ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ ) ਕਾਠਗੜ੍ਹ ਦੇ ਨੇੜੇ ਦੇ ਪਿੰਡ ਫਤਿਹਪੁਰ ਦੇ ਸ਼ਿਵ ਮੰਦਿਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਰਾਣਾ ਕਰਤਾਰ ਸਿੰਘ ਨੇ ਦੱਸਿਆ ਕਿ ਸਾਰੇ ਪਿੰਡ ਵਾਸੀਆਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਸ਼ੋਭਾ ਯਾਤਰਾ ਵੱਖ ਵੱਖ ਪਿੰਡਾਂ ਜਿਹਨਾਂ ਵਿੱਚ ਫਤਿਹਪੁਰ ਤੋਂ ਟੌਂਸਾ, ਰੈਲ ਮਾਜਰਾ, ਪ੍ਰੇਮ ਨਗਰ ਅਤੇ ਹੋਰ ਕਈ ਪਿੰਡਾਂ ਵਿੱਚੋ ਲੰਘਦੀ ਹੋਈ ਵਾਪਸ ਸ਼ਿਵ ਮੰਦਿਰ ਫਤਿਹਪੁਰ ਵਿੱਚ ਸਮਾਪਤ ਹੋਈ। ਰਸਤੇ ਵਿੱਚ ਇਸ ਸ਼ੋਭਾ ਯਾਤਰਾ ਦਾ ਥਾਂ ਥਾਂ ਭੋਲੇ ਨਾਥ ਜੀ ਦੇ ਜੈਕਾਰਿਆਂ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਲੱਕੀ ਰਾਣਾ,ਦੀਪੂ ਰਾਣਾ, ਜੌਂਟੀ ਰਾਣਾ,ਲਾਡੀ ਰਾਣਾ,ਚੈਨ ਸਿੰਘ ਰਾਣਾ,ਸੰਜੂ ਰਾਣਾ ਅਤੇ ਸਾਰੇ ਪਿੰਡ ਵਾਸੀ ਸ਼ੋਭਾ ਯਾਤਰਾ ਵਿਚ ਸ਼ਾਮਲ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


