ਐਸ ਆਈ ਸੁਰਿੰਦਰ ਸਿੰਘ ਨੇ ਸੰਭਾਲ਼ਿਆ ਥਾਣਾ ਪੋਜੇਵਾਲ ਦਾ ਚਾਰਜ

ਐਸ ਆਈ ਸੁਰਿੰਦਰ ਸਿੰਘ

ਸੜੋਆ (ਸਮਾਜ ਵੀਕਲੀ)(ਸਤਨਾਮ ਸਿੰਘ ਸਹੂੰਗੜਾ)
ਸਬ ਡਵੀਜ਼ਨ ਬਲਾਚੋਰ ਦੇ ਥਾਣਾ ਪੋਜੇਵਾਲ ਦੇ ਥਾਣਾ ਮੁਖੀ ਐਸ ਆਈ ਸੁਖਵਿੰਦਰਪਾਲ ਸਿੰਘ ਦਾ ਤਾਬਦਲਾ ਹੋ ਜਾਣ ਤੇ ਬਾਅਦ ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਪਿਛਲੇ ਦਿਨੀ ਹੋਏ ਥਾਣਾ ਮੁਖੀਆਂ ਦੇ ਤਬਾਦਲੇ ਤੋ ਬਾਅਦ ਪੁਲਿਸ ਲਾਇਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਬਦਲ ਕਿ ਆਏ ਐਸ ਆਈ ਸੁਰਿੰਦਰ ਸਿੰਘ ਨੇ ਥਾਣਾ ਪੋਜੇਵਾਲ ਦਾ ਚਾਰਜ ਸੰਭਾਲ ਲਿਆ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਐਸ ਆਈ ਸੁਰਿੰਦਰ ਸਿੰਘ ਨੇ ਹਲਕਾ ਪੋਜੇਵਾਲ ਦੇ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਐਸ ਐਸ ਪੀ ਡਾਕਟਰ ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾ ਦੇ ਮੁਤਾਬਕ ਹਲਕੇ ਦੇ ਅੰਦਰ ਅਮਨ ਕਾਨੂੰਨ ਤੇ ਲਾਅ ਐਡ ਆਡਰ ਨੂੰ ਕਾਇਮ ਰੱਖਣ ਦੇ ਲਈ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਪੁਲਿਸ ਪਬਲਿਕ ਦੇ ਸਹਿਯੋਗ ਦੇ ਨਾਲ ਹੀ ਸ਼ਰਾਰਤੀ ਅਨਸਰਾਂ ਤੇ ਕਾਬੂ ਪਾ ਸਕਦੀ ਹੈ। ਐਸ ਆਈ ਸੁਰਿੰਦਰ ਸਿੰਘ ਨੇ ਹਲਕੇ ਦੇ ਲੋਕਾਂ ਨੂੰ ਕਿਹਾ ਕਿ ਅਗਰ ਪਿੰਡਾਂ ਦੇ ਅੰਦਰ ਕੋਈ ਅਣਪਛਾਤਾ ਵਿਅਕਤੀ ਰਾਤ ਜਾ ਦਿਨ ਦੇ ਸਮੇਂ ਘੁੰਮਦਾ ਹੈ, ਤਾਂ ਉਸ ਦੀ ਇਤਲਾਹ ਤੁਰੰਤ ਪੁਲਿਸ ਥਾਣੇ ਵਿੱਚ ਦਿੱਤੀ ਜਾਵੇ। ਉਹਨਾਂ ਨੇ ਕਿਹਾ ਕਿ ਹਲਕੇ ਦੇ ਅੰਦਰ ਨਸ਼ੇ ਦੇ ਕਾਰੋਬਾਰ ਨੂੰ ਨੱਥ ਪਾਉਣ ਦੇ ਲਈ ਪੁਲਿਸ ਆਮ ਜਨਤਾ ਦੇ ਸਹਿਯੋਗ ਨਾਲ ਹੀ ਉਹਨਾਂ ਤੱਕ ਪਹੁੰਚ ਸਕਦੀ ਹੈ। ਉਹਨਾਂ ਨੇ ਕਿਹਾ ਪਿੰਡਾ ਦੇ ਵਿੱਚ ਨਸ਼ਾ ਵੇਚਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀ ਜਾਵੇਗਾ, ਤੇ ਨਸ਼ਾ ਵੇਚਣ ਵਾਲੇ ਵਿਅਕਤੀ ਬਾਬਤ ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ। ਥਾਣਾ ਮੁਖੀ ਨੇ ਕਿਹਾ ਕਿ ਅਗਰ ਹਲਕੇ ਦੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ, ਤਾਂ ਉਹ ਬੇਝਿਜਕ ਕਿਸੇ ਵੀ ਸਮੇਂ ਥਾਣੇ ਆ ਕੇ ਮਿਲ ਸਕਦਾ ਹੈ। ਉਹਨਾਂ ਕਿਹਾ ਕਿ ਪਿੰਡਾਂ ਦੇ ਅੰਦਰ ਹੋਰ ਰਾਜਾਂ ਤੋਂ ਆ ਕੇ ਰਹਿ ਰਹੇ ਵਿਅਕਤੀਆਂ ਦੇ ਸ਼ਨਾਖ਼ਤੀ ਪਰੂਫ ਵੀ ਥਾਣੇ ਜਮ੍ਹਾ ਕਰਵਾਇਆ ਜਾਵੇ, ਜਿਸ ਵਾਰੇ ਪੁਲਿਸ ਨੂੰ ਜਾਣਕਾਰੀ ਦੇਣਾ ਜਰੂਰੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਰਿਵਾਰਿਕ ਸਮੱਸਿਆਵਾਂ ਵੱਲ ਝਾਕਦਾ ਨਾਵਲ ‘ਡੁੱਲ੍ਹੇ ਬੇਰ’
Next articleਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਬਲਾਕ ਦਫ਼ਤਰ ਦਾ ਨਿਰੀਖਣ ਕੀਤਾ