HOME ਬੁਰੀ ਤਰ੍ਹਾਂ ਫਸੇ ਸ਼ੰਕਰਾ ਨੰਦ ਦੇ ਚੇਲਿਆਂ ਨੇ ਲੀਗਲ ਨੋਟਿਸਾਂ ਨੂੰ ਖੇਡ...

ਬੁਰੀ ਤਰ੍ਹਾਂ ਫਸੇ ਸ਼ੰਕਰਾ ਨੰਦ ਦੇ ਚੇਲਿਆਂ ਨੇ ਲੀਗਲ ਨੋਟਿਸਾਂ ਨੂੰ ਖੇਡ ਬਣਾਇਆ

4
ਮਾਛੀਵਾੜਾ ਸਾਹਿਬ   (ਸਮਾਜ ਵੀਕਲੀ)  ਬਲਬੀਰ ਸਿੰਘ ਬੱਬੀ :- ਸਾਡੇ ਦੇਸ਼ ਦੇ ਵਿੱਚ ਧਰਮ ਦੇ ਨਾਂ ਉੱਤੇ ਰੱਜ ਕੇ ਲੁੱਟ ਹੋ ਰਹੀ ਹੈ ਸਿੱਖ ਧਰਮ ਹਿੰਦੂ ਧਰਮ ਹੋਰ ਮੱਠ ਧਾਰਮਿਕ ਸਥਾਨਾਂ ਦੇ ਉੱਪਰ ਬੇਸਮਝ ਤੇ ਕਿਸੇ ਘਟਨਾ ਦਾ ਸ਼ਿਕਾਰ ਹੋਏ ਲੋਕ ਬਾਬਿਆਂ ਦੇ ਚੁੰਗਲ ਵਿੱਚ ਫਸਦੇ ਹਨ ਇਹ ਬਾਬੇ ਉਹਨਾਂ ਦਾ ਆਰਥਿਕ ਸਰੀਰਕ ਸ਼ੋਸ਼ਣ ਕਰਦੇ ਹੋਏ ਅਜਿਹੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਹੁਣ ਤੱਕ ਅਨੇਕਾਂ ਬਾਬਿਆਂ ਦੇ ਬਹੁਤ ਹੀ ਕਾਲੇ ਤੋਂ ਕਾਲੇ ਕਾਰਨਾਮੇ ਸਾਹਮਣੇ ਆਏ ਹਨ ਤੇ ਅਨੇਕਾਂ ਬਾਬੇ ਜੇਲ ਦੀ ਯਾਤਰਾ ਕਰ ਰਹੇ ਹਨ। ਇਸੇ ਤਰ੍ਹਾਂ ਦਾ ਹੀ ਇੱਕ ਕੇਸ ਜਿਲਾ ਲੁਧਿਆਣਾ ਦੇ ਮੁੱਲਾਂਪੁਰ ਦਾਖਾਂ ਤਲਵੰਡੀ ਇਲਾਕੇ ਵਿੱਚ ਸਾਹਮਣੇ ਆਇਆ ਇਸ ਇਲਾਕੇ ਦੇ ਵਿੱਚ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੀ ਸੰਸਥਾ ਤੇ ਮੌਜੂਦਾ ਮੁਖੀ ਸ਼ੰਕਰਾਨੰਦ ਦੀ ਇੱਕ ਵੀਡੀਓ ਸਾਹਮਣੇ ਆਉਂਦੀ ਹੈ। ਅੱਤ ਦਰਜੇ ਦੀ ਅਸ਼ਲੀਲ ਵੀਡੀਓ ਦੇ ਵਿੱਚ ਸ਼ੰਕਰ ਆਨੰਦ ਆਪਣੀ ਹੀ ਸ਼ਰਧਾਲੂ ਦੇ ਨਾਲ ਨਗਨ ਹਾਲਤ ਵਿੱਚ ਜੋ ਬੇਸ਼ਰਮੀ ਕਰ ਰਿਹਾ ਹੈ ਉਸ ਨੂੰ ਕਿਸੇ ਵੀ ਤਰੀਕੇ ਦੇ ਨਾਲ ਬਰਦਾਸ਼ਤ ਨਹੀਂ ਕੀਤਾ ਜਾਂਦਾ। ਅਜਿਹੇ ਕਾਰਨਾ ਕਰਕੇ ਲੋਕਾਂ ਨੇ ਸ਼ੰਕਰਾਨੰਦ ਵੱਲੋਂ ਕੀਤੀ ਘਟੀਆ ਕਰਤੂਤ ਦਾ ਬਹੁਤ ਬੁਰਾ ਮਨਾਇਆ। ਮੁੱਲਾਂਪੁਰ ਦਾਖਾਂ ਇਲਾਕੇ ਦੇ ਲੋਕ ਇਕਤਰ ਹੋ ਕੇ ਇਸ ਸਾਧ ਦੇ ਕਾਲੇ ਕਾਰਨਾਮਿਆਂ ਵਿਰੁੱਧ ਡਟ ਕੇ ਵਿਰੋਧ ਕਰ ਰਹੇ ਹਨ ਜਦੋਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਹੈ ਉਸੇ ਵੇਲੇ ਤੋਂ ਹੀ ਸ਼ੰਕਰਾਨੰਦ ਗਾਇਬ ਹੈ ਪੁਲਿਸ ਥਾਣਾ ਦਾਖਾ ਵੱਲੋਂ ਇਲਾਕੇ ਦੇ ਲੋਕਾਂ ਦੀ ਸ਼ਿਕਾਇਤ ਦੇ ਉੱਪਰ ਕਾਰਵਾਈ ਆਰੰਭੀ ਹੋਈ ਹੈ ਪਰ ਇਹ ਲੋਕਾਂ ਨੂੰ ਧਰਮ ਦਾ ਪਾਠ ਪੜਾਉਣ ਵਾਲਾ ਪਾਖੰਡੀ ਸ਼ਾਤਰ ਹਾਲੇ ਤੱਕ ਲੁਕਿਆ ਹੋਇਆ ਕੀ ਹੈ ਬੇਸ਼ੱਕ ਪੁਲਿਸ ਛਾਪੇਮਾਰੀ ਕਰ ਰਹੀ ਹੈ ਪਰ ਹਾਲੇ ਤੱਕ ਹੱਥ ਨਹੀਂ ਆਇਆ। ਇਸ ਮਾਮਲੇ ਦੇ ਵਿੱਚ ਜਿਹੜੇ ਲੋਕ ਇਸ ਦਾ ਵਿਰੋਧ ਕਰ ਰਹੇ ਹਨ ਜਾਂ ਜਿਹੜੇ ਵੀ ਪੱਤਰਕਾਰ ਲੇਖਕਾਂ ਨੇ ਇਸ ਦੀਆਂ ਖਬਰਾਂ ਤੇ ਹੋਰ ਕਰਤੂਤਾਂ ਦਾ ਭਾਂਡਾ ਭੰਨਿਆ ਹੈ ਹੁਣ ਇਸ ਦੇ ਚੇਲੇ ਆਪਣੇ ਗੁਰੂ ਦੀ ਕਾਲੀ ਕਰਤੂਤ ਨੂੰ ਦਬਾਉਣ ਦੇ ਲਈ ਧੜਾ ਧੜ ਹੀ ਲੋਕਾਂ ਨੂੰ ਕਾਨੂੰਨੀ ਨੋਟਿਸ ਦਾ ਡਰਾਵਾ ਦੇ ਰਹੇ ਹਨ ਤਲਵੰਡੀ ਦੇ ਆਲੇ ਦੁਆਲੇ ਦੇ ਪਿੰਡਾਂ ਤੋਂ ਜਸਵਿੰਦਰ ਸਿੰਘ ਸਰਾਂ ਤੇ ਹੋਰ ਪਤਵੰਤਿਆਂ ਤੋਂ ਇਲਾਵਾ ਜਗਰਾਉਂ ਮੁੱਲਾਪੁਰ ਦਾਖਾਂ ਨਾਲ ਸੰਬੰਧਿਤ ਉਹ ਪੱਤਰਕਾਰ ਜਿਨਾਂ ਨੇ ਇਸ ਸਾਧ ਦੀ ਕਾਲੀ ਕਰਤੂਤ ਨੂੰ ਨੰਗਿਆ ਕੀਤਾ। ਉਹਨਾਂ ਨੂੰ ਧੜਾ ਧੜ ਹੀ ਸ਼ੰਕਰਾ ਨੰਦ ਦੇ ਵਕੀਲਾਂ ਦੀ ਟੀਮ ਵੱਲੋਂ ਲੀਗਲ ਨੋਟਿਸ ਕੱਢੇ ਜਾ ਰਹੇ ਹਨ। ਜੋ ਕਿ ਆਪਣੇ ਆਪ ਵਿੱਚ ਬਹੁਤ ਹੀ ਹੈਰਾਨ ਕਰਨ ਵਾਲੇ ਹਨ। ਅਨੇਕਾਂ ਅਖਬਾਰੀ ਅਦਾਰਿਆਂ ਦੇ ਨਾਲ ਜੁੜ ਕੇ ਸੱਚਾਈ ਅਧਾਰਿਤ ਪੱਤਰਕਾਰੀ ਕਰਨ ਵਾਲੇ ਮਾਛੀਵਾੜਾ ਸਾਹਿਬ ਤੋਂ ਪੱਤਰਕਾਰ ਬਲਬੀਰ ਸਿੰਘ ਬੱਬੀ ਨੂੰ ਵੀ ਸਾਧ ਦੇ ਚੇਲਿਆਂ ਵਲੋਂ ਇੱਕ ਕਾਨੂੰਨੀ ਲੀਗਲ ਨੋਟਿਸ ਮਿਲਿਆ ਹੈ। ਜਦੋਂ ਇਸ ਸਬੰਧੀ ਕਾਨੂੰਨੀ ਸਲਾਹਕਾਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿੱਡੀ ਹਾਸੋਹੀਣੀ ਗੱਲ ਹੈ ਕਿ ਇੱਕ ਸਾਧ ਨੂੰ ਬਚਾਉਣ ਦੇ ਲਈ ਉਸਦੇ ਚੇਲੇ ਕਿਹੜੇ ਰਸਤੇ ਤੁਰ ਪਏ ਹਨ ਜਿਨਾਂ ਨੇ ਇਨਸਾਫ਼ ਦੇਣ ਵਾਲੀਆਂ ਅਦਾਲਤਾਂ ਨੂੰ ਖੇਡ ਹੀ ਸਮਝ ਲਿਆ ਹੈ।ਧੜਾ ਧੜ ਆ ਰਹੇ ਕਾਨੂੰਨੀ ਨੋਟਿਸਾਂ ਦਾ ਲੋਕ ਮਜ਼ਾਕ ਵੀ ਉਡਾ ਰਹੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਿਸਾਨੀ ਦੇ ਮੁਕਤੀਦਾਤਾ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਪੁਰਸਕਾਰ ਨਾਲ ਪ੍ਰਤਾਪ ਸਿੰਘ ਬਾਜਵਾ ਦਾ ਬਾਵਾ ਨੇ ਕੀਤਾ ਫਾਊਂਡੇਸ਼ਨ ਵੱਲੋਂ ਸਨਮਾਨ
Next articleਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਾਂਵਾਲਾ ਮੋਗਾ ਵਿਖੇ ਵਣ ਮਹਾਂਉਤਸਵ ਮਨਾਇਆ ਗਿਆ