਕਿ ਸਾਡੀ ਕਲਮ ਕੋਲ ਸ਼ਬਦ ਹੀ ਮੁੱਕ ਜਾਂਦੇ ਹਨ। ਜਿੱਥੇ ਸਰਕਾਰਾਂ ਤੇ ਪੁਲਿਸ ਮਹਿਕਮਾ ਚਾਹੁੰਦਾ ਹੈ ਕਿ ਸੰਘਰਸ਼ੀ ਪਰਿਵਾਰ ਇੱਕ ਵਿਚਾਰਗੀ ਭਰਿਆ ਜੀਵਨ ਬਤੀਤ ਕਰਨ, ਉੱਥੇ ਇਹ ਜਲਾਵਤਨੀ ਯੋਧੇ ਪ੍ਰਦੇਸਾਂ ਵਿੱਚ ਆਪਣੀ ਦੱਸਾਂ ਨੂਹਾਂ ਦੀ ਕਮਾਈ ਕਰਕੇ ਆਪਣੀ ਕਮਾਈ ਦਾ ਦਸਵੰਧ ਇੰਨਾਂ ਸੰਘਰਸ਼ੀ ਪਰਿਵਾਰਾਂ ਨੂੰ ਮਾਨ ਨਾਲ ਸਿਰ ਚੁੱਕ ਕੇ ਜੀਵਨ ਬਤੀਤ ਕਰਨ ਲਈ ਮਦਦ ਕਰਦੇ ਹਨ। ਇਸ ਕਾਰਜ ਲਈ ਇਹ ਜਲਾਵਤਨੀ ਯੋਧੇ ਅਲੱਗ-ਅਲੱਗ ਟਰੱਸਟ ਰਾਹੀਂ ਕਾਫੀ ਵੱਡੀ ਰਾਸ਼ੀ ਇੰਨਾਂ ਪਰਿਵਾਰਾਂ ਲਈ ਭੇਜਦੇ ਹਨ। ਭਾਰਤ ਸਟੇਟ ਅਤੇ ਪੁਲਿਸ ਮਹਿਕਮੇ ਦੇ ਇੰਨਾਂ ਤਸ਼ਦੱਦਾਂ ਦੇ ਖੁਲਾਸੇ ਹੁਣ ਅਲੱਗ-ਅਲੱਗ ਅਦਾਲਤਾਂ ਵਿੱਚ ਸਾਬਿਤ ਵੀ ਹੋ ਚੁੱਕੇ ਹਨ, ਕਈ ਮੁਲਾਜ਼ਮਾਂ ਅਤੇ ਸਿਆਸਤਦਾਨਾਂ ਨੂੰ ਸਜ਼ਾਵਾਂ ਵੀ ਹੋ ਚੁੱਕੀਆਂ ਹਨ ਅਤੇ ਕਈਆਂ ਦੇ ਨਾਮ ਉਜਾਗਰ ਵੀ ਹੋ ਚੁੱਕੇ ਹਨ। ਕਈ ਚੈਨਲਾਂ ਉੱਪਰ ਪਿੰਕੀ ਕੈਟ ਵਰਗੇ ਪੁਲਿਸ ਕਰਮਚਾਰੀਆਂ ਨੇ ਖੁਦ ਇੰਟਰਵਿਉ ਵਿੱਚ ਦੱਸਿਆ ਹੈ ਕਿ ਕਿਸ ਤਰਾਂ ਕਿਹੜਾ-ਕਿਹੜਾ ਪੁਲਿਸ ਮੁਲਾਜ਼ਮ ਖਾੜਕੂ ਸਿੰਘਾਂ ਨੂੰ ਅਤੇ ਉਨਾਂ ਦੇ ਪਰਿਵਾਰਾਂ ਨੂੰ ਤਸੀਹੇ ਦਿੰਦੇ ਸਨ ਅਤੇ ਕਿਸ ਤਰਾਂ ਉਨਾਂ ਨੂੰ ਸ਼ਹੀਦ ਕਰਦੇ ਸਨ। ਕਿਸ ਤਰਾਂ ਉਨਾਂ ਦੇ ਘਰਾਂ ਦੀਆਂ ਔਰਤਾਂ ਨੂੰ ਜ਼ਲੀਲ ਕਰਦੇ ਸਨ। ਇਹ ਸਭ ਨੂੰ on record ਹੈ ਅਤੇ ਭਾਰਤ ਸਟੇਟ ਅਤੇ ਪੁਲਿਸ ਮਹਿਕਮਾ ਇਸ ਸਭ ਤੋਂ ਮੁਨਕਰ ਨਹੀਂ ਹੋ ਸਕਦਾ। ਹੁਣ ਭਾਰਤ ਸਟੇਟ ਅਤੇ ਪੁਲਿਸ ਮਹਿਕਮੇ ਨੂੰ ਇੰਨਾਂ ਸੰਘਰਸ਼ੀ ਪਰਿਵਾਰਾਂ ਉੱਪਰ ਸਤਿਕਾਰ  ਸਹਿਤ ਲਿਖੀਆਂ ਜਾ ਰਹੀਆਂ ਕਿਤਾਬਾਂ ਉੱਤੇ ਵੀ ਇਤਰਾਜ਼ ਹੋ ਰਿਹਾ ਹੈ ਅਤੇ ਇੰਨਾਂ ਪਰਿਵਾਰਾਂ ਦੀਆਂ ਔਰਤਾਂ ਨੂੰ ਵੱਖ-ਵੱਖ ਥਾਣਿਆਂ ਵਿੱਚ ਬੁਲਾ ਕੇ ਡਰਾਇਆ ਧਮਕਾਇਆ ਜਾ ਰਿਹਾ ਹੈ ਕਿ ਤੁਸੀਂ ਇੰਨਾਂ ਜਲਾਵਤਨੀ ਯੋਧਿਆਂ ਨਾਲ ਗੱਲ ਬਾਤ ਨਾ ਕਰੋ, ਇੰਨਾਂ ਕੋਲੋ ਮਾਇਆ ਦੀ ਸਹਾਇਤਾ ਨਾ ਲਓ। ਇੱਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਆਪ ਖੁਦ ਸਰਕਾਰੀ ਨੌਕਰੀਆਂ ਦਾ ਨਿੱਘ ਮਾਨ ਕੇ, ਆਪਣੇ ਬੱਚਿਆਂ ਨੂੰ ਮਹਿੰਗੇ ਸਕੂਲਾਂ ਵਿੱਚ ਪੜਾ ਕੇ, ਆਪਣੇ ਪਰਿਵਾਰਾਂ ਨੂੰ ਐਸ਼ੋ ਅਰਾਮ ਦੀ ਜ਼ਿੰਦਗੀ ਦੇ ਕੇ ਕੋਈ ਕਿਸ ਤਰਾਂ ਇੰਨਾਂ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਧਮਕਾ ਸਕਦਾ ਹੈ ਕਿ ਤੁਸੀਂ ਜਲਾਵਤਨੀ ਯੋਧਿਆ ਤੋਂ ਕਿਸੇ ਤਰਾਂ ਦੀ ਮਾਲੀ ਸਹਾਇਤਾ ਨਾ ਲਓ। ਕੀ ਭਾਰਤੀ ਸਟੇਟ ਜਾਂ ਪੁਲਿਸ ਮਹਿਕਮਾ ਇੰਨਾਂ ਸ਼ਹੀਦ ਸਿੰਘਾਂ ਦੇ ਬੱਚਿਆਂ ਦੀਆਂ ਫ਼ੀਸਾਂ ਦੇਣਗੇ? ਕੀ ਇੰਨਾਂ ਨੂੰ ਹਰ ਮਹੀਨੇ ਕੱਪੜਾ ਜਾਂ ਰਾਸ਼ਨ ਦੇਣਗੇ? ਕੀ ਇੰਨਾਂ ਦੇ ਬਜ਼ੁਰਗਾਂ ਦੀ ਦਵਾਈ ਜਾਂ ਇਲਾਜ ਕਰਾਉਣਗੇ? ਕੀ ਇੰਨਾਂ ਸ਼ਹੀਦ ਸਿੰਘਾਂ ਦੇ ਬੱਚਿਆਂ ਦੇ ਵਿਆਹ ਕਰਣਗੇ? ਭਾਰਤੀ ਸਟੇਟ ਅਤੇ ਪੁਲਿਸ ਮੁਲਾਜ਼ਮਾਂ ਨੇ ਤਾਂ ਸਿੰਘਾਂ ਨੂੰ ਸ਼ਹੀਦ ਕਰਕੇ ਉਨਾਂ ਦੇ ਪਰਿਵਾਰਾਂ ਨੂੰ ਯਤੀਮ ਬਣਾ ਦਿੱਤਾ। ਇੰਨਾਂ ਪਰਿਵਾਰਾਂ ਦੀ ਸਾਰ ਇੰਨਾਂ ਜਲਾਵਤਨੀ ਯੋਧਿਆਂ ਨੇ ਹੀ ਲਈ। ਇਹ ਜਲਾਵਤਨੀ ਯੋਧੇ ਕਿਸੇ ਤਰਾਂ ਦਾ ਹਥਿਆਰ ਨਹੀਂ ਚੁੱਕ ਰਹੇ ਪਰ ਫਿਰ ਵੀ ਭਾਰਤੀ ਸਟੇਟ ਅਤੇ ਪੁਲਿਸ ਮਹਿਕਮੇ ਨੂੰ ਰੜਕਦੇ ਹਨ ਕਿਉਂਕਿ ਇਹ ਕਲਮ ਰਾਹੀਂ ਇੰਨਾਂ ਪਰਿਵਾਰਾਂ ਦੀ ਕਹਾਣੀ ਬਿਆਨ ਕਰ ਰਹੇ ਹਨ ਅਤੇ ਮਾਇਆ ਨਾਲ ਇੰਨਾਂ ਦੀਆ ਜ਼ਰੂਰਤਾਂ ਪੂਰੀਆਂ ਕਰ ਰਹੇ ਹਨ। ਜਦਕਿ ਭਾਰਤੀ ਸਟੇਟ ਅਤੇ ਪੁਲਿਸ ਮਹਿਕਮਾ ਤਾਂ ਇੰਨਾਂ ਪਰਿਵਾਰਾਂ ਨੂੰ ਤਾਂ ਸਿਰਫ ਤਰਸਯੋਗ ਹਾਲਤ ਵਿੱਚ ਦੇਖਣਾ ਚਾਹੁੰਦੇ ਸਨ। ਸਮਝ ਨਹੀਂ ਲੱਗਦੀ ਕਿ ਕਿਹੜੀ ਸੋਚ ਨੂੰ ਤੁਰ ਪਏ ਹਨ। ਕਿਹੜ-ਕਿਹੜੇ ਰਾਹ ਲੱਭਦੇ ਹਨ ਡਰਾਉਣ ਧਮਕਾਉਣ ਲਈ, ਬਹਾਨੇ ਲੱਭਦੇ ਹਨ ਪਰਚੇ ਦਰਜ ਕਰਣ ਲਈ, ਮੌਕਾ ਭਾਲਦੇ ਹਨ ਸ਼ਹੀਦ ਕਰਣ ਲਈ। ਸੋਸ਼ਲ ਮੀਡੀਆ ਦੇ ਇਸ ਜ਼ਮਾਨੇ ਵਿੱਚ ਜਦੋਂ ਸਾਰੇ ਦੇਸ਼ ਤਰੱਕੀ ਦੀਆਂ ਨਵੀਆਂ ਉਡਾਰੀਆਂ ਭਰ ਰਹੇ ਹਨ, ਭਾਰਤ ਸਟੇਟ ਅਤੇ ਪੁਲਿਸ ਮਹਿਕਮਾ ਸੰਘਰਸ਼ੀਆਂ ਦੇ ਪਰਿਵਾਰਾਂ ਨੂੰ ਹੀ ਬਾਰ-ਬਾਰ ਥਾਣੇ ਵਿੱਚ ਬੁਲਾ ਕੇ, ਡਰਾ ਧਮਕਾ ਕੇ ਜਾਂ ਉਨਾਂ ਨੂੰ ਅੱਤਵਾਦੀ ਘੋਸ਼ਿਤ ਕਰਕੇ ਆਪਣੀ achievement ਸਮਝ ਰਹੇ ਹਨ। ਅਸਲ ਵਿੱਚ ਦੇਸ਼ ਪੰਜਾਬ ਦੇ ਸੁਧਾਰ ਲਈ ਬਹੁਤ ਕਾਰਜ ਹਨ ਕਰਣ ਲਈ, ਜੇਕਰ ਉਨਾਂ ਵੱਲ ਧਿਆਨ ਕਰ ਲਿਆ ਜਾਵੇ ਤਾਂ ਦੇਸ਼ ਪੰਜਾਬ ਇੱਕ ਖੁਸ਼ਹਾਲ ਦੇਸ਼ ਬਣ ਸਕਦਾ ਹੈ। ਜਿਸ ਦੇ ਨਾਗਰਿਕ ਪੁਲਿਸ ਮਹਿਕਮੇ ਨੂੰ ਆਪਣੇ ਹੱਤਿਆਰੇ ਨਾ ਸਮਝ ਕੇ ਆਪਣੇ ਹਮਦਰਦੀ ਸਮਝਣ। ਅਸੀਂ ਪੁਲਿਸ ਮਹਿਕਮੇ ਦੇ ਹਰ ਅਫਸਰ ਨੂੰ ਇੱਥੇ ਸ਼ੱਕ ਦੀ ਨਜ਼ਰ ਨਾਲ ਨਹੀਂ ਦੇਖ ਸਕਦੇ। ਮੈਂ ਖੁਦ ਕਈ ਅਫਸਰਾਂ ਨੂੰ ਇਸ ਕਿਤਾਬ ਸਬੰਧੀ ਮਿਲੀ ਹਾਂ ਬਹੁਤ ਹੀ ਸਲੀਕੇ ਅਤੇ ਤਰੀਕੇ ਨਾਲ ਉਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ। ਪਰ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੇ ਮੈਨੂੰ ਦੱਸਿਆ ਕਿ ਪੁਲਿਸ ਮਹਿਕਮੇ ਦੇ ਕਈ ਅਫਸਰਾਂ ਨੇ ਉਨਾਂ ਨਾਲ ਮਾੜੀ ਬੋਲਬਾਣੀ ਵਰਤੀ ਅਤੇ ਉਨਾਂ ਨੂੰ ਡਰਾਇਆ ਧਮਕਾਇਆ ਵੀ ਅਤੇ ਅੱਗੇ ਤੋਂ ਜਲਾਵਤਨੀ ਯੋਧਿਆ ਨਾਲ ਗੱਲਬਾਤ ਕਰਨ ਤੋਂ ਵੀ ਵਰਜਿਆ ਅਤੇ ਕਿਸੇ ਤਰਾਂ ਦੀ ਮਾਲੀ ਸਹਾਇਤਾ ਲੈਣ ਤੋਂ ਵੀ ਮਨਾ ਕੀਤਾ। ਇਸ ਗੱਲ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਨੀ ਬਣਦੀ ਹੈ। ਜਲਾਵਤਨੀ ਯੋਧੇ ਜਦੋਂ ਇੰਨਾਂ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਮਾਲੀ ਸਹਾਇਤਾ ਕਰਣ ਜਾਂ ਇੰਨਾਂ ਨਾਲ ਗੱਲਬਾਤ ਕਰਨ ਤਾਂ ਉਨਾਂ ਨੂੰ ਭਾਰਤ ਸਟੇਟ ਅਤੇ ਪੁਲਿਸ ਮਹਿਕਮਾ ਘਾਤਕ ਸਾਬਿਤ ਕਰਨ ਤੇ ਲੱਗ ਜਾਂਦੇ ਹਨ। ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਦੀਆਂ ਕਿਤਾਬਾਂ “ਸੰਘਰਸ਼ ਦਾ ਦੌਰ” ਅਤੇ “ਸਿੱਦਕੀ ਤੇ ਸੰਘਰਸ਼ੀ” ਨੇ ਖਲਬਲੀ ਤਾਂ ਮਚਾ ਦਿੱਤੀ ਹੈ ਪਰ ਇਸ ਨਾਲ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨਾਲ ਅੱਜ ਵੀ ਭਾਰਤ ਸਟੇਟ ਅਤੇ ਪੁਲਿਸ ਮਹਿਕਮਾ ਜੋ ਵਤੀਰਾ ਵਰਤ ਰਿਹਾ ਹੈ ਉਸਨੂੰ international level ਤੱਕ ਉਜਾਗਰ ਕਰਕੇ ਰੱਖ ਦਿੱਤਾ ਹੈ। ਬੇਸ਼ੱਕ ਇੰਨਾਂ ਕਿਤਾਬਾਂ ਵਿੱਚ ਭਾਰਤ ਦੇਸ਼ ਵਿਰੋਧੀ ਕੁਝ ਵੀ ਨਹੀਂ ਲਿਖਿਆ ਗਿਆ ਪਰ ਸ਼ਹੀਦ ਸਿੰਘਾਂ ਦਾ ਸਤਿਕਾਰ ਅਤੇ ਉਨਾਂ ਪਰਿਵਾਰਾਂ ਲਈ ਜੋ ਪਿਆਰ ਜਲਾਵਤਨੀ ਯੋਧਿਆਂ ਦੇ ਦਿਲਾਂ ਵਿੱਚ ਹੈ ਉਸ ਨਾਲ ਭਾਰਤੀ ਸਟੇਟ ਅਤੇ ਪੁਲਿਸ ਮਹਿਕਮੇ ਲਈ ਇਹ ਦੋਨੋ ਕਿਤਾਬਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇੱਕ ਲੇਖਕ ਹੋਣ ਦੇ ਨਾਤੇ ਇੰਨਾਂ ਪਰਿਵਾਰਾਂ ਦੀ ਤਕਲੀਫ਼ ਨੂੰ ਕਲਮਬੱਧ ਕਰਨਾ ਮੈਂ ਆਪਣਾ ਫਰਜ਼ ਸਮਝਿਆ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਦੀ ਜਨਰਲ ਸਕੱਤਰ ਪੰਜਾਬ ਹੋਣ ਦੇ ਨਾਤੇ ਇੰਨਾਂ ਪਰਿਵਾਰਾਂ ਉੱਤੇ ਹੋ ਰਹੇ ਅੱਜ ਦੇ ਸਮੇਂ ਵਿੱਚ ਤਸ਼ਦੱਦਾਂ ਖ਼ਿਲਾਫ਼ ਵੀ ਅਵਾਜ ਬੁਲੰਦ ਕਰਣ ਦਾ ਫੈਂਸਲਾ ਕੀਤਾ ਹੈ। ਸਾਡੇ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਹਰ ਸੰਘਰਸ਼ੀ ਦੇ ਪਰਿਵਾਰ ਦਾ ਦਿਲੋਂ ਸਤਿਕਾਰ ਕਰਦੇ ਹਨ ਅਤੇ ਹਮੇਸ਼ਾਂ ਸਾਨੂੰ ਪ੍ਰੇਰਿਤ ਕਰਦੇ ਹਨ ਕਿ ਜਿੰਨਾਂ ਪੰਥ ਅਤੇ ਪੰਜਾਬ ਲਈ ਆਪਾ ਵਾਰ ਦਿੱਤਾ ਹੈ ਉਨਾਂ ਦੇ ਪਰਿਵਾਰਾਂ ਨਾਲ ਚੱਟਾਨ ਵਾਂਗ ਡੱਟੇ ਰਹਿਣਾ ਹੈ। ਸ਼ਹੀਦ ਸਿੰਘਾਂ ਦੇ ਪਰਿਵਾਰ ਸਾਡੀ ਕੌਮ ਦਾ ਉਹ ਸਰਮਾਇਆ ਹਨ ਜਿੰਨਾਂ ਨੂੰ ਅਸੀਂ ਹਮੇਸ਼ਾਂ ਸਤਿਕਾਰ ਦਿੰਦੇ ਰਹਾਂਗੇ।
ਰਸ਼ਪਿੰਦਰ ਕੌਰ ਗਿੱਲ ਲੇਖਕ, ਸੰਪਾਦਕ, ਸਿਆਸਤਦਾਨ ਪ੍ਰਧਾਨ ਪੀਂਘਾਂ ਸੋਚ ਦੀਆਂ ਮੰਚ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਭੁੰਗ ਨਾਲ ਭਰਿਆਂ ਓਵਰਲੋਡ ਟਰੈਕਟਰ ਟਰਾਲੀ ਸਤੁੰਨਲ ਵਿਗੜਨ ਨਾਲ ਬੇਕਾਬੂ ਹੋ ਕੇ ਨੈਸ਼ਨਲ ਹਾਈਵੇ ਤੇ ਪਲਟਿਆਂ
Next articleਸੰਵੇਦਨਸ਼ੀਲ ਸ਼ਾਇਰੀ ਦਾ ਬਿਰਤਾਂਤ ਹੈ – ਮਾਰੂਥਲ ਦਾ ਸਫ਼ਰ”