ਰਾਏਕੋਟ.,ਹਠੂਰ ਮਈ (ਸਮਾਜ ਵੀਕਲੀ) (ਗੁਰਭਿੰਦਰ ਗੁਰੀ) ਪੁਲਿਸ ਥਾਣਾ ਹਠੂਰ ਦੇ ਐਸ ਐਚ ਓ ਗੁਰਸੇਵਕ ਸਿੰਘ ਦੀ ਅਗਵਾਈ ਹੇਠ ਪੁਲਿਸ ਥਾਣਾ ਹਠੂਰ ਦੇ ਐਸ ਐਚ ਓ ਕੁਲਦੀਪ ਕੁਮਾਰ ਅਤੇ ਪੁਲਿਸ ਥਾਣਾ ਹਠੂਰ ਦੇ ਇਸਪੈਕਟਰ ਜਗਜੀਤ ਸਿੰਘ ਨੂੰ ਪੁਲਿਸ ਥਾਣਾ ਹਠੂਰ ਦੇ ਸਟਾਫ ਵੱਲੋ ਵਿਦਾਇਗੀ ਪਾਰਟੀ ਦਿੱਤੀ ਗਈ।ਇਸ ਮੌਕੇ ਵੱਖ ਬੁਲਾਰਿਆ ਨੇ ਐਸ ਐਚ ਓ ਕੁਲਦੀਪ ਕੁਮਾਰ ਦੀ ਸੇਵਾ ਮੁਕਤੀ ਤੇ ਬੋਲਦਿਆ ਕਿਹਾ ਉਨ੍ਹਾ 18 ਨਵੰਬਰ 1988 ਨੂੰ ਜਿਲ੍ਹਾ ਫਿਰੋਜਪੁਰ ਦੇ ਪੁਲਿਸ ਥਾਣਾ ਮਮਦੋਟ ਤੋ ਕਾਸਟੇਬਲ ਦੀ ਡਿਊਟੀ ਸੁਰੂ ਕਰਕੇ ਜਿਲ੍ਹਾ ਫਿਰੋਜਪੁਰ, ਜਿਲ੍ਹਾ ਮੋਗਾ ਅਤੇ ਪੰਜਾਬ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਦੇ ਵੱਖ-ਵੱਖ ਥਾਣਿਆ ਵਿਚ ਇਮਾਨਦਾਰੀ ਅਤੇ ਵਫਾਦਾਰੀ ਨਾਲ ਸੇਵਾ ਨਿਭਾਈ,37 ਸਾਲ ਪੰਜਾਬ ਪੁਲਿਸ ਵਿਚ ਸੇਵਾ ਨਿਭਾਉਣ ਤੇ ਅੱਜ ਹਠੂਰ ਵਿਖੇ ਵਿਦਾਇਗੀ ਪਾਰਟੀ ਦਿੱਤੀ ਗਈ।ਇਸ ਤੋ ਇਲਾਵਾ ਇਸਪੈਕਟਰ ਜਗਜੀਤ ਸਿੰਘ ਦੀ ਸੇਵਾ ਮੁਕਤੀ ਤੇ ਬੋਲਦਿਆ ਕਿਹਾ ਕਿ ਜਗਜੀਤ ਸਿੰਘ ਨੇ 14 ਨਵੰਬਰ 1989 ਨੂੰ ਫਰੀਦਕੋਟ ਵਿਖੇ ਬਤੌਰ ਕਾਸਟੇਬਲ ਤੋ ਸੁਰੂ ਕਰਕੇ ਜਿਲ੍ਹਾ ਮੋਗਾ ਅਤੇ ਪੰਜਾਬ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਦੇ ਵੱਖ-ਵੱਖ ਥਾਣਿਆ ਵਿਚ ਇਮਾਨਦਾਰੀ ਅਤੇ ਵਫਾਦਾਰੀ ਨਾਲ ਸੇਵਾ ਨਿਭਾਈ।ਜਿਨ੍ਹਾ ਨੇ 36 ਸਾਲ ਛੇ ਮਹੀਨੇ ਪੰਜਾਬ ਪੁਲਿਸ ਵਿਚ ਤਨਦੇਹੀ ਨਾਲ ਸੇਵਾ ਨਿਭਾਈ।ਇਸ ਮੌਕੇ ਪੁਲਿਸ ਦੇ ਕਰਮਚਾਰੀਆ,ਇਲਾਕੇ ਦੀਆ ਗ੍ਰਾਮ ਪੰਚਾਇਤਾ ਅਤੇ ਨੌਜਵਾਨ ਕਲੱਬਾ ਵੱਲੋ ਐਸ ਐਚ ਓ ਕੁਲਦੀਪ ਕੁਮਾਰ ਅਤੇ ਇਸਪੈਕਟਰ ਜਗਜੀਤ ਸਿੰਘ ਨੂੰ ਵਿਦਾਇਗੀ ਪਾਰਟੀ ਮੌਕੇ ਵੱਖ-ਵੱਖ ਤਰ੍ਹਾ ਦੇ ਤੋਹਫੇ ਭੇਂਟ ਕੀਤੇ ਗਏ।ਇਸ ਮੌਕੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆ ਅਤੇ ਵੱਡੀ ਗਿਣਤੀ ਵਿਚ ਪਹੁੰਚੇ ਇਲਾਕਾ ਨਿਵਾਸੀਆ ਦਾ ਥਾਣਾ ਹਠੂਰ ਦੇ ਐਸ ਐਚ ਓ ਗੁਰਸੇਵਕ ਸਿੰਘ ਨੇ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਸਰਪੰਚ ਜਸਕਮਲਪ੍ਰੀਤ ਸਿੰਘ ਨਿੱਪਾ ਹਠੂਰ,ਸਰਪੰਚ ਸੋਹਣ ਸਿੰਘ ਚਕਰ,ਬਲਾਕ ਸੰਮਤੀ ਮੈਬਰ ਚਮਕੌਰ ਸਿੰਘ ਚਕਰ,ਜਿਲ੍ਹਾ ਸੈਕਟਰੀ ਗੁਰਦੀਪ ਸਿੰਘ ਭੁੱਲਰ ਚਕਰ,ਜਿਲ੍ਹਾ ਮੀਤ ਪ੍ਰਧਾਨ ਸੁਰਿੰਦਰ ਸਿੰਘ ਲੱਖਾ,ਸਰਪੰਚ ਗੁਰਬਖਸ ਸਿੰਘ ਖੋਖਰ ਰਸੂਲਪੁਰ,ਸਰਪੰਚ ਹਰਪ੍ਰੀਤ ਸਿੰਘ ਮਾਣੂੰਕੇ,ਸਰਪੰਚ ਗੁਰਮੇਲ ਸਿੰਘ,ਸਾਬਕਾ ਸਰਪੰਚ ਸੁਖਦੇਵ ਸਿੰਘ ਚਕਰ,ਸਾਬਕਾ ਸਰਪੰਚ ਹਰਬੰਸ ਸਿੰਘ ਢਿੱਲੋ, ਸਾਬਕਾ ਸਰਪੰਚ ਜੋਗਿੰਦਰ ਸਿੰਘ ਰਸੂਲਪੁਰ ਕੈਨੇਡਾ,ਸਾਬਕਾ ਸਰਪੰਚ ਗੁਰਸਿਮਰਨ ਸਿੰਘ ਗਿੱਲ,ਸਰਪੰਚ ਪਾਲੀ ਡੱਲਾ, ਸਰਪੰਚ ਚਮਕੌਰ ਸਿੰਘ ਬੁਰਜ ਕੁਲਾਰਾ, ਸਰਪੰਚ ਗੁਰਪ੍ਰੀਤ ਸਿੰਘ ਗੋਪੀ,ਪ੍ਰਧਾਨ ਨਿਰਮਲ ਸਿੰਘ ਡੱਲਾ,ਪੰਚ ਸੱਤੀ ਮਾਣੂੰਕੇ,ਬਲਜੀਤ ਸਿੰਘ ਝੱਲੀ,ਸੁਖਦੀਪ ਸਿੰਘ ਨੀਟੂ ਰਸੂਲਪੁਰ, ਐਸ ਐਚ ਓ ਸੁਰਜੀਤ ਸਿੰਘ,ਸਾਬਕਾ ਐਸ ਐਚ ਓ ਯਸਪਤ ਰਾਏ,ਐਸ ਆਈ ਮਨੋਹਰ ਲਾਲ,ਏ ਐਸ ਆਈ ਕੁਲਵੰਤ ਸਿੰਘ, ਏ ਐਸ ਆਈ ਸੁਲੱਖਣ ਸਿੰਘ,ਮੁੱਖ ਮੁਨਸੀ ਕੁਲਵੰਤ ਸਿੰਘ ਅਖਾੜਾ,ਹਰਪ੍ਰੀਤ ਸਿੰਘ,ਲਾਡੀ ਸਿੰਘ, ਏ ਐਸ ਆਈ ਰਛਪਾਲ ਸਿੰਘ,ਏ ਐਸ ਆਈ ਸੁਰਜੀਤ ਸਿੰਘ ਭਦੌੜ, ਏ ਐਸ ਆਈ ਰਾਜ ਧੀਮ ਸਿੰਘ ਭਦੌੜ,ਪ੍ਰਧਾਨ ਬੂਟਾ ਸਿੰਘ ਭੰਮੀਪੁਰਾ,ਡਾ:ਬੂਟਾ ਸਿੰਘ ਸਿੱਧੂ ਰਸੂਲਪੁਰ, ਨੰਬੜਦਾਰ ਮੇਹਰਦੀਪ ਸਿੰਘ ਹਠੂਰ,ਨੰਬੜਦਾਰ ਜਸਵੀਰ ਸਿੰਘ ਦੇਹੜਕਾ,ਨੰਬੜਦਾਰ ਗੋਪਾਲ ਸਿੰਘ ਭੰਮੀਪੁਰਾ, ਨੰਬੜਦਾਰ ਸਤਨਾਮ ਸਿੰਘ, ਪੰਚ ਅਮਨਦੀਪ ਸਿੰਘ ਅੰਮੂ,ਸਾਬਕਾ ਪੰਚ ਅਮਨਪ੍ਰੀਤ ਸਿੰਘ ਫਰਵਾਹਾ,ਪੰਚ ਰਣਜੋਧ ਸਿੰਘ ਜੋਧਾ,ਭਾਗ ਸਿੰਘ ਗੋਲੀ,ਪ੍ਰਧਾਨ ਅਮਰਜੀਤ ਸਿੰਘ,ਛਿੰਦਾ ਹਠੂਰ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



