HOME ਇੰਟਰਨੈਟ ਅਤੇ ਮੋਬਾਇਲ ਨੇ ਸਾਨੂੰ ਦੁਨੀਆ ਨਾਲ ਤਾ ਜੋੜ ਦਿੱਤਾ ਪਰ...

ਇੰਟਰਨੈਟ ਅਤੇ ਮੋਬਾਇਲ ਨੇ ਸਾਨੂੰ ਦੁਨੀਆ ਨਾਲ ਤਾ ਜੋੜ ਦਿੱਤਾ ਪਰ ਆਪਣੇ ਪ੍ਰੀਵਾਰ ਤੋਂ ਕੋਹਾਂ ਦੂਰ ਕਰ ਦਿੱਤਾ : ਡਾ. ਐਮ ਜਮੀਲ ਬਾਲੀ

ਡਾ. ਐਮ ਜਮੀਲ ਬਾਲੀ

ਹੁਸ਼ਿਆਰਪੁਰ   (ਸਮਾਜ ਵੀਕਲੀ)   ( ਤਰਸੇਮ ਦੀਵਾਨਾ ) – ਅੱਜ ਤੋਂ ਲੱਗਭਗ ਅੱਧੀ ਸਦੀ ਪਹਿਲਾਂ ਦਾ ਉਹ ਸੁਨਹਿਰੀ ਦੌਰ ਸੀ ਜਿਸ ਨੂੰ ਅੱਜ ਦੀ ਪੀੜ੍ਹੀ ਸਿਰਫ਼ ਕਿੱਸਿਆਂ-ਕਹਾਣੀਆਂ ਵਿੱਚ ਸੁਣਦੀ ਹੈ, ਅਸਲ ਵਿੱਚ ਲੱਗਭਗ 5 ਕੁ ਦਹਾਕੇ ਪਹਿਲਾਂ ਮਨੁੱਖੀ ਕਦਰਾਂ-ਕੀਮਤਾਂ ਦਾ ਸਿਖਰ ਸੀ। ਭਾਵੇਂ ਉਸ ਸਮੇਂ ਅੱਜ ਵਰਗੀਆਂ ਆਧੁਨਿਕ ਸਹੂਲਤਾਂ, ਤੇਜ਼ ਰਫ਼ਤਾਰ ਇੰਟਰਨੈੱਟ ਜਾਂ ਮਹਿੰਗੇ ਮੋਬਾਈਲ ਫ਼ੋਨ ਨਹੀਂ ਸਨ, ਪਰ ਲੋਕਾਂ ਦੇ ਦਿਲਾਂ ਵਿੱਚ ਇੱਕ-ਦੂਜੇ ਲਈ ਬੇਅੰਤ ਮੁਹੱਬਤ ਅਤੇ ਸਤਿਕਾਰ ਸੀ। ਉਸ ਸਮੇਂ ਦਾ ਮਹੌਲ ਅੱਜ ਦੇ “ਡਿਜੀਟਲ ਇਕਾਂਤ” ਤੋਂ ਬਿਲਕੁਲ ਉਲਟ ਸੀ ! ਇਹਨਾ ਗੱਲਾਂ ਦਾ ਪ੍ਰਗਟਾਵਾ ਬਾਲੀ ਹਸਪਤਾਲ ਦੇ ਐਮਡੀ ਅਤੇ ਉੱਘੇ ਸਮਾਜ ਸੇਵਕ ਡਾਕਟਰ ਐਮ ਜਮੀਲ ਬਾਲੀ ਨੇ ਸਾਡੇ ਪੱਤਰਕਾਰ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ। ! ਉਹਨਾਂ ਕਿਹਾ ਕਿ ਪਿੰਡਾਂ ਅਤੇ ਮੁਹੱਲਿਆਂ ਵਿੱਚ ਕੋਈ ਵੀ ਖ਼ੁਸ਼ੀ ਜਾਂ ਗ਼ਮੀ ਸਿਰਫ਼ ਇੱਕ ਪਰਿਵਾਰ ਦੀ ਨਹੀਂ, ਸਗੋਂ ਪੂਰੇ ਪਿੰਡ ਦੀ ਹੁੰਦੀ ਸੀ ਉਹਨਾ ਕਿਹਾ ਕਿ ਲੋਕ ਇੱਕ-ਦੂਜੇ ਦੇ ਘਰ ਬਿਨਾਂ ਦੱਸੇ ਚਲੇ ਜਾਂਦੇ ਸਨ। ਚਾਹ ਦੀ ਪਿਆਲੀ ‘ਤੇ ਘੰਟਿਆਂ ਬੱਧੀ ਹੋਣ ਵਾਲੀਆਂ ਗੱਲਾਂ ਵਿੱਚ ਕੋਈ ਸੁਆਰਥ ਨਹੀਂ, ਸਗੋਂ ਆਪਣਾਪਨ ਹੁੰਦਾ ਸੀ। ਉਹਨਾਂ ਕਿਹਾ ਕਿ ਲੱਗਭਗ 50 ਸਾਲ ਪਹਿਲਾਂ “ਬੰਦਾ ਬੰਦੇ ਦੀ ਕਦਰ” ਕਰਦਾ ਸੀ। ਅੱਜ ਦੇ ਸਮੇਂ ਵਾਂਗ ਕਿਸੇ ਦੀ ਹੈਸੀਅਤ ਉਸਦੀ ਗੱਡੀ ਜਾਂ ਬੈਂਕ ਬੈਲੇਂਸ ਤੋਂ ਨਹੀਂ, ਸਗੋਂ ਉਸਦੇ ਕਿਰਦਾਰ ਅਤੇ ਜ਼ੁਬਾਨ ਤੋਂ ਮਾਪੀ ਜਾਂਦੀ ਸੀ ਅਤੇ ​ਉਸ ਸਮੇਂ ਹੱਥਾਂ ਵਿੱਚ ਮੋਬਾਈਲ ਨਹੀਂ ਸਨ, ਪਰ ਹੱਥਾਂ ਵਿੱਚ ਹੱਥ ਫੜ ਕੇ ਸਾਥ ਨਿਭਾਉਣ ਦਾ ਜਜ਼ਬਾ ਜ਼ਰੂਰ ਹੁੰਦਾ ਸੀ ! ਉਹਨਾਂ ਕਿਹਾ ਕਿ ਮਾਹਿਰਾਂ ਅਤੇ ਬਜ਼ੁਰਗਾਂ ਦਾ ਮੰਨਣਾ ਹੈ ਕਿ ਵੱਧਦੀ ਭੌਤਿਕਵਾਦੀ ਸੋਚ ਨੇ ਸਾਡੇ ਅੰਦਰੋਂ ਸਬਰ ਖ਼ਤਮ ਕਰ ਦਿੱਤਾ ਹੈ ! ਉਹਨਾ ਕਿਹਾ ਕਿ ਅਸੀਂ ਦੁਨੀਆ ਭਰ ਨਾਲ ਤਾਂ ਜੁੜ ਗਏ, ਪਰ ਆਪਣੇ ਪ੍ਰੀਵਾਰ ਅਤੇ ਗੁਆਂਢੀਆ ਤੋਂ ਦੂਰ ਹੋ ਗਏ। ਉਹਨਾਂ ਕਿਹਾ ਕਿ ਪਹਿਲਾਂ ਵਕਤ ਬਹੁਤ ਹੁੰਦਾ ਸੀ, ਹੁਣ ਕਿਸੇ ਕੋਲ ‘ਸਮਾਂ ਨਹੀਂ ਹੈ ! ਉਹਨਾ ਕਿਹਾ ਕਿ ਰਿਸ਼ਤਿਆਂ ਦੀ ਥਾਂ ਪੈਸੇ ਅਤੇ ਸਹੂਲਤਾਂ ਨੇ ਲੈ ਲਈ ਹੈ। ਉਹਨਾ ਕਿਹਾ ਕਿ ਬੇਸ਼ੱਕ ਅਸੀਂ ਵਿਗਿਆਨਕ ਤੌਰ ‘ਤੇ ਬਹੁਤ ਤਰੱਕੀ ਕਰ ਲਈ ਹੈ, ਪਰ ਉਹ 50 ਸਾਲ ਪਹਿਲਾਂ ਵਾਲਾ ਸਕੂਨ” ਅੱਜ ਵੀ ਕਿਤੇ ਨਾ ਕਿਤੇ ਸਾਡੀਆਂ ਯਾਦਾਂ ਦਾ ਹਿੱਸਾ ਹੈ। ਜੇਕਰ ਅਸੀਂ ਅੱਜ ਵੀ ਚਾਹੀਏ, ਤਾਂ ਇੱਕ-ਦੂਜੇ ਨੂੰ ਵਕਤ ਦੇ ਕੇ ਅਤੇ ਮਨੁੱਖਤਾ ਦੀ ਕਦਰ ਕਰਕੇ ਉਸ ਮਹੌਲ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬੱਚਾ ਆਪਣੀ ਮਾਂ ਦੇ ਪਿਆਰ ਅਤੇ ਕੁਰਬਾਨੀ ਦਾ ਦੇਣ ਸੱਤ ਜਨਮ ਨਹੀਂ ਦੇ ਸਕਦਾ : ਡਾ. ਅਸ਼ੀਸ਼ ਸਰੀਨ
Next articleਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿੱਚ ਹੋਇਆ ਵਿਕਾਸ ਲੋਕ ਅੱਜ ਵੀ ਕਰਦੇ ਨੇ ਯਾਦ: ਲਾਲੀ, ਤਲਵਾੜ