

ਨਿਊਜ਼ ਰਿਪੋਰਟ (ਸਮਾਜ ਵੀਕਲੀ) ਕੁਲਦੀਪ ਚੁੰਬਰ ਕਨੇਡਾ
ਸ਼ਾਨ-ਏ-ਦੁਆਬਾ ਵੋਕੇਸ਼ਨਲ ਟ੍ਰੇਨਿੰਗ ਇੰਸਟੀਚਿਊਟ, ਪਹਾੜੀ ਗੇਟ ਹਰਿਆਣਾ, ਦੇ ਬਿਊਟੀਸ਼ਨ ਵਿਭਾਗ ,ਕਟਿੰਗ ਟੇਲਰਿੰਗ ਵਿਭਾਗ ਤੇ ਕੰਪਿਊਟਰ ਵਿਭਾਗ ਵੱਲੋਂ ਤੀਆਂ ਦੇ ਤਿਉਹਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਲੜਕੀਆਂ ਵੱਲੋਂ ਪੰਜਾਬੀ ਕਲਚਰ ਦਾ ਪਹਿਰਾਵਾ ਪਾ ਕੇ ਗਿੱਧੇ ਭੰਗੜੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਇੰਸਟੀਚਿਊਟ ਦੀ ਪ੍ਰਿੰਸੀਪਲ ਰਜਿੰਦਰ ਕੌਰ ਦੁਸਾਂਝ ਨੇ ਕਿਹਾ ਕਿ ਉਹਨਾਂ ਦਾ ਇੰਸਟੀਚਿਊਟ ਜਿੱਥੇ ਲੜਕੀਆਂ ਨੂੰ ਹੱਥੀ ਕੰਮ ਕਾਰਨ ਲਈ ਤਿਆਰ ਕਰਦਾ ਹੈ ਉੱਥੇ ਨਾਲ ਦੀ ਨਾਲ ਉਹਨਾਂ ਨੂੰ ਸਮਾਜ ਅਤੇ ਇਤਿਹਾਸ ਦੀ ਜਾਣਕਾਰੀ ਦਿਵਾਉਣ ਲਈ ਇਹੋ ਜਿਹੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਵੀ ਕਰਦਾ ਹੈ ਤਾਂ ਕਿ ਲੜਕੀਆਂ ਨੂੰ ਆਪਣੇ ਇਤਿਹਾਸ ਬਾਰੇ ਜਾਣਕਾਰੀ ਮਿਲ ਸਕੇ। ਇਸ ਮੌਕੇ ਤੇ ਟੀਚਰ ਸ਼ਰਨਜੀਤ ਕੌਰ, ਨੇਹਾ ਸ਼ਰਮਾ,ਸੰਧਿਆ, ਰਮਨ, ਨਵਜੋਤ, ਜਸਪ੍ਰੀਤ, ਮਨਜੋਤ ਕੌਰ ਮੋਨਕਾ, ਬਬਲੀ ਜਸਦੀਪ ਕੌਰ ਕਮਲਪ੍ਰੀਤ ਕੌਰ, ਅੰਜਲੀ, ਅਮਾਨਤ, ਰੇਨੂ ਬਾਲਾ ਸਮੇਤ ਭਾਰੀ ਗਿਣਤੀ ਵਿੱਚ ਲੜਕੀਆਂ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly