HOME ਟੀ ਟੀ ਫ਼ਿਲਮ ਪ੍ਰੋਡਕਸ਼ਨ ਆਪਣੀ ਨਵੀ ਪੰਜਾਬੀ ਫੀਚਰ ਫ਼ਿਲਮ “ਅਸੀ ਕੁੜੀਆਂ ਪੰਜਾਬ...

ਟੀ ਟੀ ਫ਼ਿਲਮ ਪ੍ਰੋਡਕਸ਼ਨ ਆਪਣੀ ਨਵੀ ਪੰਜਾਬੀ ਫੀਚਰ ਫ਼ਿਲਮ “ਅਸੀ ਕੁੜੀਆਂ ਪੰਜਾਬ ਦੀਆਂ” ਦਾ ਮਹੂਰਤ ਕੀਤਾ ਗਿਆ :- ਡਾਇਰੈਕਟਰ ‘ਸਿਵਮ ਸ਼ਰਮਾਂ’

    (ਸਮਾਜ ਵੀਕਲੀ)   “ਟੀ ਟੀ ਫ਼ਿਲਮ ਪ੍ਰੋਡਕਸ਼ਨ” ਵਲੋਂ ਪੰਜਾਬੀ ਫੀਚਰਫ਼ਿਲਮ “ਬ੍ਰੈਡ ਐਂਡ ਬੱਟਰ” ਦੀ ਸ਼ੂਟਿੰਗ ਕੰਪਲੀਟ ਹੋਣ ਤੋਂ ਬਾਅਦ ਆਪਣੀ ਨਵੀ ਪੰਜਾਬੀ ਫੀਚਰ ਫ਼ਿਲਮ “ਅਸੀ ਕੁੜੀਆਂ ਪੰਜਾਬ ਦੀਆਂ” ਦਾ ਮਹੂਰਤ ਕੀਤਾ ਗਿਆ | ਇਸ ਫਿਲਮ ਨੂੰ ‘ਪੀ ਐਸ ਸਿੱਧੂ’ ਅਤੇ ‘ਐਨ ਕੇ ਸਿੱਧੂ’ ਪ੍ਰੋਡਿਊਸ ਕਰ ਰਹੇ ਹਨ | ਪ੍ਰੋਡਿਊਸਰ ‘ਪੀ ਐਸ ਸਿੱਧੂ ਜੀ’ ਨੇ ਦੱਸਿਆ ਕਿ ਉਨ੍ਹਾਂ ਦੀ “ਬ੍ਰੈਡ ਐਂਡ ਬੱਟਰ” ਮੂਵੀ ਦਾ ਸਾਰਾ ਕੰਮ ਕੰਪਲੀਟ ਹੋ ਚੁੱਕਾ ਹੈ, “ਬ੍ਰੈਡ ਐਂਡ ਬੱਟਰ” ਫਿਲਮ ਬਹੁਤ ਜਲਦ ਦਰਸ਼ਕਾਂ ਦੇ ਰੂਬਰੂ ਹੋਵੇਗੀ | ਇਸ ਫਿਲਮ ਨੂੰ ਮੰਨੇ ਪ੍ਰਮੰਨੇ ਡਾਇਰੈਕਟਰ ਸ਼ਿਵਮ ਸ਼ਰਮਾ ਜੀ ਡਾਇਰੈਕਟ ਕਰ ਰਹੇ ਹਨ | ਫਿਲਮ ਦੇ ਐਸੋਸੀਏਟ ਡਾਇਰੈਕਟਰ ‘ਸ਼ਿਖਾ ਸ਼ਰਮਾ ਜੀ’ ਹੋਣਗੇ | ਇਸ ਫਿਲਮ ਦੀ ਕਹਾਣੀ ਪੰਜਾਬੀ ਦੇ ਪ੍ਰਸਿੱਧ ਲੇਖਕ ‘ਬਲਜੀਤ ਬਾਵਾ ਜੀ’ ਨੇ ਲਿਖੀ ਹੈ |ਡਾਇਰੈਕਟਰ ‘ਸ਼ਿਵਮ ਸ਼ਰਮਾ ਜੀ’ ਨੇ ਦੱਸਿਆ ਕਿ ਫਿਲਮ ਦੀ ਕਹਾਣੀ ਸਾਹਸੀ ਕੁੜੀਆਂ ਦੇ ਇਰਦ ਗਿਰਦ ਘੁੰਮਦੀ ਹੈ | ਉਨ੍ਹਾਂ ਕਿਹਾ ਕੇ ਹੁਣ ਕੁੜੀਆਂ ਸਿਰਫ ਚਿੜੀਆਂ ਹੀ ਨਹੀਂ ਸਗੋ ਲੋੜ ਪੈਣ ਤੇ ਬਾਜ ਬਣ ਵੱਡੀਆ ਵੱਡੀਆ ਮੁਸ਼ਕਲਾਂ ਨਾਲ ਟਕਕਾਉਣ ਲਈ ਖੜ੍ਹ ਜਾਦੀਆਂ | ਜਿਵੇ ਕੇ ਫਿਲਮ ਦੀ ਟੈਗ ਲਾਈਨ “ਹੁਣ ਅਵਾਜ ਨਹੀਂ ਦਹਾੜ ਸੁਣੇਗੀ ਦੁਨੀਆਂ” ਤੋਂ ਹੀ ਤੋਂ ਪਤਾ ਚਲਦਾ ਹੈਂ | ਡਾਇਰੈਕਟਰ ‘ਸ਼ਿਵਮ ਸ਼ਰਮਾ ਜੀ’ ਨੇ ਦੱਸਿਆ ਹੈਂ ਕਿ ਫਿਲਮ ਵਿਚ ਪੰਜਾਬੀ ਇੰਡਸਟਰੀ ਦੇ ਮੰਝੇ ਅਦਾਕਾਰ ਆਪਣੀ ਬਾਕਮਾਲ ਅਦਾਕਾਰੀ ਨਾਲ ਰੰਗ ਬਨਣਗੇ ਤੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ | ਫਿਲਮ ਦੇ ਲਾਈਨ ਪ੍ਰੋਡਿਊਸਰ ‘ਗੁਰਮੀਤ ਦਮਨ ਜੀ’ ਨੇ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਅੰਮ੍ਰਤਿਸਰ, ਬਠਿੰਡਾ, ਚੰਡੀਗੜ੍ਹ , ਮੋਹਾਲੀ ਅਤੇ ਪੰਜਾਬ ਦੀਆਂ ਵੱਖ ਵੱਖ ਖੂਬਸੂਰਤ ਲੋਕੇਸ਼ਨਾਂ ਤੇ ਜਲਦੀ ਹੀ ਸ਼ੁਰੂ ਹੋ ਜਾਵੇਗੀ | ਇਹ ਪੰਜਾਬੀ ਫੀਚਰ ਫ਼ਿਲਮ ਅਜੋਕੀ ਪੀੜੀ ਨੂੰ ਖੂਬਸੂਰਤ ਮੈਸੇਜ ਦੇਵੇਗੀ । ਆਮੀਨ
 ਸ਼ਿਵਨਾਥ ਦਰਦੀ ਫ਼ਰੀਦਕੋਟ  ਫਿਲਮ ਜਰਨਲਿਸਟ 
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਐਸ ਐਚ ਓ ਕੁਲਦੀਪ ਕੁਮਾਰ ਅਤੇ ਇਸਪੈਕਟਰ ਜਗਜੀਤ ਸਿੰਘ ਨੂੰ ਵਿਦਾਇਗੀ ਪਾਰਟੀ ਦਿੱਤੀ
Next articleਘਰ ਘਰ ਦੇ ਵਿੱਚ ਚੱਲੀ ਗੱਲ ਚੰਨੀ ਕਰਵਾਊ ਮਸਲੇ ਹੱਲ ਚੰਨੀ ਦਾ ਨਾਂ ਕਾਂਗਰਸ ਲਈ ਤਾਸ਼ ਦਾ ਇਕਲੌਤਾ ਤੁਰੁੱਪ :ਵਿੱਕੀ ਚੋਧਰੀ ਕਾਠਗੜ੍ਹ