HOME ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿੱਚ ਹੋਇਆ ਵਿਕਾਸ ਲੋਕ ਅੱਜ ਵੀ ਕਰਦੇ...

ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿੱਚ ਹੋਇਆ ਵਿਕਾਸ ਲੋਕ ਅੱਜ ਵੀ ਕਰਦੇ ਨੇ ਯਾਦ: ਲਾਲੀ, ਤਲਵਾੜ

2
ਫੋਟੋ ਅਜਮੇਰ ਦੀਵਾਨਾ

*ਪ੍ਰਿਤਪਾਲ ਕੌਰ ਲਾਂਬਾ ਵਾਰਡ ਨੰਬਰ 29 ਦੀ ਮਹਿਲਾ ਪ੍ਰਧਾਨ ਨਿਯੁਕਤ*

ਹੁਸ਼ਿਆਰਪੁਰ   (ਸਮਾਜ ਵੀਕਲੀ)   ( ਤਰਸੇਮ ਦੀਵਾਨਾ ) – ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਹੋਏ ਵਿਕਾਸ ਕਾਰਜ ਅਤੇ ਲੋਕ ਸਹੂਲਤਾਂ ਦੀ ਮਿਸਾਲ ਅੱਜ ਵੀ ਦਿੱਤੀ ਜਾਂਦੀ ਹੈ, ਜਿਸ ਦੀ ਬਰਾਬਰੀ ਕੋਈ ਹੋਰ ਸਰਕਾਰ ਨਹੀਂ ਕਰ ਸਕੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਲਾਲੀ ਬਾਜਵਾ ਨੇ ਵਾਰਡ ਨੰਬਰ 29 ਵਿਖੇ ਸ਼੍ਰੀਮਤੀ ਪ੍ਰਿਤਪਾਲ ਕੌਰ ਲਾਂਬਾ ਨੂੰ ਵਾਰਡ ਦੀ ਮਹਿਲਾ ਪ੍ਰਧਾਨ ਨਿਯੁਕਤ ਕਰਨ ਮੌਕੇ ਰੱਖੇ ਗਏ ਪ੍ਰੋਗਰਾਮ ਦੌਰਾਨ ਕੀਤਾ। ਇਸ ਮੌਕੇ ਹਲਕਾ ਇੰਚਾਰਜ ਸੰਜੀਵ ਤਲਵਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਾਰਡ ਨੰਬਰ 29 ਦੀ ਪ੍ਰਮੁੱਖ ’40 ਫੁੱਟੀ ਸੜਕ’ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੌਰਾਨ ਹੀ ਬਣੀ ਸੀ। ਉਨ੍ਹਾਂ ਦੱਸਿਆ ਕਿ ਉਸ ਸਮੇਂ ਇਸ ਸੜਕ ‘ਤੇ 73 ਲੱਖ ਰੁਪਏ ਖਰਚ ਕੀਤੇ ਗਏ ਸਨ ਅਤੇ ਇਹ ਵਿਕਾਸ ਕਾਰਜ ਅਕਾਲੀ ਦਲ ਦੇ ਕੌਂਸਲਰ ਸੰਤੋਖ ਸਿੰਘ ਔਜਲਾ ਦੀ ਦੇਖ-ਰੇਖ ਹੇਠ ਹੋਇਆ ਸੀ। ਤਲਵਾੜ ਨੇ ਮੌਜੂਦਾ ਹਾਲਾਤ ‘ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਉਸ ਤੋਂ ਬਾਅਦ ਇਲਾਕੇ ਦੀਆਂ ਸੜਕਾਂ ਦੀ ਜੋ ਮਾੜੀ ਹਾਲਤ ਹੋਈ ਹੈ, ਉਹ ਸਭ ਦੇ ਸਾਹਮਣੇ ਹੈ। ਉਹਨਾਂ  ਸਮਾਗਮ ਨੂੰ ਸੰਬੋਧਿਨ  ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪਿਛੜ ਚੁੱਕੇ ਵਾਰਡਾਂ ਨੂੰ ਮੁੜ ਵਿਕਾਸ ਦੀ ਲੀਹ ‘ਤੇ ਲਿਆਂਦਾ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲਣ ਤਾਂ ਜੋ ਇਲਾਕੇ ਦਾ ਸਰਵਪੱਖੀ ਵਿਕਾਸ ਹੋ ਸਕੇ। ਇਸ ਮੌਕੇ ਮਹਿਲਾ ਨੇਤਰੀ ਨੀਤੀ ਤਲਵਾਰ, ਅਤੇ ਸੰਜੀਵ ਥਾਪਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦਾ ਅਹਿਦ ਲਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਇੰਟਰਨੈਟ ਅਤੇ ਮੋਬਾਇਲ ਨੇ ਸਾਨੂੰ ਦੁਨੀਆ ਨਾਲ ਤਾ ਜੋੜ ਦਿੱਤਾ ਪਰ ਆਪਣੇ ਪ੍ਰੀਵਾਰ ਤੋਂ ਕੋਹਾਂ ਦੂਰ ਕਰ ਦਿੱਤਾ : ਡਾ. ਐਮ ਜਮੀਲ ਬਾਲੀ
Next article15ਵਾਂ ਫੈਡਰੇਸ਼ਨ ਕੱਪ 12 ਅਤੇ 13 ਜੂਨ ਨੂੰ ਲੁਧਿਆਣਾ ਵਿਖੇ ਹੋਵੇਗਾ