ਦਸ਼ਮੇਸ਼ ਕਲੱਬ ਅਤੇ ਧਰਮ ਪ੍ਰਚਾਰ ਟਰੱਸਟ ਵੱਲੋਂ ਦਸਤਾਰ ਅਤੇ ਗੁਰਮਤਿ ਸਿਖਲਾਈ ਕੈਪ ਸ਼ੁਰੂ

ਗੁਰਬਿੰਦਰ ਸਿੰਘ ਰੋਮੀ, ਰੋਪੜ (ਸਮਾਜ ਵੀਕਲੀ): ਦਸ਼ਮੇਸ਼ ਯੂਥ ਕਲੱਬ ਗਰੀਨ ਐਵੇਨਿਊ ਵੱਲੋਂ ਧਰਮ ਪ੍ਰਚਾਰ ਟਰੱਸਟ ਘਨੌਲੀ ਦੇ ਸਹਿਯੋਗ ਨਾਲ਼ ਗਰੀਨ ਐਵੇਨਿਊ ਦੇ ਜਿੰਮ ਵਿੱਚ 7 ਦਿਨਾਂ ਦਸਤਾਰ ਅਤੇ ਗੁਰਮਤਿ ਸਿਖਲਾਈ ਕੈਂਪ ਸ਼ੁਰੂ ਕੀਤਾ ਗਿਆ। ਜਿਸ ਬਾਰੇ ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 8 ਤੋਂ 14 ਅਪ੍ਰੈਲ ਤੱਕ ਚੱਲਣ ਵਾਲੇ ਇਸ ਕੈਂਪ ਵਿੱਚ ਬੱਚਿਆਂ ਨੂੰ ਸੁੰਦਰ ਦਸਤਾਰ ਅਤੇ ਦੁਮਾਲਾ ਸਜਾਉਣ ਦੀ ਸਿਖਲਾਈ ਦੇ ਨਾਲ਼ ਨਾਲ਼ ਗੁਰਮਤਿ ਨਾਲ਼ ਜੋੜਨ ਦੇ ਅਹਿਮ ਉਪਰਾਲੇ ਕੀਤੇ ਜਾਣਗੇ। 14 ਅਪ੍ਰੈਲ ਸਮਾਪਤੀ ਦਿਨ ਨੂੰ ਦਸਤਾਰ ਚੇਤਨਾ ਮਾਰਚ ਵੀ ਕੱਢਿਆ ਜਾਵੇਗਾ। ਕੈਂਪ ਦੌਰਾਨ ਗੁਰਵਿੰਦਰ ਸਿੰਘ ਰੋਪੜ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਹੁਤ ਕੁਰਬਾਨੀਆਂ ਦੇਣ ਉਪਰੰਤ ਸਾਨੂੰ ਦਸਤਾਰ ਅਤੇ ਸਰਦਾਰੀਆਂ ਗੁਰੂ ਸਾਹਿਬਾਨ ਵੱਲੋਂ ਬਖਸ਼ੀਆਂ ਗਈਆਂ ਹਨ। ਪੂਰੇ ਸੰਸਾਰ ਅੰਦਰ ਦਸਤਾਰ ਦੀ ਬਦੌਲਤ ਹੀ ਸਿੱਖ ਦੀ ਵੱਖਰੀ ਪਹਿਚਾਣ ਬਣੀ ਹੈ। ਇਸ ਲਈ ਹਰ ਇੱਕ ਗੁਰਸਿੱਖ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਦਸਤਾਰ ਸਜਾਉਣ ਲਈ ਪੇ੍ਰਿਤ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਕਲੱਬ ਮੈਂਬਰ ਬੱਚਿਆਂ ਦੇ ਮਾਪੇ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਰਜਣਾ ਕੇਂਦਰ ਵੱਲੋਂ ਪਰਵਾਸੀ ਲੇਖਕ ਬਲਵਿੰਦਰ ਸਿੰਘ ਚਾਹਲ ਸੰਗ ਰੂਬਰੂ 11 ਨੂੰ
Next articleਮੂਰਖਾਂ ਵਾਲੀਆਂ ਗੱਲਾਂ ਹਾਸ ਵਿਅੰਗ