(ਸਮਾਜ ਵੀਕਲੀ)
ਕਪੂਰਥਲਾ, 25 ਅਕਤੂਬਰ (ਕੌੜਾ)- ਅਸ਼ੋਕ ਵਿਜੈ ਦਸ਼ਮੀ ਮਹਾਂਉਤਸਵ ਕਮੇਟੀ, ਰੇਲ ਕੋਚ ਫੈਕਟਰੀ, ਕਪੂਰਥਲਾ ਵੱਲੋਂ ਸੱਤਵਾਂ ਅਸ਼ੋਕ ਵਿਜੈ ਦਸ਼ਮੀ ਮਹਾਂਉਤਸਵ ਲਵ ਕੁਸ਼ ਪਾਰਕ ਵਿੱਚ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਮਾ. ਸੋਹਨ ਲਾਲ ਗਿੰਡਾ ਫਾਉਂਡਰ ਚੇਅਰਮੈਨ ਬੋਧੀਸਤਵ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੀਨੀਅਰ ਸੈਕੰਡਰੀ ਸਕੂਲ, ਫੂਲਪੁਰ ਧਨਾਲ ਨੇ ਕੀਤੀ । ਅਸ਼ੋਕ ਵਿਜੇ ਦਸ਼ਮੀ ਮਹਾਂਉਤਸਵ ਕਮੇਟੀ ਦੇ ਕੋਆਰਡੀਨੇਟਰ ਉਮਾ ਸ਼ੰਕਰ ਸਿੰਘ ਨੇ ਮੰਚ ਸੰਚਾਲਨ ਦੀ ਕਾਰਵਾਈ ਨੂੰ ਸੁਚੱਜੇ ਢੰਗ ਨਾਲ ਚਲਾਉਂਦਿਆਂ ਦੱਸਿਆ ਕਿ ਇਹ ਵਿਸ਼ਾਲ ਸਮਾਰੋਹ ਸਮਰਾਟ ਅਸ਼ੋਕ ਅਤੇ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਦੁਆਰਾ ਸ਼ੁਰੂ ਕੀਤੀ ਗਈ ਧੰਮ ਕ੍ਰਾਂਤੀ ਨੂੰ ਸਮਰਪਿਤ ਹੈ ।
ਪੰਚਸ਼ੀਲ ਅਤੇ ਤ੍ਰਿਸ਼ਰਨ ਦਾ ਪਾਠ ਕੀਤਾ ਗਿਆ ਅਤੇ ਸੰਵਿਧਾਨ ਦੀ ਉਦੇਸ਼ਿਕਾ ਜੋਨਲ ਪ੍ਰਧਾਨ ਜੀਤ ਸਿੰਘ ਨੇ ਕਰਵਾਈ । ਇਸ ਮੌਕੇ ਤੇ ਬੋਲਦਿਆਂ ਮਾਨਯੋਗ ਸੋਹਨ ਲਾਲ ਗਿੰਡਾ ਅਤੇ ਆਰ. ਕੇ. ਪਾਲ, ਨੇ ਕਿਹਾ ਕਿ ਕਲਿੰਗਾ ਦੀ ਜੰਗ ਜਿੱਤਣ ਤੋਂ ਬਾਅਦ ਸਮਰਾਟ ਅਸ਼ੋਕ ਵਿੱਚ ਵੱਡੀ ਤਬਦੀਲੀ ਆਈ ਸੀ। ਕਲਿੰਗਾ ਯੁੱਧ ਵਿੱਚ ਲੱਖਾਂ ਲੋਕ ਮਾਰੇ ਗਏ ਸਨ, ਚਾਰੇ ਪਾਸੇ ਖੂਨ-ਖਰਾਬਾ ਦੇਖ ਕੇ ਸਮਰਾਟ ਅਸ਼ੋਕ ਦਾ ਦਿਲ ਦਹਿਲ ਗਿਆ ਸੀ। ਲਗਾਤਾਰ ਨੌ ਦਿਨ ਪਸ਼ਚਾਤਾਪ ਕਰਨ ਤੋਂ ਬਾਅਦ ਦਸਵੇਂ ਦਿਨ ਅਹਿੰਸਾ ਦਾ ਮਾਰਗ ਅਪਣਾਉਣ ਦਾ ਫੈਸਲਾ ਕੀਤਾ ਗਿਆ ਅਤੇ ਆਪਣਾ ਸਾਰਾ ਜੀਵਨ ਬੁੱਧ ਧੰਮ ਦੇ ਪ੍ਰਚਾਰ ਲਈ ਸਮਰਪਿਤ ਕਰ ਦਿੱਤਾ। ਇਸੇ ਕਰਕੇ ਇਸ ਦਿਨ ਨੂੰ ਅਸ਼ੋਕ ਵਿਜੇ ਦਸ਼ਮੀ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਹੀ ਤਥਾਗਤ ਬੁੱਧ ਨੇ ਗਿਆਨ ਪ੍ਰਾਪਤੀ ਤੋਂ ਬਾਅਦ, ਸਾਰਨਾਥ ਵਿੱਚ ਪੰਜ ਭਿਕਸ਼ੂਆਂ ਨੂੰ ਉਪਦੇਸ਼ ਦਿੱਤਾ ਅਤੇ 14 ਅਕਤੂਬਰ 1956 ਨੂੰ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਨੇ ਨਾਗਪੁਰ ਵਿੱਚ 6 ਲੱਖ ਲੋਕਾਂ ਦੇ ਨਾਲ ਬੁੱਧ ਧੰਮ ਵਿੱਚ ਦੀਕਸ਼ਾ ਲਈ।
ਇਸ ਮੌਕੇ ਸੰਬੋਧਨ ਕਰਦਿਆਂ ਸਹਾਇਕ ਕਮਾਂਡੈਂਟ ਸ਼੍ਰੀ ਨਰਿੰਦਰ ਕੁਮਾਰ, ਡਾ. ਅੰਬੇਡਕਰ ਸੁਸਾਇਟੀ ਦੇ ਪ੍ਰਧਾਨ ਕਿਸ਼ਨ ਲਾਲ ਜੱਸਲ, ਜਨਰਲ ਸਕੱਤਰ ਧਰਮ ਪਾਲ ਪੈਂਥਰ, ਆਲ ਇੰਡੀਆ ਐਸ.ਸੀ./ਐਸ.ਟੀ ਇੰਪਲਾਈਜ਼ ਐਸੋਸੀਏਸ਼ਨ ਦੇ ਜ਼ੋਨਲ ਸਕੱਤਰ ਸੋਹਣ ਬੈਠਾ, ਓ.ਬੀ.ਸੀ ਕਰਮਚਾਰੀ ਐਸੋਸੀਏਸ਼ਨ ਦੇ ਜ਼ੋਨਲ ਸਕੱਤਰ ਅਸ਼ੋਕ ਕੁਮਾਰ, ਕਾਰਜਕਾਰੀ ਪ੍ਰਧਾਨ ਅਰਵਿੰਦ ਕੁਮਾਰ, ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਦੇ ਪ੍ਰਧਾਨ ਹਰਦੀਪ ਸਿੰਘ, ਜਨਰਲ ਸਕੱਤਰ ਝਲਮਣ ਸਿੰਘ ਅਤੇ ਬਾਬਾ ਜੀਵਨ ਸਿੰਘ ਵੈਲਫੇਅਰ ਸੁਸਾਇਟੀ ਦੇ ਜਨਰਲ ਸਕੱਤਰ ਅਵਤਾਰ ਸਿੰਘ ਮੌੜ ਆਦਿ ਨੇ ਅਸ਼ੋਕ ਵਿਜੇ ਦਸ਼ਮੀ ਮਹਾਂਉਤਸਵ ਦੀ ਵਧਾਈ ਅਤੇ ਸਮਰਾਟ ਅਸ਼ੋਕ, ਤਥਾਗਤ ਬੁੱਧ ਅਤੇ ਬਾਬਾ ਸਾਹਿਬ ਦੇ ਧੰਮ ਦੀ ਸੋਚ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸਾਰੇ ਬੁਲਾਰਿਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਬਹੁਜਨਾਂ ਨੂੰ ਮਹਾਪੁਰਖਾਂ ਦੇ ਪ੍ਰੋਗਰਾਮ ਮਨਾਉਣੇ ਚਾਹੀਦੇ ਹਨ ਤਾਂ ਜੋ ਲੋਕਾਂ ਵਿੱਚ ਜਾਗਰੂਕਤਾ ਪੈਦਾ ਹੁੰਦੀ ਰਹੇ। ਸਮਾਜ ਵਿੱਚ ਗਿਆਨ ਅਤੇ ਵਿਗਿਆਨਕ ਸੋਚ ਪੈਦਾ ਕਰਨ ਵਾਲੇ ਵਿਚਾਰਾਂ ਦਾ ਅਦਾਨ-ਪ੍ਰਦਾਨ ਹੋਣਾ ਚਾਹੀਦਾ ਹੈ, ਕਿਉਂਕਿ ਵਿਚਾਰ ਵਿੱਚ ਤਬਦੀਲੀ ਹੀ ਮੂਲ ਤਬਦੀਲੀ ਹੈ।
ਇਨ੍ਹਾਂ ਤੋਂ ਇਲਾਵਾ ਪ੍ਰਸਿੱਧ ਮਿਸ਼ਨਰੀ ਕਲਾਕਾਰਾਂ ਰੂਪ ਲਾਲ ਧੀਰ, ਬਲਵਿੰਦਰ ਬਿੱਟੂ, ਕਮਲ ਤੱਲਣ ਅਤੇ ਰਾਣੀ ਅਰਮਾਨ ਆਦਿ ਨੇ ਬਾਬਾ ਸਾਹਿਬ ਅਤੇ ਸਮਰਾਟ ਅਸ਼ੋਕ ਦੇ ਜੀਵਨ ਨਾਲ ਸਬੰਧਤ ਆਪਣੇ ਮਿਸ਼ਨਰੀ ਗੀਤ ਪੇਸ਼ ਕਰਕੇ ਸਮਾਗਮ ਨੂੰ ਸਿਖਰਾਂ ‘ਤੇ ਪਹੁੰਚਾਇਆ। ਸਮਾਗਮ ਵਿਚ ਭਰਤ ਸਿੰਘ ਸੀਨੀਅਰ ਈ.ਡੀ.ਪੀ.ਐਮ., ਕਾਂਸ਼ੀ ਟੀ ਵੀ ਤੋਂ ਨਿਰਮਲ ਗੁੜਾ, ਬਸਪਾ ਦੇ ਸੀਨੀਅਰ ਆਗੂ ਰਾਕੇਸ਼ ਕੁਮਾਰ ਦਾਤਾਰਪੁਰੀ, ਡਾ. ਜਸਵੰਤ ਸਿੰਘ ਅਤੇ ਰਾਮ ਲਾਲ ਮਹੇ, ਸਲਵਿੰਦਰ ਸਿੰਘ ਜੀਓਨਾ, ਹੰਸ ਰਾਜ ਬੱਸੀ, ਸੋਨੂੰ ਅਰਿਆਵਾਲ ਤੋਂ ਇਲਾਵਾ ਨਾਰੀ ਸ਼ਕਤੀ ਸੰਗਠਨ ਤੋਂ ਸੰਗੀਤਾ ਆਦਿ ਨੇ ਸ਼ਮੂਲੀਅਤ ਕੀਤੀ |
ਕਮੇਟੀ ਦੇ ਕੋਆਰਡੀਨੇਟਰ ਜੀਤ ਸਿੰਘ ਨੇ ਸਮੂਹ ਦਾਨੀ ਸੱਜਣਾਂ, ਮਹਿਮਾਨਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ। ਸਮਾਗਮ ਕਮੇਟੀ ਵੱਲੋਂ ਸਮੂਹ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਪੰਚਸ਼ੀਲ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਸਾਰਿਆਂ ਲਈ ਚਾਹ, ਪਕੌੜਿਆਂ ਅਤੇ ਜਲੇਬੀਆਂ ਦੇ ਲੰਗਰ ਲਗਾਏ ਗਏ।
ਸਮਾਗਮ ਨੂੰ ਸਫਲ ਬਣਾਉਣ ਲਈ ਪ੍ਰਧਾਨ ਹਰਵਿੰਦਰ ਸਿੰਘ ਖਹਿਰਾ, ਕਾਨੂੰਨੀ ਸਲਾਹਕਾਰ ਰਣਜੀਤ ਸਿੰਘ, ਬਾਮਸੇਫ ਦੇ ਕਨਵੀਨਰ ਕਸ਼ਮੀਰ ਸਿੰਘ, ਦੇਸ ਰਾਜ ਆਡੀਟਰ, ਵਿਜੇ ਚਾਵਲਾ, ਕਰਨ ਸਿੰਘ, ਸੰਤੋਖ ਰਾਮ ਜਨਾਗਲ, ਪੂਰਨ ਚੰਦ, ਟੀ.ਪੀ.ਸਿੰਘ ਬੋਧ, ਅਮਰਜੀਤ ਸਿੰਘ ਮੱਲ, ਮਨਜੀਤ ਸਿੰਘ, ਬਨਵਾਰੀ ਲਾਲ, ਰਾਜ ਕੁਮਾਰ ਪ੍ਰਜਾਪਤੀ, ਸੰਧੂਰਾ ਸਿੰਘ, ਜਸਪਾਲ ਸਿੰਘ ਚੌਹਾਨ, ਨਿਰਮਲ ਸਿੰਘ, ਪ੍ਰਬੋਧ ਸਿੰਘ, ਧਰਮਵੀਰ ਅੰਬੇਡਕਰੀ, ਕ੍ਰਿਸ਼ਨ ਸਿੰਘ, ਪਰਨੀਸ਼. ਕੁਮਾਰ, ਜਗਜੀਵਨ ਰਾਮ, ਵਿਜੇ ਕੁਮਾਰ ਅਤੇ ਗੁਰਬਖਸ਼ ਸਲੋਹ ਆਦਿ ਨੇ ਅਹਿਮ ਭੂਮਿਕਾਵਾਂ ਨਿਭਾਈਆਂ।