HOME ਨਕੋਦਰ ਵਿਧਾਇਕਾਂ ਦੇ ਦਰਾਂ ਮੂਹਰੇ ਬੀਕੇਯੂ ਦੁਆਬਾ ਵੱਲੋਂ ਦਰੀਆਂ ਵਿਸ਼ਾ ਕੇ...

ਨਕੋਦਰ ਵਿਧਾਇਕਾਂ ਦੇ ਦਰਾਂ ਮੂਹਰੇ ਬੀਕੇਯੂ ਦੁਆਬਾ ਵੱਲੋਂ ਦਰੀਆਂ ਵਿਸ਼ਾ ਕੇ ਵਿਸ਼ਾਲ ਧਰਨਾ ਅੱਜ – ਕਸ਼ਮੀਰ ਸਿੰਘ ਪੰਨੂ

3

ਨਕੋਦਰ, (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)– ਪੰਜਾਬ ਦੀ ਆਪ ਸਰਕਾਰ ਦੀਆਂ ਆਪ ਹੁਦਰੀਆਂ ਤੋਂ  ਪ੍ਰੇਸ਼ਾਨ ਹੋ ਕਿ ਅੱਜ 5 ਫਰਵਰੀ ਨੂੰ ਆਮ ਆਦਮੀ ਪਾਰਟੀ ਦੀ ਵਿਧਾਨ ਸਭਾ ਹਲਕਾ ਨਕੋਦਰ ਤੋਂ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਦੇ ਦਰਾਂ ਮੂਹਰੇ ਬੀਕੇਯੂ ਦੁਆਬਾ ਵੱਲੋਂ ਵਿਸ਼ਾਲ ਧਰਨਾ ਦਿੱਤਾ ਜਾਵੇਗਾ ਧਰਨਾ ਦਿੱਤਾ ਜਾਵੇਗਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਕੇਯੂ ਦੁਆਬਾ ਦੇ ਕਿਸਾਨ ਆਗੂ ਕਸ਼ਮੀਰ ਸਿੰਘ ਪੰਨੂ ਤੰਦਾਉਰਾ ਨੇ ਦੱਸਿਆ ਕਿ ਪੰਜਾਬ ਦੀ ਮੌਜੂਦਾ ਝਾੜੂ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਤੋਂ ਤੰਗ ਆ ਕੇ ਇਹ ਧਰਨਾ ਦਿੱਤਾ ਜਾ ਰਿਹਾ ਹੈ। ਪੰਨੂ ਨੇ ਦੱਸਿਆ ਕਿ ਇਹ ਧਰਨਾ ਪੰਜਾਬ ਦੇ ਸਾਰੇ ਮੰਤਰੀਆਂ , ਐਮ ਪੀ, ਅਤੇ ਐਮ ਐਲ ਏ ਦੇ ਘਰਾਂ ਮੂਹਰੇ ਪੰਜਾਬ ਭਰ ਵਿੱਚ ਦਿੱਤੇ ਜਾ ਰਹੇ ਹਨ। ਇਸੇ ਕੜੀ ਤਹਿਤ ਬੀਬੀ ਮਾਨ ਦੇ ਘਰ ਮੂਹਰੇ ਅੱਜ ਧਰਨਾ 12 ਵਜੋਂ ਤੋਂ 3 ਵਜੋਂ ਤੱਕ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਸੀਡ ਐਕਟ ਬਿਜਲੀ ਐਕਟ 2025 ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਦਾਂ ਡਟ ਕੇ ਵਿਰੋਧ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੇਂਦਰ ਸਰਕਾਰ ਦਾਂ ਹੱਥ ਠੋਕਾ ਬਣਿਆ ਹੋਇਆ ਹੈ । ਉਨ੍ਹਾਂ ਕਿਹਾ ਕਿ ਕਿਸਾਨਾਂ ਮਜਦੂਰਾਂ ਦਾਂ ਸ਼ੰਭੂ ਬਾਰਡਰ ਹੋਰ ਬਾਡਰਾਂ ਤੇ  ਹੋਏ ਨੁਕਸਾਨ ਦੀ ਭਰਪਾਈ ਸਰਕਾਰ ਪਾਸੋਂ ਕਰਾਈ ਜਾਵੇਗੀ । ਉਨ੍ਹਾਂ ਕਿਹਾ ਕਿ ਮੌਜੂਦਾ ਆਪ ਝਾੜੂ ਬੌਕਰ ਵਾਲਿਆਂ ਨੂੰ ਹਕਾਰ ਹੋ ਗਿਆ ਇਸ ਲਈ ਅੱਜ ਪ੍ਰੈੱਸ ਵੀ ਅਜ਼ਾਦ ਨਹੀਂ ਰਹੀ ਪ੍ਰੈਸ ਵਾਲਿਆਂ ਨੂੰ ਝੂਠੇ ਪਰਚੇ ਕਰ ਕੇ ਡਰਾਇਆ ਜਾ ਰਿਹਾ ਜਿਹੜਾ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਜਲਦੀ ਮੌਜੂਦਾ ਸਰਕਾਰ ਦੀ ਹਾਲਾਤ ਵੀ ਨਕੋਦਰ ਰੋਡ ਜਗਰਾਉਂ ਵਰਗੀ ਹੋਵੇਗੀ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleसंत रैदास की सामाजिक–धार्मिक दृष्टि पर बौद्ध प्रभाव: एक आलोचनात्मक अध्ययन
Next articleਸ਼ਿਵ ਮੰਦਿਰ ਫਤਿਹਪੁਰ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ