HOME ਭੁੰਗ ਨਾਲ ਭਰਿਆਂ ਓਵਰਲੋਡ ਟਰੈਕਟਰ ਟਰਾਲੀ ਸਤੁੰਨਲ ਵਿਗੜਨ ਨਾਲ ਬੇਕਾਬੂ ਹੋ ਕੇ...

ਭੁੰਗ ਨਾਲ ਭਰਿਆਂ ਓਵਰਲੋਡ ਟਰੈਕਟਰ ਟਰਾਲੀ ਸਤੁੰਨਲ ਵਿਗੜਨ ਨਾਲ ਬੇਕਾਬੂ ਹੋ ਕੇ ਨੈਸ਼ਨਲ ਹਾਈਵੇ ਤੇ ਪਲਟਿਆਂ

2

ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ, ਆਖਰ ਇਹਨਾਂ ਓਵਰਲੋਡ ਟਰੈਕਟਰ ਟਰਾਲੀਆਂ ਤੇ ਕਦੋਂ ਨੁਕੇਲ ਕੱਸੀ ਜਾਵੇਗੀ

ਨਵਾਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਕਮਾਲਪੁਰ ਦੇ ਕੱਟ ਕੋਲ ਭੁੰਗ ਨਾਲ ਭਰੀ ਟਰੈਕਟਰ ਟਰਾਲੀ ਪਲਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਭੁੰਗ ਨਾ ਭਰਿਆ ਓਵਰਲੋਡ ਟਰੈਕਟਰ ਟਰਾਲੀ ਬਲਾਚੌਰ ਸਾਈਡ ਤੋਂ ਬਣਾ ਨੂੰ ਪ੍ਰਾਈਵੇਟ ਫੈਕਟਰੀ ਬਨਾਂ ਵਿਖੇ ਭੁੰਗ ਲੈ ਕੇ ਜਾ ਰਿਹਾ ਸੀ ਜਦੋਂ ਇਹ ਭੁੰਗ ਨਾਲ ਭਰਿਆ ਟਰੈਕਟਰ ਟਰਾਲੀ ਕਮਾਲਪੁਰ ਕੱਟ ਦੇ ਕੋਲ ਪਹੁੰਚਿਆ ਤਾਂ ਅਚਾਨਕ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਜਿਸ ਨਾਲ ਟਰੈਕਟਰ ਬੇਕਾਬੂ ਹੋ ਕੇ ਪਲਟ ਗਿਆ ਸੜਕ ਦੇ ਗੱਬੇ ਪਲਟ ਗਿਆ ਜਿਸ ਨਾਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਜਿਸਦੇ ਚੱਲਦੇ ਆਵਾਜਾਈ ਵੰਨ ਵੇ ਵੰਨ ਕਰਨੀ ਪਈ | ਪਰ ਸੋਚਣ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਓਵਰਲੋਡ ਟਰੈਕਟਰ ਟਰਾਲੀਆਂ ਹਰ ਰੋਜ਼ ਸੜਕ ਦੇ ਕਿਨਾਰੇ ਜਾਂ ਸੜਕ ਦੇ ਗੱਬੇ ਪਲਟੀਆਂ ਰਹਿੰਦੀਆਂ ਤੇ ਜਿਸ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਹਨਾਂ ਓਵਰਲੋਡ ਟਰਾਲੀਆਂ ਨੂੰ ਆਖਰ ਨੱਥ ਕੋਣ ਪਾਵੇਗਾ ਪਰ ਸਿਆਣਿਆ ਦੀ ਕਹਾਵਤ ਇੱਥੇ ਪੂਰੀ ਤਰ੍ਹਾਂ ਨਾਲ ਢੁਕਵੀਂ ਹੈ ਕਿ ਦੀਵੇ ਥੱਲੇ ਹਮੇਸ਼ਾ ਹੀ ਹਨੇਰਾ ਹੀ ਹੁੰਦਾ ਹੈ ਪਰ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਇਹਨਾਂ ਓਵਰਲੋਡ ਟਰੈਕਟਰ ਟਰਾਲੀਆਂ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਹਰ ਰੋਜ਼ ਇਹ ਭੁੰਗ ਨਾਲ ਭਰੇ ਓਵਰਲੋਡ ਟਰੈਕਟਰ ਟਰਾਲੀਆਂ ਆਵਾਜਾਈ ਨੂੰ ਵੀ ਪ੍ਰਭਾਵਿਤ ਕਰਦੇ ਹਨ ਪਰ ਵੱਡੇ ਵੱਡੇ ਹਾਦਸਿਆਂ ਨੂੰ ਵੀ ਸੱਦੇ ਦਿੰਦੇ ਹਨ |* ਬਾਕਸ* ਵਰਨਣਯੋਗ ਇਹ ਹੈ ਕਿ ਜਦੋਂ ਇਹ ਟਰਾਲੀ ਟਰੈਕਟਰ ਹਾਦਸਾਗ੍ਰਸਤ ਹੁੰਦੇ ਹਨ ਤਾਂ ਸਭ ਤੋਂ ਵੱਡੀ ਮੁਸ਼ਕਿਲ ਇਹ ਹੁੰਦੀ ਹੈ ਟ੍ਰੈਫਿਕ ਨੂੰ ਵੰਨ ਵੇ ਵੰਨ ਕਰਦੇ ਹਨ ਤਾਂ ਵੱਡੇ ਹਾਦਸੇ ਹੋਣ ਦਾ ਡਰ ਬਣਿਆਂ ਰਹਿੰਦਾ ਹੈ ਕਿਉਂਕਿ ਜੋ ਵਾਹਨ ਦੂਸਰੇ ਪਾਸੇ ਤੋਂ ਆਉਦੇ ਹਨ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਇਹ ਵਾਹਨ ਕਿੱਧਰੋ ਆ ਗਿਆ ਅਤੇ ਉਹ ਘਬਰਾ ਜਾਂਦੇ ਹਨ ਜਿਸ ਨਾਲ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ ਲੋਕਾਂ ਦੀ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਤੇ ਓਵਲੋਡਿਡ ਟਰੈਕਟਰ ਟਰਾਲੀਆ ਵਾਲਿਆ ਤੇ ਨੁਕੇਲ ਕੱਸੀ ਜਾਵੇ ਤਾਂ ਜੋ ਆਏ ਦਿਨ ਨੈਸ਼ਨਲ ਹਾਈਵੇ ਤੇ ਰਹੇ ਹਾਦਸਿਆਂ ਨੂੰ ਰੋਕਿਆ ਜਾਵੇ ਤੇ ਕੀਮਤੀ ਜਾਨਾਂ ਬਚਾਈਆ ਜਾ ਸਕਦੀਆ ਹਨ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਗੋਬਿੰਦਪੁਰ ਸਕੂਲ ‘ਚ ਸਿਖਿਆ ਨੂੰ ਸਮਰਪਿਤ ਕੀਤਾ ਗਿਆ ਪ੍ਰੇਰਕ ਉਪਰਾਲਾ
Next articleਸਿੱਦਕੀ ਤੇ ਸੰਘਰਸ਼ੀ ਕਿਤਾਬ ਭਾਰਤ ਸਟੇਟ ਅਤੇ ਪੁਲਿਸ ਮਹਿਕਮੇ ਲਈ ਬਣੀ ਚਰਚਾ ਦਾ ਵਿਸ਼ਾ