HOME ਸਰਕਾਰੀ ਪ੍ਰਾਇਮਰੀ ਸਕੂਲ ਬਖੋਪੀਰ ਵਿਖੇ ਦਿਲਸ਼ਾਦ ਅਲੀ ਅਤੇ ਹਰਮਨਪ੍ਰੀਤ ਦੀ ਯਾਦ ਵਿੱਚ...

ਸਰਕਾਰੀ ਪ੍ਰਾਇਮਰੀ ਸਕੂਲ ਬਖੋਪੀਰ ਵਿਖੇ ਦਿਲਸ਼ਾਦ ਅਲੀ ਅਤੇ ਹਰਮਨਪ੍ਰੀਤ ਦੀ ਯਾਦ ਵਿੱਚ ਕਰਾਇਆ ਗਿਆ ਸਲਾਨਾ ਇਨਾਮ ਵੰਡ ਸਮਾਰੋਹ।

1

ਸੰਦੀਪ ਸਿੰਘ ਬਖੋਪੀਰ   (ਸਮਾਜ ਵੀਕਲੀ)   ਸੀ.ਐੱਚ.ਟੀ ਟੀਚਰ ਗੁਰਜੀਤ ਸਿੰਘ ਜੀ ਦੀ ਯੋਗ ਅਗਵਾਈ ਸਦਕਾ ਬੀਤੇ ਦਿਨੀਂ, ਸਰਕਾਰੀ ਪ੍ਰਾਇਮਰੀ ਸਕੂਲ ਬਖੋਪੀਰ ਵਿਖੇ ਸਕੂਲ ਦੇ ਦੋ, ਵਿਦਿਆਰਥੀ ਦਿਲਸ਼ਾਦ ਅਲੀ ਅਤੇ ਹਰਮਨਪ੍ਰੀਤ ਸਿੰਘ ਨੂੰ ਬੀਤੇ ਦਿਨਾਂ ਵਿੱਚ ਦੋ ਵੱਖ-ਵੱਖ ਰੋਡ ਹਾਦਸਿਆਂ ਵਿੱਚ ਸਦੀਵੀ ਵਿਛੋੜਾ ਦੇ ਜਾਣ ਤੇ ਸਰਧਾਂਜਲੀ ਅਰਪਣ ਕਰਦਿਆਂ ਸਕੂਲ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ,ਤੇ ਭੋਗ ਪਾਏ ਗਏ,ਇਸ ਸਨਮਾਨ ਸਮਾਗਮ ਦੇ ਮੁੱਖ ਮਹਿਮਾਨ ਜ਼ਿਲ੍ਹਾ ਸੰਗਰੂਰ ਦੇ ਉਪ ਸਿੱਖਿਆ ਅਫ਼ਸਰ ਮੈਡਮ ਰਵਿੰਦਰ ਕੌਰ ਛਤਬਾਲ ਜੀ ਸਨ ਉਹਨਾਂ ਨਾਲ ਬਲਾਕ ਸਿੱਖਿਆ ਅਫਸਰ ਗੋਪਾਲ ਕ੍ਰਿਸ਼ਨ ਸ਼ਰਮਾ ਜੀ ਵੀ ਉਚੇਚੇ ਤੌਰ ਤੇ ਪੁੱਜੇ ,ਜ਼ਿਲ੍ਹੇ ਦੇ ਉਪ ਸਿੱਖਿਆ ਅਫ਼ਸਰ ਸਹਿਬਾਨ ਅਤੇ ਬੀ.ਪੀ.ਓ ਸਾਹਿਬ ਵੱਲੋਂ ਦਿਲਸ਼ਾਦ ਅਲੀ ਅਤੇ ਹਰਮਨ ਪ੍ਰੀਤ ਨੂੰ ਨਿੱਘੀ ਸ਼ਰਧਾਂਜਲੀ ਅਰਪਣ ਕਰਨ ਉਪਰੰਤ ਗੁਰੂ ਕੇ ਲੰਗਰ ਵਰਤਾਏ ਗਏ ਅਤੇ ਫਿਰ ਬਲਾਕ ਭਵਾਨੀਗੜ੍ਹ -2  ਦੇ ਕਲੱਸਟਰ ਅਧੀਨ ਆਉਂਦੇ ਪੰਜਵੀਂ ਜਮਾਤ ਵਿੱਚੋਂ ਚੰਗੀ ਕਾਰਜ਼ ਗੁਜਾਰੀ ਦਿਖਾਉਣ ਵਾਲੇ  ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਦਾ ਹਰ ਸਾਲ ਦੀ ਤਰ੍ਹਾਂ ਸਨਮਾਨ ਕੀਤਾ ਗਿਆ , ਨਗਰ ਪੰਚਾਇਤ ਬਖੋਪੀਰ ਦੀ ਮੌਜ਼ੂਦਗੀ ਵਿੱਚ ਸੜ੍ਹਕ ਹਾਦਸੇ ਵਿੱਚ ਵਿਛੜੇ ਦਿਲਸ਼ਾਦ ਅਲੀ ਦੇ ਇਸ ਸਾਲ ਪੰਜਵੀਂ ਜਮਾਤ ਵਿੱਚੋਂ ਫਸਟ ਆਉਣ ਤੇ ਉਹਨਾਂ ਦੇ ਮਾਪਿਆਂ ਨੂੰ ਸਨਮਾਨਿਤ ਕੀਤਾ, ਤੇ ਕਲੱਸਟਰ ਦੇ ਅਧੀਨ ਆਉਂਦੇ ਹੋਰ ਵਿਦਿਆਰਥੀਆਂ ,ਅਧਿਆਪਕਾਂ ਅਤੇ ਮਾਪਿਆਂ ਦਾ ਵਿਸ਼ੇਸ਼ ਸਨਮਾਨ ਕੀਤਾ, ਬੀਂਬੜ ਤੋਂ ਸਰਪੰਚ ਸਰਦਾਰ ਗੁਰਪ੍ਰੀਤ ਸਿੰਘ ਜੀ ਨੂੰ ਪਿੰਡ ਦੇ ਦੋ ਸ਼ਮਸ਼ਾਨਘਾਟਾਂ ਨੂੰ ਇੱਕ ਕਰਨ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ, ਸਿੱਖਿਆ ਕ੍ਰਾਂਤੀ ਪ੍ਰੋਜੈਕਟ ਦੇ ਤਹਿਤ ਕੰਮ ਕਰ ਰਹੇ ਸਾਰੇ ਹੀ ਮੱਲਾਂ ਮਾਰਨ ਵਾਲੇ ਅਧਿਆਪਕ ਸਾਹਿਬਾਨਾਂ ਦਾ ਵੀ ਸਨਮਾਨ ਕੀਤਾ ਗਿਆ, ਇਸ ਸਨਮਾਨ ਸਮਾਗਮ ਵਿੱਚ ਪਿੰਡ ਦੇ ਹੀ ਪੰਜਾਬੀ ਅਧਿਆਪਕ ਸੰਦੀਪ ਸਿੰਘ ਬਖੋਪੀਰ, ਸੁਖਵਿੰਦਰ ਸਿੰਘ ਬਿਜਲੀ ਬੋਰਡ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਸਿੱਖਿਆ ਅਫ਼ਸਰ ਸਾਹਿਬਾਨਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ ਪ੍ਰਾਪਤੀਆਂ ਮਾਪਿਆਂ ਨਾਲ ਸਾਂਝੀਆਂ ਕੀਤੀਆਂ ਗਈਆਂ ਅਤੇ ਸਰਕਾਰੀ ਸਕੂਲ ਵਿੱਚ ਆਪੋ ਆਪਣੇ ਬੱਚਿਆਂ ਦੇ ਉਜਲੇ ਭਵਿੱਖ ਲਈ ਦਾਖ਼ਲ ਕਰਵਾਉਣ ਲਈ ਬੇਨਤੀ ਕੀਤੀ ਗਈ, ਇਸ ਸਨਮਾਨ ਸਮਾਗਮ ਵਿੱਚ ਮੰਚ ਸੰਚਾਲਨ ਕੁਲਵੰਤ ਸਿੰਘ ਖਨੌਰੀ ਜੀ ਵੱਲੋਂ ਕੀਤਾ ਗਿਆ, ਮੌਕੇ ਉੱਤੇ ਸੀ.ਐੱਚ.ਟੀ ਗੁਰਜੀਤ ਸਿੰਘ, ਜਗਦੇਵ ਸਿੰਘ, ਕੁਲਵੰਤ ਸਿੰਘ, ਐੱਚ.ਟੀ, ਸਤਪਾਲ ਸਿੰਘ ਸਵਿੰਦਰ ਕੌਰ, ਅਮਨਦੀਪ, ਕਰਮਜੀਤ ਸਿੰਘ ਸਵਰਨ ਸਿੰਘ ਪਿੰਡ ਬਖੋਪੀਰ ਦੇ ਮੌਜੂਦਾ ਸਰਪੰਚ ਜਗਤਾਰ ਸਿੰਘ ਸਾਬਕਾ ਸਰਪੰਚ ਕੁਲਵੰਤ ਸਿੰਘ ਅਮਰਜੀਤ ਸਿੰਘ, ਹਰਵਿੰਦਰ ਸਿੰਘ ਮੈਡਮ ਪ੍ਰਦੀਪ ਕੌਰ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਮੈਡਮ ਮਹਿੰਦਰ ਪਾਲ ਕੌਰ ਜੀ ਮੌਜੂਦ ਸਨ।

Previous articleਸਕੂਲ ਦੇ ਮਿਹਨਤੀ ਕਰਮਚਾਰੀਆਂ ਨੂੰ ਤੌਫਿਆਂ ਨਾਲ਼ ਨਿਵਾਜ਼ ਕੇ ਮਨਾਇਆ ਗਿਆ ਵਿਸ਼ਵ ਮਜ਼ਦੂਰ ਦਿਵਸ।
Next articleਸੰਘਰਸ਼ ਦੇ ਰਾਹ