ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਅਜ ਫਿਲੌਰ ਵਿਖੇ ਪ੍ਰੈਸ ਨੋਟ ਜਾਰੀ ਕਰਦਿਆਂ ਰਣਜੀਤ ਪਵਾਰ ਪ੍ਰਧਾਨ ਭਾਜਪਾ ਜ਼ਿਲ੍ਹਾ ਜਲੰਧਰ ਦਿਹਾਤੀ ਨੇ ਕਿਹਾ ਕਿ ਸ. ਰਵਨੀਤ ਸਿੰਘ ਬਿੱਟੂ ਜੀ ਨੂੰ ਰਾਹੁਲ ਗਾਂਧੀ ਵੱਲੋਂ ‘ਗੱਦਾਰ’ ਕਹਿਣਾ ਬੇਹੱਦ ਮੰਦਭਾਗਾ ਰਾਹੁਲ ਗਾਂਧੀ ਜੀ ਗੱਲ ਕਰਨ ਤੋਂ ਪਹਿਲਾਂ ਆਪਣੇ ਇਤਿਹਾਸ ਵੱਲ ਜ਼ਰੂਰ ਦੇਖ ਲਿਆ ਕਰਨ ਕਿ ਉਹਨਾਂ ਦੀ ਦਾਦੀ ਇੰਦਰਾ ਗਾਂਧੀ ਅਤੇ ਉਹਨਾਂ ਦੇ ਪਿਤਾ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੱਲੋਂ 1984 ਵਿੱਚ ਸਿੱਖ ਸਮਾਜ ਦੇ ਕੀਤੇ ਕਤਲੇਆਮ ਦੇ ਅਜੇ ਜਖ਼ਮ ਭਰੇ ਨਹੀਂ ਰਾਹੁਲ ਜੀ ਕਦੇ ਵੀ ਦੇਸ਼ ਹਿੱਤ ਦੀ ਗੱਲ ਨਹੀਂ ਕਰਦੇ ਬੱਸ ਇਹ ਹੈ ਕਿ ਪ੍ਰਧਾਨ ਮੰਤਰੀ ਦੀ ਕੁਰਸੀ ਮਿਲ ਜਾਵੇ ਪਹਿਲਾਂ ਤੁਸੀਂ ਹੀ ਇੰਨਾਂ ਸਮਾਂ ਰਾਜ ਕੀਤਾ ਉਸ ਵਕਤ ਕਾਂਗਰਸ ਨੇ ਕੀ ਕੀਤਾ ਸੋ ਗਰਦਾਰ ਬਿੱਟੂ ਜੀ ਨਹੀਂ ਤੁਸੀਂ ਓ ਰਾਹੁਲ ਜੀ ਜਿਹਨਾਂ ਲੋਕਾਂ ਨੇ ਤੁਹਾਨੂੰ ਰਾਜ ਗੱਦੀਆ ਦਿੱਤੀਆਂ ਆਪਣੀ ਵੋਟ ਦੇ ਕੇ ਤੁਸੀਂ ਉਹਨਾਂ ਨੂੰ ਬੇਕਸੂਰ ਲੋਕਾਂ ਨੂੰ ਘਰੋਂ ਕੱਢ ਕੱਢ ਕੇ ਮਾਰਿਆ ਬਿੱਟੂ ਜੀ ਨੇ ਤੁਹਾਡੇ ਨਾਲ ਕੀ ਗਦਾਰੀ ਕੀਤੀ ਕਿ ਤੁਹਾਨੂੰ ਬਿੱਟੂ ਜੀ ਨੇ ਛੱਡ ਤਾ ਤੇ ਭਾਜਪਾ ਵਿੱਚ ਆ ਗਏ ਤੁਸੀਂ ਉਹਨਾਂ ਦੇ ਪਰਿਵਾਰ ਦੀ ਕੁਰਬਾਨੀ ਨੂੰ ਭੁੱਲ ਗਏ ਪਰ ਜੇ ਤੁਸੀਂ ਹੱਥ ਕੱਢ ਕੇ ਇਹ ਕਹਿੰਦੇ ਕਿ ਮੇਰਾ ਪੁਰਾਣਾ ਦੋਸਤ ਹੈ ਬਿੱਟੂ ਤਾ ਤੁਹਾਡਾ ਕੱਦ ਬਣਦਾ ਸੀ ਪਰ ਗਦਾਰ ਕਹਿ ਕੇ ਤੁਸੀਂ ਖੁਦ ਲੋਕਾਂ ਦੀ ਨਿਗ੍ਹਾ ਵਿੱਚੋਂ ਗਿਰ ਗਏ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



