ਪਾਣੀ

ਜਿੰਮੀ ਅਹਿਮਦਗੜ੍ਹ

(ਸਮਾਜ ਵੀਕਲੀ)

ਪਾਣੀ ਵਿੱਚ ਜਹਾਨ ਵਸੇ
ਬੂੰਦ – ਬੂੰਦ ਵਿੱਚ ਜਾਨ ਵਸੇ

ਗਰਮੀ ਪੈਂਦੀ ਅੰਤਾਂ ਦੀ
ਪਾਣੀ ਵਿੱਚ ਧਿਆਨ ਵਸੇ

ਪੂਜਾ ਭੁੱਲ ਪੁਜਾਰੀ ਗਏ
ਪਾਣੀ ਵਿੱਚ ਭਗਵਾਨ ਵਸੇ

ਆਸ਼ਕ ਭੁੱਲੇ ਆਸ਼ਕੀਆਂ
ਪਾਣੀ ਵਿੱਚ ਅਰਮਾਨ ਵਸੇ

ਭੁੱਲੇ ਭੌਂਰ ਗੁਲਾਬਾਂ ਨੂੰ
ਪਾਣੀ ਵਿੱਚ ਮੁਸਕਾਨ ਵਸੇ

ਬੋਲ ਸੁਣੇ ਮੈਂ ਪੰਛੀਆਂ ਦੇ
ਪਾਣੀ ਵਿੱਚ ਉਡਾਣ ਵਸੇ

ਅਕਲਮੰਦ ਭੁੱਲੇ ਅਲਕਾਂ
ਪਾਣੀ ਵਿੱਚ ਗਿਆਨ ਵਸੇ

ਧੰਨ ਦੌਲਤ ਨੂੰ ਵਿਸਾਰ ਕੇ
ਪਾਣੀ ਵਿੱਚ ਧਨਵਾਨ ਵਸੇ

ਪਾਣੀ ਤਾਂ ਹੁਣ ਅੰਮ੍ਰਿਤ ਹੈ
ਅੰਮ੍ਰਿਤ ‘ਵਿੱਚ ਪ੍ਰਾਣ ਵਸੇ

ਜਿੰਮੀ ਲੋਕ ਛਬੀਲਾਂ ਲਾਉਣ
ਪਾਣੀ ਦੇ ਵਿੱਚ ਦਾਨ ਵਸੇ

8195907681
ਜਿੰਮੀ ਅਹਿਮਦਗੜ੍ਹ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁੱਖਾਂ ਦੀਆਂ ਛਾਵਾਂ…..
Next articleਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਆਨਲਾਈਨ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ