ਰੁੱਖਾਂ ਦੀਆਂ ਛਾਵਾਂ…..

ਮਨਜੀਤ ਕੌਰ ਧੀਮਾਨ

(ਸਮਾਜ ਵੀਕਲੀ)

ਰੱਬਾ ਸਹੀ ਸਲਾਮਤ ਮੇਰੀ ਮਾਂ ਰੱਖੀਂ,
ਮੇਰੀ ਮਾਂ ਵਿੱਚ ਬੇਸ਼ੱਕ ਮੇਰੀ ਜਾਂ ਰੱਖੀਂ।
ਮਾਵਾਂ ਠੰਡੀਆਂ ਰੁੱਖਾਂ ਦੀਆਂ ਛਾਵਾਂ,
ਮੇਰੇ ਸਿਰ ਤੇ ਸਦਾ ਇਹ ਗੂੜ੍ਹੀ ਛਾਂ ਰੱਖੀਂ।
ਰੱਬਾ ਸਹੀ ਸਲਾਮਤ….
ਮਾਂ ਬਾਝੋਂ ਕੌਣ ਦਰਦ ਵੰਡਾਉਂਦਾ,
ਚੂਰੀ ਕੁੱਟ ਕੌਣ ਮੂੰਹ ਵਿੱਚ ਪਾਉਂਦਾ?
ਆਪਣਾ ਆਪ ਵਾਰ ਦਿੰਦੀ ਇਹ,
ਮਾਂ ਜਿੰਨਾ ਦੱਸ ਕੌਣ ਹੈ ਚਾਹੁੰਦਾ?
ਇਹਦੇ ਬਿਨ ਸੱਭ ਬੰਦ ਦਰਵਾਜ਼ੇ,
ਤੂੰ ਖੁੱਲ੍ਹੇ ਮੇਰੇ ਲਈ ਇਹ ਰਾਹ ਰੱਖੀਂ।
ਰੱਬਾ ਸਹੀ ਸਲਾਮਤ….
ਮੈਨੂੰ ਓਸਨੇ ਦੁਨੀਆਂ ਹੈ ਦਿਖਾਈ,
ਦੁਨੀਆਂਦਾਰੀ ਦੀ ਖੇਡ ਸਿਖਾਈ।
ਲੜ੍ਹ ਕੇ ਓਹਨੇ ਤੇਰੇ ਨਾਲ ਵੀ,
ਸੋਹਣੀ ਕਿਸਮਤ ਮੇਰੀ ਲਿਖਾਈ।
ਜਦ ਤੱਕ ਚਲਦੇ ‘ਮਨਜੀਤ’ ਦੇ,
ਚੱਲਦੇ ਓਹਦੇ ਵੀ ਸਾਹ ਰੱਖੀਂ।
ਰੱਬਾ ਸਹੀ ਸਲਾਮਤ…..

ਮਨਜੀਤ ਕੌਰ ਧੀਮਾਨ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਭਾਰੀ ਵਰਖਾ”
Next articleਪਾਣੀ